ਨੋਇਡਾ: ਭਾਜਪਾ MP ਦੀ ਰਿਹਾਇਸ਼ ਦਾ ਘਿਰਾਓ ਕਰਨ ਦੇ ਦੋਸ਼ ’ਚ 600 ਕਿਸਾਨਾਂ ਖ਼ਿਲਾਫ਼ ਮਾਮਲਾ ਦਰਜ

11/03/2021 10:54:48 AM

ਨੋਇਡਾ (ਉੱਤਰ ਪ੍ਰਦੇਸ਼)— ਭਾਜਪਾ ਪਾਰਟੀ ਦੇ ਆਗੂ ਅਤੇ ਗੌਤਮ ਬੁੱਧ ਨਗਰ ਤੋਂ ਸੰਸਦ ਮੈਂਬਰ ਡਾ. ਮਹੇਸ਼ ਸ਼ਰਮਾ ਦੀ ਰਿਹਾਇਸ਼ ਦਾ ਘਿਰਾਓ ਕਰਨ ਅਤੇ ਮੁੱਖ ਹਾਈਵੇਅ ’ਤੇ ਆਵਾਜਾਈ ਠੱਪ ਕਰਨ ਦੇ ਦੋਸ਼ ਵਿਚ ਨੋਇਡਾ ਦੇ ਸੈਕਟਰ-20 ਥਾਣੇ ’ਚ ਕਰੀਬ 600 ਕਿਸਾਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਐਡੀਸ਼ਨਲ ਪੁਲਸ ਡਿਪਟੀ ਕਮਿਸ਼ਨਰ ਰਣਵਿਜੇ ਸਿੰਘ ਨੇ ਦੱਸਿਆ ਕਿ 81 ਪਿੰਡਾਂ ਦੇ ਕਿਸਾਨ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ 64 ਦਿਨ ਤੋਂ ਨੋਇਡਾ ਅਥਾਰਟੀ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਕਿਸਾਨਾਂ ਨੇ ਮੰਗਲਵਾਰ ਨੂੰ ਸੰਸਦ ਮੈਂਬਰ ਸ਼ਰਮਾ ਦੇ ਸੈਕਟਰ 15-ਏ ਸਥਿਤ ਰਿਹਾਇਸ਼ ਦਾ ਘਿਰਾਓ ਕਰਨ ਦਾ ਐਲਾਨ ਕੀਤਾ। 

ਇਹ ਵੀ ਪੜ੍ਹੋ : ਚਢੂਨੀ ਦੀ ਚਿਤਾਵਨੀ- ਜੇਕਰ ਕਿਸਾਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਦੀਵਾਲੀ ਮੋਦੀ ਦੇ ਦਰਵਾਜ਼ੇ ’ਤੇ ਮਨਾਵਾਂਗੇ

ਪੁਲਸ ਡਿਪਟੀ ਕਮਿਸ਼ਨਰ ਰਣਵਿਜੇ ਸਿੰਘ ਨੇ ਦੱਸਿਆ ਕਿ ਸੰਸਦ ਮੈਂਬਰ ਦੀ ਰਿਹਾਇਸ਼ ਤੋਂ ਥੋੜ੍ਹੀ ਹੀ ਦੂਰੀ ’ਤੇ ਸਥਿਤ ਪੁਲਸ ਨੇ ਕਿਸਾਨਾਂ ਨੂੰ ਰੋਕ ਦਿੱਤਾ, ਜਿਸ ਤੋਂ ਬਾਅਦ ਕਿਸਾਨ ਸੜਕ ’ਤੇ ਹੀ ਬੈਠ ਗਏ ਅਤੇ ਉਨ੍ਹਾਂ ਨੇ ਆਵਾਜਾਈ ਰੋਕ ਦਿੱਤੀ। ਉਨ੍ਹਾਂ ਕਿਹਾ ਕਿ ਆਵਾਜਾਈ ਰੋਕਣ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਮਾਮਲੇ ਵਿਚ ਭਾਰਤੀ ਕਿਸਾਨ ਪਰੀਸ਼ਦ ਦੇ ਪ੍ਰਧਾਨ ਸੁਖਬੀਰ ਖ਼ਲੀਫਾ ਸਮੇਤ ਕਰੀਬ 600 ਲੋਕਾਂ ਖ਼ਿਲਾਫ ਆਈ. ਪੀ. ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : ਲਖਬੀਰ ਕਤਲਕਾਂਡ: ਨਿਹੰਗ ਬਾਬਾ ਅਮਨ ਸਿੰਘ ਨੇ ਕਿਹਾ- ‘ਸਰਕਾਰ ਮੰਗਾਂ ਪੂਰੀਆਂ ਕਰੇ, ਫਿਰ ਦੇਵਾਂਗਾ ਗਿ੍ਰਫ਼ਤਾਰੀ’

ਇਸ ਦਰਮਿਆਨ ਖ਼ਲੀਫਾ ਨੇ ਕਿਹਾ ਕਿ ਵਧੀਆਂ ਹੋਈਆਂ ਦਰਾਂ ਨਾਲ ਮੁਆਵਜ਼ਾ ਦੇਣ ਅਤੇ ਵਿਕਸਿਤ ਪਲਾਟ ਦੇਣ ਸਮੇਤ ਵੱਖ-ਵੱਖ ਮੰਗਾਂ ਨੂੰ ਲੈ ਕੇ 81 ਪਿੰਡਾਂ ਦੇ ਕਿਸਾਨ 63 ਦਿਨਾਂ ਤੋਂ ਨੋਇਡਾ ਅਥਾਰਟੀ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਪਰ ਅਥਾਰਟੀ ਨਾ ਤਾਂ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰ ਰਹੀ ਹੈ ਅਤੇ ਨਾ ਹੀ ਉਨ੍ਹਾਂ ਨਾਲ ਕੋਈ ਸਕਾਰਾਤਮਕ ਗੱਲਬਾਤ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਨ੍ਹਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ। 

ਇਹ ਵੀ ਪੜ੍ਹੋ : ਅੱਧਾ ਅਧੂਰਾ ਖੁੱਲ੍ਹਿਆ ਟਿਕਰੀ ਬਾਰਡਰ, ਸਿਰਫ਼ ਮੋਟਰਸਾਈਕਲ ਅਤੇ ਐਂਬੂਲੈਂਸ ਨੂੰ ਦਿੱਤਾ ਜਾਵੇਗਾ ਰਾਹ

ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


Tanu

Content Editor

Related News