ਅਨਲਾਕ-1 : ਗੁਰਦੁਆਰਾ ਸਾਹਿਬ ਖੁੱਲ੍ਹਿਆ ਤਾਂ ਕੁਝ ਇਸ ਤਰ੍ਹਾਂ ਜੋੜੇ ਨੇ ਲਈਆਂ ਲਾਵਾਂ (ਤਸਵੀਰਾਂ)

06/08/2020 5:10:00 PM

ਨੋਇਡਾ— ਤਾਲਾਬੰਦੀ-5 'ਚ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਲੋਕਾਂ ਨੂੰ ਕੁਝ ਰਾਹਤ ਦਿੱਤੀ ਗਈ ਹੈ। 8 ਜੂਨ ਤੋਂ ਅਨਲਾਕ-1 'ਚ ਬਹੁਤ ਸਾਰੀ ਛੋਟ ਦਿੱਤੀ ਗਈ ਹੈ। ਜ਼ਿਆਦਾਤਰ ਸੂਬਿਆਂ 'ਚ ਰੈਸਟੋਰੈਂਟ ਅਤੇ ਮਾਲਜ਼ ਖੁੱਲ੍ਹ ਗਏ ਹਨ। ਇਸ ਦੇ ਨਾਲ-ਨਾਲ ਧਾਰਮਿਕ ਸਥਾਨ ਵੀ ਖੁੱਲ੍ਹਣ ਗਏ ਹਨ, ਜਿਨ੍ਹਾਂ 'ਚ ਭਗਤਾਂ ਵਲੋਂ ਮੱਥਾ ਟੇਕਿਆ ਜਾ ਰਿਹਾ ਹੈ। ਅਨਲਾਕ-1 'ਚ ਮਿਲੀ ਛੋਟ 'ਚ ਅੱਜ ਗੁਰਦੁਆਰਾ ਸਾਹਿਬ 'ਚ ਪਹਿਲਾ ਵਿਆਹ ਵੀ ਹੋਇਆ।

PunjabKesari

ਇਸ ਨੂੰ ਅਸੀਂ ਪਹਿਲਾ ਵਿਆਹ ਇਸ ਲਈ ਆਖ ਰਹੇ ਹਾਂ, ਕਿਉਂਕਿ 2 ਮਹੀਨੇ ਤੋਂ ਵੀ ਵਧੇਰੇ ਸਮਾਂ ਹੋ ਚੁੱਕਾ ਹੈ ਕਿ ਧਾਰਮਿਕ ਸਥਾਨ ਬੰਦ ਹਨ। 

PunjabKesari

ਉੱਤਰ ਪ੍ਰਦੇਸ਼ ਦੇ ਨੋਇਡਾ ਸੈਕਟਰ-18 ਸਥਿਤ ਇਕ ਗੁਰਦੁਆਰਾ ਸਾਹਿਬ 'ਚ ਅੱਜ ਬਹੁਤ ਹੀ ਸੁੱਚਜੇ ਢੰਗ ਨਾਲ ਵਿਆਹ ਦਾ ਆਯੋਜਨ ਕੀਤਾ ਗਿਆ। ਲਾੜੇ ਮਨਵਿੰਦਰ ਸਿੰਘ ਨੇ ਕਿਹਾ ਕਿ ਸਾਡਾ ਵਿਆਹ 5 ਅਪ੍ਰੈਲ 2020 ਨੂੰ ਤੈਅ ਹੋਇਆ ਸੀ ਪਰ ਤਾਲਾਬੰਦੀ ਕਾਰਨ ਨਹੀਂ ਹੋ ਸਕਿਆ। ਅਸੀਂ ਅਨਲਾਕ-1 ਹੋਣ ਤੋਂ ਬਾਅਦ ਨੋਇਡਾ ਅਥਾਰਟੀ ਤੋਂ ਵਿਆਹ ਦੀ ਆਗਿਆ ਲਈ। ਮਨਜ਼ੂਰੀ ਮਿਲਣ ਤੋਂ ਬਾਅਦ ਅਸੀਂ ਗੁਰਦੁਆਰੇ 'ਚ ਵਿਆਹ ਕਰਵਾਉਣ ਲਈ ਪਰਿਵਾਰ ਤੇ ਕੁਝ ਸਕੇ-ਸਬੰਧੀਆਂ ਨਾਲ ਆਏ। 

PunjabKesari

ਇਸ ਵਿਆਹ 'ਚ ਖਾਸ ਗੱਲ ਇਹ ਸੀ ਕਿ ਲਾੜਾ-ਲਾੜੀ ਨੇ ਮੂੰਹ 'ਤੇ ਰੂਮਾਲ ਬੰਨ੍ਹੇ ਹੋਏ ਸਨ ਅਤੇ ਮਹਿਮਾਨਾਂ ਨੇ ਬਕਾਇਆ ਮਾਸਕ ਪਹਿਨੇ ਹੋਏ ਸਨ, ਜੋ ਕਿ ਜ਼ਰੂਰੀ ਵੀ ਹੈ, ਕਿਉਂਕਿ ਕੋਰੋਨਾ ਵਾਇਰਸ ਦਾ ਦੌਰ ਚੱਲ ਰਿਹਾ ਹੈ। ਆਪਣੀ ਸੁਰੱਖਿਆ ਆਪਣੇ ਹੱਥ 'ਚ ਹੈ।

PunjabKesari

ਗੁਰਦੁਆਰਾ ਸਾਹਿਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਬਹੁਤ ਹੀ ਨਿਮਰਤਾ ਨਾਲ ਜੋੜੇ ਨੇ ਲਾਵਾਂ ਲਈਆਂ। ਇਸ ਦੌਰਾਨ ਹਾਲ ਅੰਦਰ ਸੋਸ਼ਲ ਡਿਸਟੈਂਸਿੰਗ ਦਾ ਵੀ ਪੂਰਾ ਧਿਆਨ ਰੱਖਿਆ ਗਿਆ। ਮਹਿਮਾਨ ਗੁਰਦੁਆਰੇ ਅੰਦਰ ਬਣੇ ਗੋਲ ਘੇਰਿਆ 'ਚ ਬੈਠੇ ਨਜ਼ਰ ਆਏ।


Tanu

Content Editor

Related News