ਮਾਸਕ ਕੋਰੋਨਾਵਾਇਰਸ ਨੂੰ ਖਤਮ ਕਰਨ ਦਾ ਉਪਾਅ ਨਹੀਂ : WHO

04/07/2020 2:54:24 AM

ਜਿਨੇਵਾ - ਵਿਸ਼ਵ ਸਿਹਤ ਸੰਗਠਨ ਨੇ ਸੋਮਵਾਰ ਨੂੰ ਆਗਾਹ ਕੀਤਾ ਕਿ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਸਿਰਫ ਮਾਸਕ ਪਾਉਣਾ ਹੀ ਕਾਫੀ ਨਹੀਂ ਹੈ। ਇਸ ਬੀਮਾਰੀ ਨੇ ਦੁਨੀਆ ਭਰ ਵਿਚ ਹੁਣ ਤੱਕ 70 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਲਈ ਹੈ। ਵਿਸ਼ਵ ਸਿਹਤ ਸੰਗਠਨ ਦੇ ਜਨਰਲ ਡਾਇਰੈਕਟਰ ਟੇਡ੍ਰੋਸ ਅਦਨੋਮ ਗ੍ਰੇਬਯੂਰੇਸਸ ਨੇ ਵੀਡੀਓ ਪੱਤਰਕਾਰ ਸੰਮੇਲਨ ਵਿਚ ਆਖਿਆ ਕਿ ਮਾਸਕ ਨੂੰ ਸਿਰਫ ਬਚਾਅ ਦੇ ਤੌਰ 'ਤੇ ਪਾਇਆ ਜਾ ਸਕਦਾ ਹੈ। ਇਹ ਕੋਈ ਹੱਲ ਨਹੀਂ ਹੈ। ਸਿਰਫ ਮਾਸਕ ਪਾਉਣ ਤੋ ਕੋਵਿਡ-19 ਮਹਾਮਾਰੀ ਨੂੰ ਨਹੀਂ ਰੋਕਿਆ ਜਾ ਸਕਦਾ।

ਦੱਸ ਦਈਏ ਕਿ ਪੂਰੀ ਦੁਨੀਆ ਵਿਚ ਕੋਰੋਨਾਵਾਇਰਸ ਮਹਾਮਾਰੀ ਕਾਰਨ 74,395 ਲੋਕ ਮਾਰੇ ਜਾ ਚੁੱਕੇ ਜਦਕਿ 1,339,548 ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਿਨ੍ਹਾਂ ਵਿਚੋਂ 2,77,852 ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ। ਇਟਲੀ ਅਤੇ ਸਪੇਨ ਵਿਚ ਹੁਣ ਪਹਿਲਾਂ ਨਾਲੋਂ ਹਾਲਾਤ ਬਹਿਤਰ ਹੋ ਰਹੇ ਹਨ ਪਰ ਅਮਰੀਕਾ ਵਿਚ ਕੋਰੋਨਾਵਾਇਰਸ ਨੇ ਹੁਣ ਕਹਿਰ ਮਚਾਇਆ ਹੋਇਆ ਹੈ, ਜਿਸ ਦਾ ਅੰਦਾਜ਼ਾ ਉਥੇ ਰੋਜ਼ ਵੱਡੀ ਗਿਣਤੀ ਵਿਚ ਹੋ ਰਹੀਆਂ ਮੌਤਾਂ ਅਤੇ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਤੋਂ ਲਗਾਇਆ ਜਾ ਸਕਦਾ ਹੈ।

Khushdeep Jassi

This news is Content Editor Khushdeep Jassi