EVM ਨਾਲ ਛੇੜਛਾੜ ਦੀ ਕੋਈ ਗੁੰਜ਼ਾਇਸ਼ ਨਹੀਂ: ਅਰੋੜਾ

02/12/2020 4:56:19 PM

ਨਵੀਂ ਦਿੱਲੀ—ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐੱਮ.) 'ਚ ਛੇੜਛਾੜ ਦੀ ਗੁੰਜ਼ਾਇਸ਼ 'ਚੋਂ ਇਨਕਾਰ ਕਰਦੇ ਹੋਏ ਅੱਜ ਭਾਵ ਬੁੱਧਵਾਰ ਕਿਹਾ ਕਿ ਪੋਲਿੰਗ ਲਈ ਬੈਲੇਟ ਪੇਪਰ ਵਾਲੇ ਯੁੱਗ 'ਚ ਪਰਤਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਦੱਸਣਯੋਗ ਹੈ ਕਿ ਇੱਥੇ ਇਕ ਸੰਮੇਲਨ 'ਚ ਉਨ੍ਹਾਂ ਕਿਹਾ ਕਿ ਕਿਸੇ ਕਾਰ ਜਾਂ ਪੈੱਨ ਵਾਂਗ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਦੀ ਦੁਰਵਰਤੋਂ ਤਾਂ ਕੀਤੀ ਜਾ ਸਕਦੀ ਹੈ ਪਰ ਇਸ 'ਚ ਗੜਬੜ ਨਹੀਂ ਕੀਤੀ ਜਾ ਸਕਦੀ। ਚੋਣ ਕਮਿਸ਼ਨ ਵੱਖ-ਵੱਖ ਸੁਧਾਰਾਂ ਨੂੰ ਯਕੀਨੀ ਬਣਾਉਣ ਲਈ ਸਿਆਸੀ ਪਾਰਟੀਆਂ ਨਾਲ ਮਿਲ ਕੇ ਵਿਚਾਰ ਵਟਾਂਦਰੇ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਂਦਾ ਰਹੇਗਾ। ਉਨ੍ਹਾਂ ਨੇ ਕਿਹਾ ਕਿ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਵਰਤੋਂ ਪਿਛਲੇ 20 ਸਾਲ ਤੋਂ ਕੀਤੀ ਜਾ ਰਹੀ ਹੈ। ਸੁਪਰੀਮ ਕੋਰਟ ਸਮੇਤ ਹੋਰਨਾਂ ਅਦਾਲਤਾਂ ਨੇ ਵੀ ਈ.ਵੀ.ਐੱਮ. ਨੂੰ ਪੋਲਿੰਗ ਲਈ ਸਹੀ ਮੰਨਿਆ ਹੈ। ਅਜਿਹੀ ਹਾਲਤ 'ਚ ਅਸੀਂ ਬੈਲੇਟ ਪੇਪਰ ਦੇ ਯੁੱਗ 'ਚ ਕਦੇ ਵੀ ਵਾਪਸ ਨਹੀਂ ਜਾਵਾਂਗੇ।


Iqbalkaur

Content Editor

Related News