ਮਨੁੱਖ ''ਚ ਬਰਡ ਫਲੂ ਦੀ ਕੋਈ ਰਿਪਰੋਟ ਨਹੀਂ, ਘਬਰਾਉਣ ਦੀ ਜ਼ਰੂਰਤ ਨਹੀਂ: ਗਿਰੀਰਾਜ ਸਿੰਘ

01/12/2021 1:55:51 AM

ਨਵੀਂ ਦਿੱਲੀ - ਕੇਂਦਰ ਨੇ ਸੋਮਵਾਰ ਨੂੰ ਸੂਬਿਆਂ ਤੋਂ ਮੁਰਗਾ ਮੰਡੀਆਂ ਨੂੰ ਬੰਦ ਨਹੀਂ ਕਰਨ ਅਤੇ ਪੋਲਟਰੀ ਉਤਪਾਦਾਂ ਦੀ ਵਿਕਰੀ ਪਾਬੰਦੀਸ਼ੂਦਾ ਨਹੀਂ ਕਰਨ ਨੂੰ ਕਿਹਾ ਕਿਉਂਕਿ ਮਨੁੱਖ ਵਿੱਚ ਬਰਡ ਫਲੂ ਦੇ ਫੈਲਣ ਦੀ ਕੋਈ ਵਿਗਿਆਨੀ ਰਿਪੋਰਟ ਸਾਹਮਣੇ ਨਹੀਂ ਆਈ ਹੈ। ਹਾਲਾਂਕਿ, ਦੇਸ਼ ਦੇ 10 ਸੂਬਿਆਂ ਵਿੱਚ ਬਰਡ ਫਲੂ ਦੇ ਕਹਿਰ ਦੀ ਪੁਸ਼ਟੀ ਹੋ ਚੁੱਕੀ ਹੈ। ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ, 11 ਜਨਵਰੀ 2021 ਤੱਕ ਦੇਸ਼ ਦੇ 10 ਸੂਬਿਆਂ ਵਿੱਚ ਏਵਿਅਨ ਇੰਫਲੂਐਂਜ਼ਾ ਦੀ ਪੁਸ਼ਟੀ ਹੋ ਚੁੱਕੀ ਹੈ। ਸੋਮਵਾਰ ਤੱਕ 10 ਸੂਬੇ ਕੇਰਲ, ਰਾਜਸਥਾਨ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਹਰਿਆਣਾ, ਗੁਜਰਾਤ, ਉੱਤਰ ਪ੍ਰਦੇਸ਼, ਦਿੱਲੀ, ਉਤਰਾਖੰਡ ਅਤੇ ਮਹਾਰਾਸ਼ਟਰ ਵਿੱਚ ਬਰਡ ਫਲੂ ਦੇ ਕਹਿਰ ਦੀ ਪੁਸ਼ਟੀ ਹੋ ਚੁੱਕੀ ਹੈ।
ਇਹ ਵੀ ਪੜ੍ਹੋ- ਸ਼ਿਰਡੀ ਸਾਈਂ ਮੰਦਰ 'ਚ ਨਹੀਂ ਮਿਲੇਗੀ ਐਂਟਰੀ, ਦਰਸ਼ਨ ਲਈ ਬਣਵਾਉਣਾ ਹੋਵੇਗਾ ਪਾਸ

ਪਸ਼ੂ ਪਾਲਣ ਮੰਤਰੀ ਗਿਰੀਰਾਜ ਸਿੰਘ ਨੇ ਪੱਤਰਕਾਰਾਂ ਨੂੰ ਕਿਹਾ ਕਿ ਮਨੁੱਖ ਵਿੱਚ ਬਰਡ ਫਲੂ ਫੈਲਣ ਦੀ ਕੋਈ ਵਿਗਿਆਨੀ ਰਿਪੋਰਟ ਨਹੀਂ ਹੈ ਅਤੇ ਅਜਿਹੇ ਵਿੱਚ ਉਪਭੋਕਤਾਵਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਨੇ ਦਿੱਲੀ ਸਮੇਤ ਸਾਰੇ ਸੂਬਾ ਸਰਕਾਰਾਂ ਨੂੰ ਸਿਰਫ ‘ਆਮ ਵਿਸ਼ਵਾਸ’ ਦੇ ਆਧਾਰ 'ਤੇ ਮੁਰਗਾ ਮੰਡੀਆਂ ਨੂੰ ਬੰਦ ਨਹੀਂ ਕਰਨ ਅਤੇ ਪੋਲਟਰੀ ਉਤਪਾਦਾਂ ਦੀ ਵਿਕਰੀ ਪਾਬੰਦੀਸ਼ੁਦਾ ਨਹੀਂ ਕਰਨ ਨੂੰ ਵੀ ਕਿਹਾ ਹੈ। ਸਿੰਘ ਨੇ ਕਿਹਾ ਕਿ ਪ੍ਰਭਾਵਿਤ ਖੇਤਰਾਂ ਵਿੱਚ ਪੰਛੀਆਂ ਨੂੰ ਮਾਰੇ ਜਾਣ ਦੀ ਕਾਰਵਾਈ ਜਾਰੀ ਹੈ। ਨਾਲ ਹੀ ਕਿਹਾ ਕਿ ਦੇਸ਼ ਵਿੱਚ ਬਰਡ ਫਲੂ ਲਈ ਰੋਕਥਾਮ ਟੀਕਾ ਉਪਲੱਬਧ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿਚ ਦਿਓ ਜਵਾਬ।
 

Inder Prajapati

This news is Content Editor Inder Prajapati