ਦੁਬਾਰਾ ਨਹੀਂ ਹੋਵੇਗੀ MCD ਸਟੈਂਡਿੰਗ ਕਮੇਟੀ ਦੀ ਚੋਣ, ਦਿੱਲੀ ਹਾਈ ਕੋਰਟ ਨੇ ਲਗਾਈ ਰੋਕ

02/26/2023 3:53:07 AM

ਨੈਸ਼ਨਲ ਡੈਸਕ: ਐੱਮ.ਸੀ.ਡੀ. ਸਟੈਂਡਿੰਗ ਕਮੇਟੀ ਦੀ ਚੋਣ ਨੂੰ ਲੈ ਕੇ ਦਿੱਲੀ ਹਾਈਕੋਰਟ ਵਿਚ ਪਟਿਸ਼ਨ ਫਾਈਲ ਕੀਤੀ ਗਈ। ਇਸ 'ਤੇ ਸੁਣਵਾਈ ਕਰਦਿਆਂ ਦਿੱਲੀ ਹਾਈ ਕੋਰਟ ਨੇ ਹੁਕਮ ਦਿੱਤਾ ਕਿ ਐੱਮ.ਸੀ.ਡੀ. ਸਟੈਂਡਿੰਗ ਕਮੇਟੀ ਦੀ ਚੋਣ ਦੁਬਾਰਾ ਨਹੀਂ ਹੋਵੇਗੀ। ਅਦਾਲਤ ਨੇ ਚੋਣ-ਪੱਤਰਾਂ ਨੂੰ ਸੁਰੱਖਿਅਤ ਰੱਖਣ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਉਪ ਰਾਜਪਾਲ, ਮੇਅਰ ਤੇ ਐੱਮ.ਸੀ.ਡੀ. ਨੂੰ ਨੋਟਿਸ ਵੀ ਜਾਰੀ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਰਾਮਗੜ੍ਹ ’ਚ ਵੱਡੀ ਵਾਰਦਾਤ: ਜ਼ਿਮਨੀ-ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸੀ ਆਗੂ ਨੂੰ ਗੋਲ਼ੀਆਂ ਨਾਲ ਭੁੰਨਿਆ

ਦੱਸ ਦੇਈਏ ਕਿ ਦਿੱਲੀ ਦੀ ਨਵਨਿਯੁਕਤ ਮੇਅਰ ਸ਼ੈਲੀ ਓਬਰਾਏ ਵੱਲੋਂ ਸ਼ੁੱਕਰਵਾਰ ਨੂੰ ਨਗਰ ਨਿਗਮ ਦੀ ਇਕ ਮੁੱਖ ਸਮਿਤੀ ਦੇ 6 ਮੈਂਬਰਾਂ ਦੀ ਚੋਣ ਵਿਚ ਇਕ ਵੋਟ ਨੂੰ ਗ਼ਲਤ ਐਲਾਨੇ ਜਾਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਮੈਂਬਰਾਂ ਵਿਚਾਲੇ ਜ਼ਬਰਦਸਤ ਹੱਥੋਪਾਈ ਹੋਈ। ਹੰਗਾਮੇ ਵਿਚਾਲੇ ਕੌਂਸਲਰ ਅਸ਼ੋਕ ਮਨੂੰ ਬੇਹੋਸ਼ ਹੋ ਗਏ ਅਤੇ ਉਨ੍ਹਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ। ਆਪ ਵਿਧਾਇਕ ਆਤਿਸ਼ੀ ਨੇ ਦੋਸ਼ ਲਗਾਇਆ ਕਿ ਭਾਜਪਾ ਦੇ ਮੈਂਬਰ ਉਸ ਵੇਲੇ ਭੜਕ ਗਏ ਅਤੇ ਉਨ੍ਹਾਂ ਨੇ ਮੇਅਰ 'ਤੇ ਹਮਲਾ ਕਰ ਦਿੱਤਾ, ਜਦੋਂ ਉਨ੍ਹਾਂ ਨੂੰ ਇਹ ਪਤਾ ਲੱਗਿਆ ਕਿ ਉਨ੍ਹਾਂ ਦੀ ਪਾਰਟੀ ਚੋਣ ਹਾਰ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ - ਅਮਰੀਕਾ ਜਾਣ ਦੀ ਹਸਰਤ ਨੇ ਲਈ ਜਾਨ, ਨਾਜਾਇਜ਼ ਢੰਗ ਨਾਲ ਸਰਹੱਦ ਟੱਪਦਿਆਂ ਨੌਜਵਾਨ ਦੀ ਮੌਤ

ਮੇਅਰ ਸ਼ੈਲੀ ਓਬਰਾਏ ਨੇ ਪੱਤਰਕਾਰਾਂ ਨੂੰ ਕਿਹਾ, "ਅੱਜ ਇਕ ਕਾਲਾ ਦਿਨ ਹੈ। ਅੱਜ ਸੰਵਿਧਾਨ ਦਾ ਮਜ਼ਾਕ ਉਡਾਇਆ ਗਿਆ। ਅਸੀਂ ਭਾਜਪਾ ਕੌਂਸਲਰਾਂ ਨੂੰ ਬੁਲਾਇਆ ਤੇ ਉਨ੍ਹਾਂ ਦੀਆਂ ਮੰਗਾਂ ਬਾਰੇ ਪੁੱਛਿਆ ਤੇ ਅਸੀਂ ਮੁੜ ਚੋਣ ਕਰਵਾਈ, ਪਰ ਫਿਰ ਵੀ ਉਨ੍ਹਾਂ ਨੇ ਮੇਰੇ 'ਤੇ ਹਮਲਾ ਕੀਤਾ।" ਉਨ੍ਹਾਂ ਦੱਸਿਆ ਕਿ ਸਾਰੇ ਬੈਲਟ ਪੇਪਰਾਂ ਨੂੰ ਫਾੜ ਦਿੱਤਾ ਗਿਆ ਹੈ। ਭਾਜਪਾ ਤੇ ਆਪ ਦੋਵਾਂ ਨੇ ਇਸ ਘਟਨਾ ਲਈ ਇਕ ਦੂਜੇ ਨੂੰ ਜ਼ਿੰਮੇਵਾਰ ਠਹਿਰਾਇਆ ਜਿਸ ਕਾਰਨ ਮੇਅਰ ਨੂੰ ਸਦਨ ਦੀ ਕਾਰਵਾਈ ਮੁਲਤਵੀ ਕਰਨੀ ਪਈ। ਉੱਥੇ ਹੀ, ਭਾਜਪਾ ਕੌਂਸਲਰ ਪੰਕਜ ਲੂਥਰਾ ਨੇ ਦੋਸ ਲਗਾਇਆ ਕਿ ਇਹ ਆਪ ਦੀ ਗਲਤੀ ਸੀ ਜਿਸ ਕਾਰਨ ਬਵਾਲ ਹੋਇਆ। ਪੰਕਜ, ਸਟੈਂਡਿੰਗ ਕਮੇਟੀ ਚੋਣ ਵਿਚ ਇਕ ਉਮੀਦਵਾਰ ਹਨ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Anmol Tagra

This news is Content Editor Anmol Tagra