ਇਸ ਸੂਬੇ ''ਚ ਹੁਣ ਕੋਰੋਨਾ ਜਾਂਚ ਕਰਵਾਉਣ ਲਈ ਡਾਕਟਰ ਦੇ ਸਲਾਹ ਦੀ ਜ਼ਰੂਰਤ ਨਹੀਂ

12/04/2020 7:47:58 PM

ਨਵੀਂ ਦਿੱਲੀ - ਗੁਜਰਾਤ ਵਿੱਚ ਹੁਣ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਜਾਂਚ ਕਰਵਾਉਣ ਲਈ ਡਾਕਟਰ ਤੋਂ ਲਿਖਵਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਕੋਈ ਵੀ ਵਿਅਕਤੀ ਬਿਨਾਂ ਡਾਕਟਰ ਦੀ ਸਲਾਹ ਦੇ ਵੀ ਆਪਣਾ ਕੋਵਿਡ-19 ਟੈਸਟ ਕਰਵਾ ਸਕਦਾ ਹੈ। ਸ਼ੁੱਕਰਵਾਰ ਨੂੰ ਗੁਜਰਾਤ ਸਰਕਾਰ ਨੇ ਇਸ ਨੂੰ ਲੈ ਕੇ ਹੁਕਮ ਜਾਰੀ ਕੀਤਾ ਹੈ। ਅਜੇ ਤੱਕ ਡਾਕਟਰ ਦੀ ਪਰਚੀ 'ਤੇ ਹੀ ਲੈਬ ਵਿੱਚ ਕੋਰੋਨਾ ਜਾਂਚ ਕਰਵਾਈ ਜਾ ਸਕਦੀ ਸੀ। ਗੁਜਰਾਤ ਸਰਕਾਰ ਵਲੋਂ ਕਿਹਾ ਗਿਆ ਹੈ ਕਿ ਹੁਣ ਸੂਬੇ ਵਿੱਚ ਕੋਰੋਨਾ ਦੀ ਆਰ.ਟੀ./ਪੀ.ਸੀ.ਆਰ. ਜਾਂਚ ਕਰਵਾਉਣ ਵਾਲਿਆਂ ਲਈ ਡਾਕਟਰ ਦੀ ਪਰਚੀ ਲਾਜ਼ਮੀ ਨਹੀਂ ਹੋਵੇਗੀ

ਗੁਜਰਾਤ ਸਰਕਾਰ ਦਾ ਕੋਰੋਨਾ ਮਹਾਮਾਰੀ ਨੂੰ ਲੈ ਕੇ ਇੱਕ ਹਫਤੇ ਦੇ ਅੰਦਰ ਦੂਜਾ ਵੱਡਾ ਫੈਸਲਾ ਹੈ। ਇਸ ਹਫਤੇ ਗੁਜਰਾਤ ਸਰਕਾਰ ਨੇ ਕੋਰੋਨਾ ਟੈਸਟ ਦੀ ਫੀਸ ਵੀ ਘਟਾਉਣ ਦਾ ਐਲਾਨ ਕੀਤਾ ਸੀ। ਪ੍ਰਾਈਵੇਟ ਲੈਬ ਵਿੱਚ ਗੁਰਾਤ ਵਿੱਚ ਆਰ.ਟੀ./ਪੀ.ਸੀ.ਆਰ. ਟੈਸਟ ਲਈ ਫੀਸ 1500 ਰੁਪਏ ਤੋਂ ਘਟਾ ਕੇ 800 ਕਰ ਦਿੱਤੀ ਹੈ।

ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਖ਼ਤਰਾ ਲਗਾਤਾਰ ਵਧਦਾ ਜਾ ਰਿਹਾ ਹੈ। ਸਿਹਤ ਮੰਤਰਾਲਾ ਦੇ ਸ਼ੁੱਕਰਵਾਰ ਨੂੰ ਦਿੱਤੇ ਅੰਕੜਿਆਂ ਦੇ ਅਨੁਸਾਰ, ਇੱਕ ਦਿਨ ਦੇ ਅੰਦਰ ਦੇਸ਼ ਵਿੱਚ ਕੋਰੋਨਾ ਵਾਇਰਸ ਦੇ 36,594 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਕੁਲ ਮਾਮਲਿਆਂ ਦੀ ਗਿਣਤੀ 95,71,559 ਹੋ ਗਈ ਹੈ। ਉਥੇ ਹੀ 540 ਮਰੀਜ਼ਾਂ ਦੀ ਮੌਤ ਤੋਂ ਬਾਅਦ ਕੁਲ ਮ੍ਰਿਤਕਾਂ ਦੀ ਗਿਣਤੀ 1,39,188 ਹੋ ਗਈ ਹੈ। ਹੁਣ ਸਰਗਰਮ ਮਾਮਲੇ 4,16,082 ਹਨ। 42,916 ਨਵੀਂ ਰਿਕਵਰੀ ਤੋਂ ਬਾਅਦ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁਲ ਗਿਣਤੀ 90,16,289 ਹੋ ਗਈ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।

Inder Prajapati

This news is Content Editor Inder Prajapati