ਕੋਈ ਹੋਰ ਨਹੀਂ ਸਕੂਲ ਦੇ ਵਿਦਿਆਰਥੀ ਹੀ ਕਰ ਰਹੇ ਸਨ ਸਕੂਲਾਂ ''ਚੋਂ ਕੰਪਿਊਟਰ ਚੋਰੀ

Thursday, Dec 07, 2017 - 09:11 AM (IST)

ਸੋਨੀਪਤ — ਸੋਨੀਪਤ ਦੇ ਸਰਕਾਰੀ ਸਕੂਲਾਂ 'ਚੋਂ ਕੰਪਿਊਟਰ ਚੋਰੀ ਹੋਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਸਨ, ਹੁਣ ਇਸ ਮਾਮਲੇ ਦਾ ਖੁਲਾਸਾ ਹੋ ਗਿਆ ਹੈ। ਇਹ ਚੋਰੀ ਕੋਈ ਹੋਰ ਨਹੀਂ ਸਗੋਂ ਸਕੂਲ 'ਚ ਪੜਣ ਵਾਲੇ ਵਿਦਿਆਰਥੀ ਹੀ ਕਰ ਰਹੇ ਸਨ। ਪੁਲਸ ਨੇ 3 ਚੋਰ ਮੁਕੇਸ਼, ਮੰਜੀਤ ਅਤੇ ਦੀਪਕ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਇਨ੍ਹਾਂ ਕੋਲੋਂ 22 ਐੱਲ.ਸੀ.ਡੀ. ਬਰਾਮਦ ਕੀਤੇ ਹਨ। ਇਸ ਤੋਂ ਬਾਅਦ ਤਿੰਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾਵੇਗਾ। ਇਸ ਘਟਨਾ ਨੂੰ ਸਿੱਖਿਆ ਵਿਭਾਗ ਅਤੇ ਪੁਲਸ ਵਿਭਾਗ ਇਕ ਦੂਸਰੇ ਦੀ ਲਾਪਰਵਾਹੀ ਦੱਸ ਰਿਹਾ ਹੈ।
ਇਨ੍ਹਾਂ ਤਿੰਨ੍ਹਾਂ ਦੋਸ਼ੀ ਵਿਦਿਆਰਥੀਆਂ ਨੇ ਆਪਣੇ ਹੀ ਸਰਕਾਰੀ ਸਕੂਲਾਂ ਨੂੰ ਆਪਣੇ ਨਿਸ਼ਾਨੇ 'ਤੇ ਲਿਆ ਹੋਇਆ ਸੀ ਅਤੇ ਲਗਾਤਾਰ 6 ਸਕੂਲਾਂ 'ਚੋਂ ਲੱਖਾਂ ਰੁਪਏ ਦੇ ਸਮਾਨ 'ਤੇ ਹੱਥ ਸਾਫ ਕਰ ਚੁੱਕੇ ਸਨ।
ਜਾਂਚ ਅਧਿਕਾਰੀ ਇੰਚਾਰਜ ਸੱਤਿਆਵਾਨ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਨੇ 5 ਮਾਰਚ ਨੂੰ ਧਤੂਰੀ ਦੇ ਸਰਕਾਰੀ ਸਕੂਲ 'ਚੋਂ ਬਾਇਓਮੈਟਰਿਕ ਮਸ਼ੀਨ ਚੋਰੀ ਕੀਤੀ ਅਤੇ 11 ਜੁਲਾਈ ਨੂੰ ਲਡਸੌਲੀ ਸਥਿਤ ਸਰਕਾਰੀ ਸਕੂਲ 'ਚੋਂ 22 ਕੰਪਿਊਟਰ, ਬੈਟਰੀ, ਸੀ.ਪੀ.ਯੂ. ਅਤੇ ਕੀ-ਬੋਰਡ ਚੋਰੀ ਕੀਤੇ। ਇਸ ਤੋਂ ਇਲਾਵਾ ਇਨ੍ਹਾਂ ਚੋਰਾਂ ਨੇ ਪਿੰਡ ਬਲੀ ਦੇ ਸਰਕਾਰੀ ਸਕੂਲ 'ਚੋਂ 8 ਕੰਪਿਊਟਰ ਅਤੇ ਬੈਟਰੀ ਵੀ ਚੋਰੀ ਕੀਤੇ ਸਨ।


Related News