ਮੇਰੇ ਪਰਿਵਾਰ ''ਚ ਕੋਈ ਐੱਫ.ਆਈ.ਪੀ.ਬੀ. ''ਤੇ ਦਬਾਅ ਨਹੀਂ ਪਾ ਸਕਦਾ ਸੀ- ਚਿਦਾਂਬਰਮ

05/29/2017 5:14:56 PM

ਨਵੀਂ ਦਿੱਲੀ— ਸੀਨੀਅਰ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਸੋਮਵਾਰ ਨੂੰ ਕਿਹਾ ਕਿ ਇਹ ਕਹਿਣਾ ਹੱਸਣਯੋਗ ਹੋਵੇਗਾ ਕਿ ਉਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਕੇਂਦਰ ਸਰਕਾਰ ਦੇ 6 ਸਕੱਤਰਾਂ ਵਾਲੇ ਵਿਦੇਸ਼ੀ ਨਿਵੇਸ਼ ਸੰਵਰਧਨ (ਤਰੱਕੀ) ਬੋਰਡ (ਐੱਫ.ਆਈ.ਪੀ.ਬੀ.) ਨੂੰ ਪ੍ਰਭਾਵਿਤ ਕਰ ਸਕਦਾ ਸੀ। ਉਨ੍ਹਾਂ ਨੇ ਇਨ੍ਹ ਦੋਸ਼ਾਂ ਦਾ ਖੰਡਨ ਕੀਤਾ ਕਿ ਉਨ੍ਹਾਂ ਦੇ ਬੇਟੇ ਕਾਰਤੀ ਨੇ ਹੁਣ ਸਰਗਰਮ ਐੱਫ.ਆਈ.ਪੀ.ਬੀ. ਦੇ ਫੈਸਲਿਆਂ ਨੂੰ ਪ੍ਰਭਾਵਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਸਰਕਾਰ ਦੇ ਸਕੱਤਰਾਂ 'ਤੇ ਗਲਤ ਦੋਸ਼ ਹੈ। ਚਿਦਾਂਬਰਮ ਨੇ ਬਿਆਨ 'ਚ ਕਿਹਾ,''ਜਿਨ੍ਹਾਂ ਵੀ ਲੋਕਾਂ ਨੇ ਮੇਰੇ ਨਾਲ ਕੰਮ ਕੀਤਾ ਹੈ, ਉਹ ਜਾਣਦੇ ਹਨ ਕਿ ਕਿਸੇ ਦੀ ਵੀ ਮੇਰੇ ਫੈਸਲੇ ਨੂੰ ਪ੍ਰਭਾਵਿਤ ਕਰਨ ਦੀ ਹਿੰਮਤ ਨਹੀਂ ਹੈ। ਮੈਂ ਕਦੇ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਅਧਿਕਾਰਤ ਮਾਮਲੇ 'ਚ ਮੇਰੇ ਜਾਂ ਕਿਸੇ ਅਧਿਕਾਰੀ ਨਾਲ ਗੱਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ।''
ਸੀ.ਬੀ.ਆਈ. ਨੇ ਕਰੀਬ ਇਕ ਪੰਦਰਵਾੜੇ ਪਹਿਲਾਂ ਕਾਰਤੀ, ਮੀਡੀਆ ਦੇ ਸੰਸਥਾਪਕਾਂ ਇੰਦਰਾਨੀ ਅਤੇ ਪੀਟਰ ਮੁਖਰਜੀ ਦੇ ਖਿਲਾਫ ਅਪਰਾਧਕ ਸਾਜਿਸ਼, ਧੋਖਾਧੜੀ, ਰਿਸ਼ਵਤਖੋਰੀ ਅਤੇ ਸਰਕਾਰੀ ਅਧਿਕਾਰੀਆਂ ਨੂੰ ਪ੍ਰਭਾਵਿਤ ਕਰਨ ਦੀ ਐੱਫ.ਆਈ.ਆਰ. ਦਰਜ ਕੀਤੀ ਹੈ। ਸੀ.ਬੀ.ਆਈ. ਦਾ ਦਾਅਵਾ ਹੈ ਕਿ ਕਾਰਤੀ ਨੂੰ ਇਕ ਕੰਪਨੀ ਰਾਹੀਂ ਮੀਡੀਆ ਤੋਂ ਧਨ ਮਿਲਿਆ, ਜਿਸ ਨਾਲ ਉਸ ਦੇ ਖਿਲਾਫ ਕਰ ਕੇ ਜਾਂਚ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਇਸ ਕੰਪਨੀ 'ਤੇ ਅਸਿੱਧੇ ਰੂਪ ਨਾਲ ਕਾਰਤੀ ਦਾ ਹੀ ਕੰਟਰੋਲ ਸੀ। ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਜਿੱਥੇ ਤੱਕ ਐੱਫ.ਆਈ.ਪੀ.ਬੀ. ਦੇ ਮਾਮਲਿਆਂ ਦਾ ਸਵਾਲ ਹੈ, ਉਨ੍ਹਾਂ ਨੇ ਸਿਰਫ ਐੱਫ.ਆਈ.ਪੀ.ਬੀ. ਦੀਆਂ ਸਿਫਾਰਿਸ਼ਾਂ ਵਾਲੇ ਉਨ੍ਹਾਂ ਮਾਮਲਿਆਂ ਨੂੰ ਮਨਜ਼ੂਰੀ ਦਿੱਤੀ, ਜੋ ਉਨ੍ਹਾਂ ਦੇ ਸਾਹਮਣੇ  ਆਰਥਿਕ ਮਾਮਲਿਆਂ ਦੇ ਸਕੱਤਰ ਵੱਲੋਂ ਰੱਖੇ ਗਏ ਸਨ। ਚਿਦਾਂਬਰਮ ਨੇ ਕਿਹਾ ਕਿ ਪਿਛਲੇ 2 ਹਫਤੇ ਦੌਰਾਨ ਇਸ ਬਾਰੇ ਮੀਡੀਆ 'ਚ ਚੀਜ਼ਾਂ ਲੀਕ ਕੀਤੀਆਂ ਗਈਆਂ। ਗਲਤ ਮੰਸ਼ਾ ਨਾਲ ਇਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਪਾਇਆ ਗਿਆ। ਉਨ੍ਹਾਂ ਨੇ ਕਿਹਾ,''ਐੱਫ.ਆਈ.ਆਰ. ਦੀ ਕਾਪੀ ਵੀ ਮੈਨੂੰ ਸੋਸ਼ਲ ਮੀਡੀਆ ਤੋਂ ਹੀ ਮਿਲੀ। ਇਹ ਚੀਜ਼ਾਂ ਮੇਰੇ ਗ੍ਰਹਿ ਰਾਜ ਤਾਮਿਲਨਾਡੂ ਦੇ ਚੇਨਈ ਤੋਂ ਲੀਕ ਹੋਈਆਂ ਹਨ।''