ਭ੍ਰਿਸ਼ਟਾਚਾਰ ਅਤੇ ਫਜ਼ੂਲਖਰਚੀ ਖ਼ਤਮ ਹੋਣ 'ਤੇ ਨਹੀਂ ਪਵੇਗੀ GST ਵਧਾਉਣ ਦੀ ਜ਼ਰੂਰਤ : ਕੇਜਰੀਵਾਲ

07/25/2022 5:29:38 PM

ਸੋਲਨ- ਹਿਮਾਚਲ ਪ੍ਰਦੇਸ਼ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਹੁਣ ਤੋਂ ਸਰਗਰਮ ਹੋ ਗਈ ਹੈ। ਇਸ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਯਾਨੀ ਸੋਮਵਾਰ ਨੂੰ ਸੋਲਨ 'ਚ ਪਾਰਟੀ ਵਰਕਰਾਂ ਨੂੰ ਵਰਚੁਅਲ ਸੰਬੋਧਨ ਕੀਤਾ। ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਸਾਨੂੰ ਪੰਜਾਬ 'ਚ 3 ਮਹੀਨੇ ਵੀ ਨਹੀਂ ਹੋਏ ਅਤੇ ਮਾਨ ਸਾਹਿਬ ਨੇ ਪੰਜਾਬ 'ਚ ਮੁਫ਼ਤ ਬਿਜਲੀ ਦਾ ਐਲਾਨ ਕਰ ਦਿੱਤਾ। ਕੇਜਰੀਵਾਲ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਮੁਹੱਲਾ ਕਲੀਨਿਕ ਬਣਾ ਰਹੀ ਹੈ ਅਤੇ 15 ਅਗਸਤ ਤੱਕ 75 ਮੁਹੱਲਾ ਕਲੀਨਿਕ ਬਣ ਜਾਣਗੇ। ਉਨ੍ਹਾਂ ਕਿਹਾ,''ਮੈਂ ਅੱਜ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਕ੍ਰਿਪਾ ਤੁਸੀਂ ਜੀ.ਐੱਸ.ਟੀ. 'ਚ ਜੋ ਵਾਧਾ ਕੀਤਾ ਹੈ, ਉਸ ਨੂੰ ਵਾਪਸ ਲੈ ਲਵੋ। ਜੇਕਰ ਤੁਸੀਂ ਦਿੱਲੀ ਦੀ ਤਰ੍ਹਾਂ ਭ੍ਰਿਸ਼ਟਾਚਾਰ ਅਤੇ ਫਿਜ਼ੂਲਖਰਚੀ ਖ਼ਤਮ ਕਰ ਦਿਓਗੇ ਤਾਂ ਦੇਸ਼ 'ਚ ਜੀ.ਐੱਸ.ਟੀ. ਵਧਾਉਣ ਦੀ ਜ਼ਰੂਰਤ ਨਹੀਂ ਪਵੇਗੀ।

ਦਰਅਸਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 'ਆਪ' ਨੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਸੋਮਵਾਰ ਨੂੰ ਸੋਲਨ 'ਚ ਪ੍ਰਦੇਸ਼ ਪੱਧਰੀ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ 'ਚ ਪਾਰਟੀ ਦੇ ਪੰਚਾਇਤ ਮੁਖੀ, ਉੱਪ ਮੁਖੀ ਅਤੇ ਸਕੱਤਰਾਂ ਨੂੰ ਸਹੁੰ ਚੁਕਾਈ ਗਈ। ਸੋਲਨ ਦੇ ਠੋਡੋ ਗਰਾਊਂਡ 'ਚ ਆਯੋਜਿਤ ਪ੍ਰੋਗਰਾਮ 'ਚ ਖ਼ਰਾਬ ਮੌਸਮ ਕਾਰਨ ਦਿੱਲੀ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਪਹੁੰਚ ਸਕੇ। ਹਾਲਾਂਕਿ ਦੋਹਾਂ ਨੇ ਵੀਡੀਓ ਸੰਦੇਸ਼ ਜਾਰੀ ਕਰ ਕੇ ਵਰਕਰਾਂ ਤੱਕ ਆਪਣੀ ਗੱਲ ਪਹੁੰਚਾਈ। ਆਮ ਆਦਮੀ ਪਾਰਟੀ ਹਿਮਾਚਲ ਦੇ 68 ਵਿਧਾਨ ਸਭਾ ਖੇਤਰਾਂ 'ਚ ਆਪਣੇ ਉਮੀਦਵਾਰ ਉਤਾਰੇਗੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News