ਸੰਕਟ ਭਾਵੇਂ ਕਿੰਨਾ ਵੀ ਡੂੰਘਾ ਹੋਵੇ, ਭਾਰਤ ਦੀ ਕੋਸ਼ਿਸ਼ ਉਸ ਤੋਂ ਵੀ ਵੱਧ ਵੱਡੀ ਰਹੀ ਹੈ : PM ਮੋਦੀ

03/04/2022 3:38:20 PM

ਮਿਰਜਾਪੁਰ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੂਰੀ ਦੁਨੀਆ ਇਸ ਸਦੀ ਦੇ ਨਾਜ਼ੁਕ ਦੌਰ ਤੋਂ ਲੰਘ ਰਹੀ ਹੈ ਅਤੇ ਮਹਾਮਾਰੀ, ਅਸ਼ਾਂਤੀ ਤੋਂ ਕਈ ਦੇਸ਼ ਪ੍ਰਭਾਵਿਤ ਹਨ ਪਰ ਸੰਕਟ ਭਾਵੇਂ ਕਿੰਨਾ ਵੀ ਡੂੰਘਾ ਹੋਵੇ, ਭਾਰਤ ਦੀ ਕੋਸ਼ਿਸ਼ ਉਸ ਤੋਂ ਵੀ ਵਧ ਵੱਡੀ ਰਹੀ ਹੈ। ਪ੍ਰਧਾਨ ਮੰਤਰੀ ਨੇ ਮਿਰਜਾਪੁਰ 'ਚ ਇਕ ਚੋਣਾਵੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ। ਉਨ੍ਹਾਂ ਕਿਹਾ,''ਕੋਰੋਨਾ 'ਚ ਵੰਦੇ ਭਾਰਤ ਮੁਹਿੰਮ ਚਲਾ ਕੇ ਇਕ-ਇਕ ਨਾਗਰਿਕ ਨੂੰ ਵਿਦੇਸ਼ ਤੋਂ ਲਿਆਂਦਾ ਗਿਆ, ਅਫ਼ਗਾਨਿਸਤਾਨ 'ਚ ਆਪਰੇਸ਼ਨ ਦੇਵੀ ਚਲਾ ਕੇ ਭਾਰਤ ਨੇ ਆਪਣੇ ਨਾਗਰਿਕਾਂ ਨੂੰ ਉੱਥੋਂ ਕੱਢਿਆ ਅਤੇ ਹੁਣ ਯੂਕ੍ਰੇਨ ਤੋਂ ਆਪਣੇ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਬਚਾਉਣ 'ਚ ਭਾਰਤ ਲੱਗਾ ਹੋਇਆ ਹੈ।''

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੇ 17 ਮਾਮਲੇ ਵਾਪਸ ਹੋਣ ਤੋਂ ਬਾਅਦ ਹੰਗਾਮਾ, ਕੇਜਰੀਵਾਲ ਸਰਕਾਰ ਲੱਗੇ ਇਹ ਇਲਜ਼ਾਮ

ਪ੍ਰਧਾਨ ਮੰਤਰੀ ਨੇ ਯੂਕ੍ਰੇਨ ਸੰਕਟ ਦਾ ਜ਼ਿਕਰ ਕਰਦੇ ਹੋਏ ਕਿਹਾ,''ਅਸੀਂ ਆਪਰੇਸ਼ਨ ਗੰਗਾ ਦੇ ਅਧੀਨ ਯੂਕ੍ਰੇਨ ਤੋਂ ਹਜ਼ਾਰਾਂ ਵਿਦਿਆਰਥੀਆਂ ਨੂੰ ਸੁਰੱਖਿਅਤ ਰੂਪ ਨਾਲ ਕੱਢਿਆ ਹੈ ਅਤੇ ਬਾਕੀ ਬਚੇ ਲੋਕਾਂ ਨੂੰ ਉੱਥੋਂ ਸੁਰੱਖਿਅਤ ਕੱਢਣ ਲਈ ਹਵਾਈ ਜਹਾਜ਼ ਲਗਾ ਕੇ ਉਡਾਣ ਭਰ ਰਹੇ ਹਾਂ।'' ਉਨ੍ਹਾਂ ਕਿਹਾ,''ਇਸ ਸਮੇਂ ਪੂਰਾ ਵਿਸ਼ਵ ਇਸ ਸ਼ਤਾਬਦੀ ਦੇ ਨਾਜ਼ੁਕ ਦੌਰ 'ਚੋਂ ਲੰਘ ਰਿਹਾ ਹੈ। ਅੱਜ ਮਹਾਮਾਰੀ, ਅਸ਼ਾਂਤੀ ਨਾਲ ਕਈ ਦੇਸ਼ ਪ੍ਰਭਾਵਿਤ ਹੋ ਰਹੇ ਹਨ ਪਰ ਤੁਸੀਂ ਦੇਖ ਹੋ ਕਿ ਸੰਕਟ ਭਾਵੇਂ ਕਿੰਨਾ ਵੀ ਡੂੰਘਾ ਹੋਵੇ, ਭਾਰਤ ਦੀ ਕੋਸ਼ਿਸ਼ ਉਸ ਤੋਂ ਵੀ ਵੱਡੀ ਰਹੀ ਹੈ।'' ਆਪਣੇ ਸੰਬੋਧਨ 'ਚ ਵਿਰੋਧੀ ਧਿਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਪੀ.ਐੱਮ. ਮੋਦੀ ਨੇ ਲੋਕਾਂ ਨੂੰ ਕਿਹਾ,''ਤੁਸੀਂ ਸਾਰਿਆਂ ਨੇ 'ਪਰਿਵਾਰਵਾਦੀਆਂ' ਅਤੇ 'ਮਾਫ਼ੀਆਵਾਂ' ਨੂੰ ਹਰਾਉਣਾ ਹੈ ਅਤੇ ਉੱਤਰ ਪ੍ਰਦੇਸ਼ 'ਚ ਭਾਜਪਾ ਦੀ ਸਰਕਾਰ ਬਣਾਉਣੀ ਹੈ। 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ 

DIsha

This news is Content Editor DIsha