ਲੰਡਨ 'ਚ ਬੋਲੇ ਰਾਜਨਾਥ ਸਿੰਘ- 'ਭਾਰਤ ਹੁਣ ਇਕ ਰਣਨੀਤਕ ਸ਼ਕਤੀ ਹੈ... ਕੋਈ ਸਾਨੂੰ ਅੱਖਾਂ ਦਿਖਾ ਕੇ ਬੱਚ ਨਹੀਂ ਸਕਦਾ'

01/11/2024 11:59:28 AM

ਲੰਡਨ (ਏਜੰਸੀ) - ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਰੱਖਿਆ, ਸੁਰੱਖਿਆ ਅਤੇ ਉਦਯੋਗਿਕ ਸਹਿਯੋਗ ਨਾਲ ਜੁੜੇ ਵਿਆਪਕ ਮੁੱਦਿਆਂ 'ਤੇ ਗੱਲਬਾਤ ਲਈ ਬ੍ਰਿਟੇਨ ਦੇ 3 ਦਿਨਾਂ ਦੌਰੇ 'ਤੇ ਹਨ। ਰਾਜਨਾਥ ਸਿੰਘ ਨੇ ਇੱਥੇ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ, ਰੱਖਿਆ ਮੰਤਰੀ ਗ੍ਰਾਂਟ ਸ਼ੈਪਸ ਅਤੇ ਵਿਦੇਸ਼ ਮੰਤਰੀ ਕੈਮਰੂਨ ਨਾਲ ਮੁਲਾਕਾਤ ਕੀਤੀ। ਰਾਜਨਾਥ ਸਿੰਘ ਨੇ ਆਪਣੀ ਬ੍ਰਿਟੇਨ ਫੇਰੀ ਦੌਰਾਨ ਕਈ ਗੱਲਾਂ ਆਖ਼ੀਆਂ ਹਨ। ਉਨ੍ਹਾਂ ਨੇ ਭਾਰਤ ਅਤੇ ਚੀਨ ਵਿਚਾਲੇ ਚੱਲ ਰਹੇ ਤਣਾਅ ਨੂੰ ਲੈ ਕੇ ਇੱਥੇ ਇਕ ਪ੍ਰੋਗਰਾਮ 'ਚ ਬਿਆਨ ਵੀ ਦਿੱਤਾ ਹੈ। ਲੰਡਨ ਦੇ ਇੰਡੀਆ ਹਾਊਸ ਵਿਖੇ ਕਮਿਊਨਿਟੀ ਰਿਸੈਪਸ਼ਨ ਨੂੰ ਸੰਬੋਧਨ ਕਰਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਗਲਵਾਨ (ਅਰੁਣਾਚਲ ਪ੍ਰਦੇਸ਼ ਦੀ ਘਾਟੀ) ਵਿੱਚ ਚੀਨੀ ਸੈਨਿਕਾਂ ਨਾਲ ਸੰਘਰਸ਼ ਦੌਰਾਨ ਸਾਡੇ ਜਵਾਨਾਂ ਵੱਲੋਂ ਦਿਖਾਏ ਗਏ ਸਾਹਸ ਨੇ ਭਾਰਤ ਬਾਰੇ ਬੀਜਿੰਗ ਦੇ ਨਜ਼ਰੀਏ ਨੂੰ ਬਦਲਣ ਵਿੱਚ ਮਦਦ ਕੀਤੀ। ਦੁਨੀਆ ਦੀਆਂ ਨਜ਼ਰਾਂ 'ਚ ਅਸੀਂ ਹੁਣ ਕਮਜ਼ੋਰ ਦੇਸ਼ ਨਹੀਂ ਰਹੇ। ਅਸੀਂ ਇੱਕ ਉਭਰਦੀ ਵਿਸ਼ਵ ਸ਼ਕਤੀ ਹਾਂ। ਹੁਣ ਅਜਿਹਾ ਨਹੀਂ ਹੈ ਕਿ ਭਾਰਤ ਨੂੰ ਅੱਖਾਂ ਦਿਖਾ ਕੇ, ਜੋ ਚਾਹੇ ਉਹ ਨਿਕਲ ਜਾਏ।

ਇਹ ਵੀ ਪੜ੍ਹੋ: ਭਾਰਤ ਨਾਲ ਵਿਵਾਦ, ਡ੍ਰੈਗਨ ਨਾਲ ਪਿਆਰ, ਮਾਲਦੀਵ ਨੇ ਚੀਨ ਨਾਲ ਕੀਤੇ 20 ਵੱਡੇ ਸਮਝੌਤੇ

ਰਾਜਨਾਥ ਸਿੰਘ ਨੇ ਕਿਹਾ ਕਿ ਚੀਨ ਦੇ ਮੁਖ ਪੱਤਰ ਗਲੋਬਲ ਟਾਈਮਜ਼ ਦੇ ਇੱਕ ਲੇਖਕ ਨੇ ਵੀ ਭਾਰਤ ਬਾਰੇ ਇੱਕ ਲੇਖ ਲਿਖਿਆ ਹੈ। ਇਸ ਲੇਖ ਦਾ ਹਵਾਲਾ ਦਿੰਦੇ ਹੋਏ ਰਾਜਨਾਥ ਸਿੰਘ ਨੇ ਕਿਹਾ ਕਿ ਨਵੀਂ ਦਿੱਲੀ ਦੇ ਇੱਕ 'ਰਣਨੀਤਕ ਸ਼ਕਤੀ' ਵਜੋਂ ਉਭਰਨ ਨਾਲ ਬੀਜਿੰਗ ਦਾ ਨਜ਼ਰੀਆ ਬਹੁਤ ਬਦਲ ਗਿਆ ਹੈ। ਗਲੋਬਲ ਟਾਈਮਜ਼ ਦੇ ਇੱਕ ਕਾਲਮਨਵੀਸ, ਜੋ ਕਿ ਇੱਕ ਤਰ੍ਹਾਂ ਨਾਲ ਚੀਨ ਦਾ ਇੱਕ ਮੁਖ ਪੱਤਰ ਹੈ, ਨੇ 'ਭਾਰਤ ਵਿੱਚ ਭਾਰਤ ਦੇ ਬਿਰਤਾਂਤ ਬਾਰੇ ਮੈਂ ਕੀ ਦੇਖਦਾ ਹਾਂ' ਸਿਰਲੇਖ ਨਾਲ ਇੱਕ ਲੇਖ ਪ੍ਰਕਾਸ਼ਿਤ ਕੀਤਾ। ਇਹ ਲੇਖ ਭਾਰਤ ਬਾਰੇ ਬਦਲਦੇ ਚੀਨੀ ਦ੍ਰਿਸ਼ਟੀਕੋਣ ਦੀ ਪੁਸ਼ਟੀ ਹੈ। ਅਜਿਹਾ ਲਗਦਾ ਹੈ ਕਿ ਚੀਨੀ ਸਰਕਾਰ ਨੇ ਇਹ ਸਵੀਕਾਰ ਕਰ ਲਿਆ ਹੈ ਕਿ ਸਾਡੀਆਂ ਆਰਥਿਕ ਅਤੇ ਵਿਦੇਸ਼ੀ ਨੀਤੀਆਂ ਦੇ ਨਾਲ-ਨਾਲ ਸਾਡੇ ਬਦਲਦੇ ਰਣਨੀਤਕ ਹਿੱਤਾਂ ਨੇ ਭਾਰਤ ਨੂੰ ਇੱਕ ਪ੍ਰਮੁੱਖ ਵਿਸ਼ਵ ਆਰਥਿਕ ਖਿਡਾਰੀ ਅਤੇ ਇੱਕ ਰਣਨੀਤਕ ਸ਼ਕਤੀ ਦੇ ਰੂਪ ਵਿੱਚ ਉਭਰਨ ਵਿੱਚ ਮਦਦ ਕੀਤੀ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਚੀਨ ਨੂੰ ਭਾਰਤ ਦਾ ਵਿਰੋਧੀ ਮੰਨਿਆ ਜਾਂਦਾ ਹੈ ਪਰ ਅਸੀਂ ਚੀਨ ਨੂੰ ਆਪਣਾ ਵਿਰੋਧੀ ਨਹੀਂ ਮੰਨਦੇ। ਅਸੀਂ ਕਿਸੇ ਨੂੰ ਵੀ ਆਪਣਾ ਦੁਸ਼ਮਣ ਨਹੀਂ ਦੇਖਦੇ ਪਰ ਦੁਨੀਆ ਜਾਣਦੀ ਹੈ ਕਿ ਭਾਰਤ ਅਤੇ ਚੀਨ ਦੇ ਸਬੰਧ ਇਸ ਸਮੇਂ ਤਣਾਅ ਦੇ ਘੇਰੇ ਵਿੱਚ ਹਨ। ਹਾਲਾਂਕਿ, ਅਸੀਂ ਆਪਣੇ ਸਾਰੇ ਗੁਆਂਢੀਆਂ ਅਤੇ ਦੁਨੀਆ ਭਰ ਦੇ ਦੇਸ਼ਾਂ ਨਾਲ ਚੰਗੇ ਸਬੰਧ ਬਣਾਉਣਾ ਚਾਹੁੰਦੇ ਹਾਂ।

ਇਹ ਵੀ ਪੜ੍ਹੋ: ਰਾਜਨਾਥ ਸਿੰਘ ਨੇ ਬ੍ਰਿਟਿਸ਼ PM ਰਿਸ਼ੀ ਸੁਨਕ ਨਾਲ ਕੀਤੀ ਮੁਲਾਕਾਤ, ਰੱਖਿਆ-ਵਪਾਰ ਸਣੇ ਕਈ ਮੁੱਦਿਆਂ 'ਤੇ ਹੋਈ ਚਰਚਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 

cherry

This news is Content Editor cherry