ਹੁਣ ਦੁਸ਼ਮਣਾਂ ਦੀ ਖੈਰ ਨਹੀਂ, ਭਾਰਤੀ ਫੌਜ ਦੇ ਹੱਥ ਆਇਆ ''ਧਨੁਸ਼''

10/16/2019 8:14:56 PM

ਨਵੀਂ ਦਿੱਲੀ — ਪਾਕਿਸਤਾਨ ਵੱਲੋਂ ਜਾਰੀ ਤਣਾਅ ਵਿਚਾਲੇ ਭਾਰਤੀ ਫੌਜ ਨੂੰ ਨਵੇਂ ਹਥਿਆਰ ਮਿਲੇ ਹਨ। ਭਾਰਤ 'ਚ ਬਣੇ ਤੋਪ ਧਨੁਸ਼ ਨੂੰ ਭਾਰਤੀ ਫੌਜ 'ਚ ਸ਼ਾਮਲ ਕਰ ਲਿਆ ਗਿਆ ਹੈ। ਫੌਜ ਦੇ ਕਮਾਂਡਰਾਂ ਨੂੰ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਅਮਰੀਕਾ ਦੇ ਐਕਸਕੈਲਿਬਰ ਆਰਟਿਲਰੀ ਐਮਿਊਸ਼ਨ ਨੂੰ ਵੀ ਫੌਜ 'ਚ ਸ਼ਾਮਲ ਕੀਤਾ ਗਿਆ ਹੈ।
ਐਕਸਕੈਲਿਬਰ ਆਰਟਿਲਰੀ ਐਮਿਊਸ਼ਨ ਸਟੀਕ ਨਿਸ਼ਾਨਾ ਲਗਾਉਣ ਅਤੇ ਦੁਸ਼ਮਣ ਨੂੰ ਤਬਾਹ ਕਰਨ 'ਚ ਸਮਰੱਥ ਹੈ। ਇਹ ਕਾਫੀ ਸੰਘਣੀ ਆਬਾਦੀ 'ਚ ਵੀ ਆਪਣੇ ਦੁਸ਼ਮਣ ਨੂੰ ਕਾਫੀ ਸਟੀਕਤਾ ਨਾਲ 50 ਕਿਲੋਮੀਟਰ ਦੀ ਦੂਰੀ ਤੋਂ ਨਿਸ਼ਾਨਾ ਵਿੰਨ੍ਹ ਸਕਦਾ ਹੈ। ਫੌਜ ਦੇ ਫਾਸਟ ਟ੍ਰੈਕ ਪ੍ਰੋਸੀਜ਼ਰ ਦੇ ਤਹਿਤ ਇਸ ਨੂੰ ਖਰੀਦਿਆ ਗਿਆ ਸੀ।
ਫੌਜ ਦੇ ਸੂਤਰਾਂ ਮੁਤਾਬਕ ਬੁੱਧਵਾਰ ਦੀ ਬੈਠਕ 'ਚ ਧਨੁਸ਼ ਅਰਟਿਲਗੀ ਗਨ 'ਤੇ ਵਿਸਥਾਰ ਨਾਲ ਚਰਚਾ ਹੋਈ ਅਤੇ ਦੱਸਿਆ ਗਿਆ ਕਿ ਜੰਗ ਦੀ ਸਥਿਤੀ 'ਚ ਧਨੁਸ਼ ਤੋਪ ਦੀ ਮਾਰੂ ਸਮਰੱਥਾ ਕਿੰਨੀ ਕੰਮ ਕਰਦੀ ਹੈ। ਆਰਮੀ ਕਮਾਂਡਰ ਕਾਨਫਰੰਸ 'ਚ ਚੀਫ ਆਫ ਡਿਫੈਂਸ ਸਟਾਫ ਦੇ ਗਠਨ 'ਤੇ ਵੀ ਗੱਲ ਹੋਈ। ਆਰਮੀ ਕਮਾਂਡਰਾਂ ਨੇ ਸਮੇਂ ਦੇ ਨਾਲ ਬਦਲਦੇ ਮਾਹੌਲ 'ਚ ਇਸ ਅਹੁਦੇ ਦੇ ਮਹੱਤਵ 'ਤੇ ਜ਼ੋਰ ਦਿੱਤਾ।

Inder Prajapati

This news is Content Editor Inder Prajapati