ਦਿੱਲੀ ''ਚ ਰਾਹਤ : ਪਿਛਲੇ 2 ਦਿਨਾਂ ''ਚ ਕੋਰੋਨਾ ਨਾਲ ਨਹੀਂ ਹੋਈ ਮੌਤ, ਪਾਜ਼ੀਟਿਵ ਕੇਸ 3000 ਤੋਂ ਪਾਰ

04/28/2020 12:32:36 AM

ਨਵੀਂ ਦਿੱਲੀ— ਦੇਸ਼ ਭਰ 'ਚ ਕੋਰੋਨਾ ਮਹਾਮਾਰੀ ਦੀ ਚਪੇਟ 'ਚ 28 ਹਜ਼ਾਰ ਤੋਂ ਜ਼ਿਆਦਾ ਲੋਕ ਆ ਚੁੱਕੇ ਹਨ। ਜਦਕਿ ਹੁਣ ਤਕ 886 ਮਰੀਜ਼ਾਂ ਦੀ ਇਸ ਵਾਇਰਸ ਨਾਲ ਮੌਤ ਹੋ ਚੁੱਕੀ ਹੈ। ਦੇਸ਼ ਦੀ ਰਾਜਧਾਨੀ ਦਿੱਲੀ 'ਚ ਕੋਰੋਨਾ ਮਰੀਜ਼ਾਂ ਦੀ ਸੰਖਿਆਂ 3 ਹਜ਼ਾਰ ਤੋਂ ਜ਼ਿਆਦਾ ਹੈ। ਰਾਜਧਾਨੀ ਦਿੱਲੀ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਨਾਲ 190 ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਇਹ ਅੰਕੜਾ 3108 ਹੋ ਗਿਆ। ਹਾਲਾਂਕਿ ਦਿੱਲੀ ਦੇ ਲਈ ਇਕ ਵੱਡੀ ਰਾਹਤ ਇਹ ਹੈ ਕਿ 2 ਦਿਨਾਂ 'ਚ ਕੋਰੋਨਾ ਨਾਲ ਇਕ ਵੀ ਮਰਜ਼ੀ ਦੀ ਮੌਤ ਨਹੀਂ ਹੋਈ। ਸੋਮਵਾਰ ਨੂੰ ਵੀ ਇਕ ਵੀ ਮਰੀਜ਼ ਦੀ ਮੌਤ ਨਹੀਂ ਹੋਈ। ਬੁਰੀ ਖਰਬ ਇਹ ਰਹੀ ਕਿ ਪਿਛਲੇ 24 ਘੰਟਿਆਂ 'ਚ ਇਕ ਵੀ ਮਰੀਜ਼ ਠੀਕ ਹੋਣ ਦੀ ਰਿਪੋਰਟ ਨਹੀਂ ਆਈ। ਇਸ ਤਰ੍ਹਾਂ ਹੁਣ ਵੀ ਰਾਜਧਾਨੀ 'ਚ ਕੋਰੋਨਾ ਨਾਲ ਠੀਕ ਹੋਏ ਮਰੀਜ਼ਾਂ ਦੀ ਸੰਖਿਆਂ 877 ਹੈ। ਨਾਲ ਹੀ ਇਹ ਕੋਰੋਨਾ ਦੇ ਐਕਟਿਵ ਮਰੀਜ਼ਾਂ ਦੀ ਸੰਖਿਆਂ 2177 ਹੋ ਗਈ ਹੈ।
ਰਾਜਧਾਨੀ 'ਚ ਕੋਰੋਨਾ ਵਾਇਰਸ ਦੇ ਪਾਜ਼ੀਟਿਵਾਂ ਦੀ ਸਥਿਤੀ ਇਹ ਹੈ ਕਿ ਜਗ੍ਹਾ-ਜਗ੍ਹਾ 'ਤੇ ਕੰਟੇਨਮੇਂਟ ਜੋਨ ਬਣਾਏ ਜਾ ਰਹੇ ਹਨ। ਦਿੱਲੀ 'ਚ ਹਾਟਸਪਾਟ ਜੋਨ ਦੀ ਸੰਖਿਆ ਵੱਧ ਕੇ 97 ਹੋ ਗਈ ਹੈ। ਇਨ੍ਹਾਂ ਇਲਾਕਿਆਂ 'ਚ ਲੋਕਾਂ ਦੇ ਬਾਹਰ ਨਿਕਲਣ 'ਤੇ ਪੂਰੀ ਤਰ੍ਹਾ ਪਾਬੰਦੀ ਹੈ। ਹੁਣ ਦੁਕਾਨਾਂ ਬੰਦ ਰੱਖਣ ਦੇ ਹੁਕਮ ਹਨ।

Gurdeep Singh

This news is Content Editor Gurdeep Singh