ਨਿਤੀਸ਼ ਕੁਮਾਰ ਹੀ ਹੋਣਗੇ ਬਿਹਾਰ ਦੇ CM, ਪੀ.ਐੱਮ. ਮੋਦੀ ਨੇ ਦਿੱਤਾ ਸੰਦੇਸ਼

11/12/2020 1:58:05 AM

ਨਵੀਂ ਦਿੱਲੀ : ‘ਸਭ ਦਾ ਸਾਥ, ਸਭ ਦਾ ਵਿਕਾਸ, ਸਭ ਦਾ ਵਿਸ਼ਵਾਸ’ ਦੇ ਮੰਤਰ ਨੂੰ ਬਿਹਾਰ ਵਿਧਾਨ ਸਭਾ ਚੋਣਾਂ 'ਚ ਰਾਸ਼ਟਰੀ ਲੋਕਤੰਤਰੀ ਗੱਠਜੋੜ (ਐਨ.ਡੀ.ਏ.) ਨੂੰ ਮਿਲੀ ਜਿੱਤ ਦਾ ਸਭ ਤੋਂ ਵੱਡਾ ਰਾਜ਼ ਦੱਸਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਇੱਕ ਵਾਰ ਫਿਰ ਜਨਤਕ ਮੰਚ ਤੋਂ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਹੀ ਬਿਹਾਰ 'ਚ ਗੱਠਜੋੜ ਦੀ ਅਗਵਾਈ (CM) ਕਰਨਗੇ, ਭਲੇ ਹੀ ਉਨ੍ਹਾਂ ਦੀ ਪਾਰਟੀ ਜਨਤਾ ਦਲ ਯੂਨਾਈਟਿਡ ਦਾ ਪ੍ਰਦਰਸ਼ਨ ਭਾਜਪਾ ਦੇ ਮੁਕਾਬਲੇ ਵਧੀਆ ਨਹੀ ਰਿਹਾ ਹੋਵੇ।

ਪ੍ਰਧਾਨ ਮੰਤਰੀ ਮੋਦੀ ਬਿਹਾਰ ਅਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਉਪ ਚੋਣਾਂ 'ਚ ਭਾਜਪਾ ਨੂੰ ਮਿਲੀ ਜਿੱਤ ਦੇ ਨਿਸ਼ਾਨੇ ਲਈ ਭਾਜਪਾ ਮੁੱਖ ਦਫਤਰ 'ਚ ਆਯੋਜਿਤ ਧੰਨਵਾਦ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ। ਬਿਹਾਰ ਨੂੰ ਆਪਣੇ ਲਈ ਸਭ ਤੋਂ ਖਾਸ ਦੱਸਦੇ ਹੋਏ ਮੋਦੀ ਨੇ ਕਿਹਾ, ‘ਤੁਸੀ ਅੱਜ ਬਿਹਾਰ ਦੇ ਚੋਣ ਨਤੀਜਿਆਂ  ਬਾਰੇ ਪੁੱਛਣਗੇ ਤਾਂ ਮੇਰਾ ਜਵਾਬ ਵੀ ਜਨਤਾ ਦੇ ਜਨਾਦੇਸ਼ ਦੀ ਤਰ੍ਹਾਂ ਸਪੱਸ਼ਟ ਅਤੇ ਸਾਫ਼ ਹੈ। ਚੋਣਾਂ ਜਿੱਤਣ ਦਾ ਇੱਕ ਹੀ ਰਾਜ ਹੈ। ‘ਸਭ ਦਾ ਸਾਥ, ਸਭ ਦਾ ਵਿਕਾਸ, ਸਭ ਦਾ ਵਿਸ਼ਵਾਸ’ ਦੇ ਮੰਤਰ ਦੀ ਜਿੱਤ ਹੋਈ ਹੈ ਬਿਹਾਰ 'ਚ।’
 


Inder Prajapati

Content Editor

Related News