ਨੀਤੀਸ਼ ਕੁਮਾਰ ਨੇ ਪਵਨ ਵਰਮਾ ਅਤੇ ਪ੍ਰਸ਼ਾਂਤ ਕਿਸ਼ੋਰ ਨੂੰ ਪਾਰਟੀ ਤੋਂ ਕੀਤਾ ਬਾਹਰ

01/29/2020 7:25:49 PM

ਨਵੀਂ ਦਿੱਲੀ—ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ ਯੂਨਾਈਟਿਡ ਨੀਤੀਸ਼ ਕੁਮਾਰ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਤਹਿਤ ਪਵਨ ਕੁਮਾਰ ਅਤੇ ਪ੍ਰਸ਼ਾਤ ਕਿਸ਼ੋਰ 'ਤੇ ਵੱਡੀ ਕਾਰਵਾਈ ਕੀਤੀ। ਨੀਤੀਸ਼ ਕੁਮਾਰ ਨੇ ਦੋਵਾਂ ਨੇਤਾਵਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਦੋਵਾਂ ਨੇਤਾਵਾਂ ਨੇ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ) ਨੂੰ ਲੈ ਕੇ ਨੀਤੀਸ਼ ਕੁਮਾਰ 'ਤੇ ਨਿੱਜੀ ਰੂਪ ਤੋਂ ਹਮਲਾ ਕੀਤਾ ਸੀ। ਕਈ ਵਾਰ ਦੋਵੇਂ ਨੇਤਾਵਾਂ ਨੂੰ ਪਾਰਟੀ ਪਲੇਟਫਾਰਮ 'ਤੇ ਆਪਣੀ ਗੱਲ ਰੱਖਣ ਦੀ ਨਸੀਹਤ ਦਿੱਤੀ ਸੀ ਪਰ ਉਨ੍ਹਾਂ ਨੇ ਇਸ ਨੂੰ ਨਜ਼ਰ ਅੰਦਾਜ਼ ਕਰ ਲਗਾਤਾਰ ਟਿੱਪਣੀ ਕੀਤੀ।
ਪਿਛਲੇ ਦਿਨਾਂ ਬਿਹਾਰ ਦੀ ਸੱਤਾਧਾਰੀ ਜਨਤਾ ਦਲ ਯੂਨਾਈਟਿਡ ਦੇ ਰਾਜਸਭਾ ਮੈਂਬਰ ਪਵਨ ਵਰਮਾ ਦੇ ਦਿੱਲੀ ਵਿਧਾਨ ਸਭਾ ਚੋਣ ਨੂੰ ਲੈ ਕੇ ਭਾਜਪਾ ਨਾਲ ਗਠਜੋੜ ਕਰਨਵਾਲੇ ਫੈਸਲੇ 'ਤੇ ਜਨਤਕ ਤੌਰ 'ਤੇ ਜਵਾਬ ਮੰਗੇ ਜਾਣ 'ਤੇ ਪਾਰਟੀ ਮੁਖੀ ਨੀਤੀਸ਼ ਕੁਮਾਰ ਨੇ ਸਖਤ ਰਵੱਈਆ ਦਿਖਾਇਆ ਸੀ। ਪਵਨ ਵਰਮਾ ਦੀ ਚਿੱਠੀ 'ਤੇ ਜਵਾਬ ਦਿੰਦੇ ਹੋਏ ਮੁੱਖ ਮੰਤਰੀ  ਨੀਤੀਸ਼ ਕੁਮਾਰ ਨੇ ਕਿਹਾ ਸੀ ਕਿ ਅਜਿਹੇ ਜਨਤਕ ਬਿਆਨ ਹੈਰਾਨੀਜਨਕ ਹਨ ਨਾਲ ਹੀ ਉਨ੍ਹਾਂ ਕਿਹਾ ਸੀ ਕਿ ਜੇਕਰ ਪਵਨ ਵਰਮਾ ਜੇ.ਡੀ.ਯੂ. ਛੱਡਣਾ ਚਾਹੁੰਦੇ ਹਨ ਅਤੇ ਕਿਸੇ ਦੂਜੀ ਪਾਰਟੀ 'ਚ ਜਾਣਾ ਚਾਹੁੰਦੇ ਹਨ ਤਾਂ ਜਾ ਸਕਦੇ ਹਨ।

Inder Prajapati

This news is Content Editor Inder Prajapati