ਨਿਤੀਸ਼ ਕੁਮਾਰ ਨੇ 12 ‘ਇਲੈਕਟ੍ਰਿਕ ਬੱਸਾਂ’ ਨੂੰ ਵਿਖਾਈ ਹਰੀ ਝੰਡੀ, ਖ਼ੁਦ ਵੀ ਕੀਤੀ ਬੱਸ ਦੀ ਸਵਾਰੀ

03/02/2021 4:38:53 PM

ਪਟਨਾ— ਬਿਹਾਰ ’ਚ ਪ੍ਰਦੂਸ਼ਣ ਦੇ ਪੱਧਰ ਨੂੰ ਘੱਟ ਕਰਨ ਲਈ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ 12 ਇਲੈਕਟ੍ਰਿਕ ਬੱਸਾਂ ਨੂੰ ਅੱਜ ਯਾਨੀ ਕਿ ਮੰਗਲਵਾਰ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਉਨ੍ਹਾਂ ਨੇ ਬਿਹਾਰ ਦੀ ਜਨਤਾ ਨੂੰ ਇਹ ਖ਼ਾਸ ਸੌਗਾਤ ਦਿੱਤਾ। ਨਿਤੀਸ਼ ਕੁਮਾਰ ਨੇ ਕਿਹਾ ਕਿ ਵਾਤਾਵਰਣ ਦੀ ਨਜ਼ਰ ਤੋਂ ਇਲੈਕਟ੍ਰਿਕ ਬੱਸਾਂ ਦੀ ਸ਼ੁਰੂਆਤ ਇਕ ਚੰਗੀ ਪਹਿਲ ਹੈ। ਇਹ ਬੱਸਾਂ ਵਾਤਾਵਰਣ ਲਈ ਤਾਂ ਚੰਗੀਆਂ ਹੀ ਹਨ, ਨਾਲ ਹੀ ਇਨਾਂ ਦੇ ਪਰਿਚਾਲਨ ’ਤੇ ਵੀ ਖਰਚ ਘੱਟ ਹੋਵੇਗਾ। ਮੁੱਖ ਮੰਤਰੀ ਖ਼ੁਦ ਇਲੈਕਟ੍ਰਿਕ ਬੱਸ ’ਚ ਸਵਾਰ ਹੋ ਕੇ ਵਿਧਾਨ ਸਭਾ ਗਏ।

ਦੱਸ ਦੇਈਏ ਕਿ ਇਹ ਇਲੈਕਟ੍ਰਿਕ ਬੱਸਾਂ ਪਟਨਾ ਤੋਂ ਰਾਜਗੀਰ, ਪਟਨਾ ਤੋਂ ਮੁਜ਼ੱਫਰਪੁਰ ਅਤੇ ਪਟਨਾ ਨਗਰ ਸੇਵਾ ਦੇ ਵੱਖ-ਵੱਖ ਮਾਰਗਾਂ ’ਤੇ ਚੱਲਣਗੀਆਂ। ਸੂਬੇ ਦੀ ਜਨਤਾ ਨੂੰ ਸਸਤੀ, ਸੁਰੱਖਿਅਤ ਅਤੇ ਅਤਿ-ਆਧੁਨਿਕ ਸਹੂਲਤਾਂ ਨਾਲ ਲੈੱਸ ਟਰਾਂਸਪੋਰਟ ਸੇਵਾ ਉਪਲੱਬਧ ਕਰਾਉਣ ਲਈ ਇਨ੍ਹਾਂ ਬੱਸਾਂ ਦਾ ਸ਼ੁੱਭ ਆਰੰਭ ਕੀਤਾ ਗਿਆ ਹੈ। 

ਨਿਤੀਸ਼ ਕੁਮਾਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਪਟਨਾ ’ਚ ਇਲੈਕਟ੍ਰਿਕ ਕਾਰਾਂ ਦਾ ਇਸਤੇਮਾਲ ਕਰ ਰਹੇ ਹਾਂ, ਜਿਨ੍ਹਾਂ ਵਿਚ ਖ਼ਾਸ ਵਿਸ਼ੇਸ਼ਤਾਵਾਂ ਹਨ ਇਹ ਵਾਤਾਵਰਣ ਦੇ ਅਨੁਕੂਲ ਹਨ। ਇਸ ਲਈ ਅਸੀਂ ਕੈਬਨਿਟ ਦੀ ਬੈਠਕ ਵਿਚ ਆਮ ਲੋਕਾਂ ਲਈ ਇਲੈਕਟ੍ਰਿਕ ਬੱਸਾਂ ਨੂੰ ਚਲਾਉਣ ਦਾ ਫ਼ੈਸਲਾ ਲਿਆ ਹੈ। ਅੱਜ 12 ਇਲੈਕਟ੍ਰਿਕ ਬੱਸਾਂ ਦੀ ਸ਼ੁਰੂਆਤ ਕੀਤੀ ਗਈ ਹੈ। ਦੋ ਬੱਸਾਂ ਦੀ ਇਕ ਜੋੜੀ ਪਟਨਾ ਤੋਂ ਰਾਜਗੀਰ ਅਤੇ ਪਟਨਾ ਤੋਂ ਮੁਜ਼ੱਫਰਨਗਰ ਵਿਚਾਲੇ ਹੋਵੇਗੀ। ਇਸ ਤੋਂ ਇਲਾਵਾ ਪਟਨਾ ਦੇ ਵੱਖ-ਵੱਖ ਮਾਰਗਾਂ ’ਤੇ 8 ਬੱਸਾਂ ਦਾ ਪਰਿਚਾਲਨ ਹੋਵੇਗਾ। ਇਨ੍ਹਾਂ ਬੱਸਾਂ ਜ਼ਰੀਏ ਬਿਹਾਰ ਦੇ ਹਰੇਕ ਜ਼ਿਲ੍ਹੇ ਨੂੰ ਪਟਨਾ ਨਾਲ ਜੋੜਨ ਦਾ ਵਿਚਾਰ ਹੈ। 

Tanu

This news is Content Editor Tanu