ਸ਼ਰਾਬ ਅਤੇ ਗੁਟਖਾ ਖਾਣ ਤੋਂ ਬਾਅਦ ਹੁਣ ਨਿਤੀਸ਼ ਸਰਕਾਰ ਖੈਣੀ ''ਤੇ ਲਗਾਵੇਗੀ ਪਾਬੰਦੀ !

06/10/2018 11:03:47 AM

ਪਟਨਾ— ਬਿਹਾਰ ਵਿਚ ਸ਼ਰਾਬ 'ਤੇ ਪਾਬੰਦੀ ਪਿੱਛੋਂ  ਨਿਤੀਸ਼ ਸਰਕਾਰ  ਹੁਣ ਖੈਣੀ ਉੱਤੇ ਵੀ ਪਾਬੰਦੀ ਲਾਉਣ ਦੀ ਤਿਆਰੀ ਕਰ ਰਹੀ ਹੈ। ਬਿਹਾਰ ਦੇ ਪ੍ਰਿੰਸੀਪਲ ਸਕੱਤਰ (ਸਿਹਤ) ਸੰਜੇ ਕੁਮਾਰ ਨੇ  ਇਸ ਗੱਲ ਦੀ ਸ਼ਨੀਵਾਰ ਪੁਸ਼ਟੀ ਕੀਤੀ। 
ਉਨ੍ਹਾਂ ਕਿਹਾ ਕਿ ਜੇ ਸਭ ਕੁਝ ਯੋਜਨਾ ਮੁਤਾਬਕ ਚਲਦਾ ਰਿਹਾ ਤਾਂ ਜਲਦੀ ਹੀ ਬਿਹਾਰ ਵਿਚ ਖੈਣੀ 'ਤੇ ਪਾਬੰਦੀ ਲੱਗ ਜਾਏਗੀ। ਬਿਹਾਰ ਸਰਕਾਰ ਨੇ ਕੇਂਦਰ ਨੂੰ ਇਕ ਚਿੱਠੀ ਲਿਖੀ ਹੈ,ਜਿਸ ਵਿਚ ਮੰਗ ਕੀਤੀ ਹੈ ਕਿ ਖੈਣੀ ਨੂੰ ਫੂਡ ਪ੍ਰੋਡਕਟ ਵਿਚ ਸ਼ਾਮਲ ਕੀਤਾ ਜਾਏ ਪਰ ਇਸ ਲਈ ਐੱਫ. ਐੱਸ . ਐੱਸ. ਏ. ਆਈ. ਦੀ ਪ੍ਰਵਾਨਗੀ ਜ਼ਰੂਰੀ ਹੈ। ਜੇ ਇਹ ਪ੍ਰਵਾਨਗੀ ਮਿਲ ਗਈ ਤਾਂ ਖੈਣੀ ਵੀ ਬਿਹਾਰ ਵਿਚੋਂ ਗਾਇਬ ਹੋ ਜਾਏਗੀ।