ਬਿਹਾਰ ’ਚ ਨਿਤੀਸ਼ ਸਰਕਾਰ ਦੇ ਕੈਬਨਿਟ ਦਾ ਵਿਸਥਾਰ, 31 ਵਿਧਾਇਕਾਂ ਨੇ ਚੁੱਕੀ ਮੰਤਰੀ ਅਹੁਦੇ ਦੀ ਸਹੁੰ

08/16/2022 2:36:18 PM

ਪਟਨਾ- ਬਿਹਾਰ ’ਚ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਮਹਾਗਠਜੋੜ ਸਰਕਾਰ ਦੇ ਕੈਬਨਿਟ ਦਾ ਮੰਗਲਵਾਰ ਨੂੰ ਵਿਸਥਾਰ ਕੀਤਾ ਗਿਆ, ਜਿਸ ’ਚ ਰਾਸ਼ਟਰੀ ਜਨਤਾ ਦਲ ਦੇ ਤੇਜ ਪ੍ਰਤਾਪ ਯਾਦਵ ਅਤੇ ਆਲੋਕ ਮਹਿਤਾ, ਜਨਤ ਦਲ ਯੂਨਾਈਟੇਡ ਦੇ ਵਿਜੇ ਕੁਮਾਰ ਚੌਧਰੀ ਅਤੇ ਬਿਜੇਂਦਰ ਯਾਦਵ ਅਤੇ ਕਾਂਗਰਸ ਨੇਤਾ ਆਫਾਕ ਆਲਮ ਸਮੇਤ ਕੁੱਲ 31 ਵਿਧਾਇਕਾਂ ਨੂੰ ਮੰਤਰੀ ਅਹੁਦੇ ਦੀ ਸਹੁੰ ਚੁਕਾਈ ਗਈ। ਰਾਜਪਾਲ ਫਾਗੂ ਚੌਹਾਨ ਨੇ ਨਵੇਂ ਮੰਤਰੀਆਂ ਨੂੰ ਅਹੁਦੇ ਦੀ ਸੁਹੰ ਚੁਕਾਈ। ਵਿਧਾਇਕਾਂ ਨੂੰ 5-5 ਦੇ ਸਮੂਹ ’ਚ ਸਹੁੰ ਚੁਕਾਈ ਗਈ।

ਸਭ ਤੋਂ ਪਹਿਲਾਂ ਰਾਸ਼ਟਰੀ ਜਨਤਾ ਦਲ ਦੇ ਤੇਜ ਪ੍ਰਤਾਪ ਯਾਦਵ ਅਤੇ ਆਲੋਕ ਮਹਿਤਾ, ਜਨਤਾ ਦਲ (ਯੂ) ਦੇ ਨੇਤਾ ਵਿਜੇ ਕੁਮਾਰ ਚੌਧਰੀ ਅਤੇ ਬਿਜੇਂਦਰ ਯਾਦਵ ਅਤੇ ਕਾਂਗਰਸ ਨੇਤਾ ਆਫਾਕ ਆਲਮ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ। ਉਨ੍ਹਾਂ ਤੋਂ ਬਾਅਦ ਜਦਯੂ ਨੇਤਾਵਾਂ ਅਸ਼ੋਕ ਚੌਧਰੀ, ਸ਼ਰਵਣ ਕੁਮਾਰ ਅਤੇ ਲੈਸੀ ਸਿੰਘ, ਰਾਸ਼ਟਰੀ ਜਨਤਾ ਦਲ ਦੇ ਨੇਤਾ ਸੁਰੇਂਦਰ ਪ੍ਰਸਾਦ ਯਾਦਵ ਅਤੇ ਰਾਮਾਨੰਦ ਯਾਦਵ ਨੇ ਮੰਤਰੀ ਦੇ ਰੂਪ 'ਚ ਸਹੁੰ ਚੁੱਕੀ। ਫਿਰ ਜਦਯੂ ਨੇਤਾਵਾਂ ਮਦਨ ਸਾਹਨੀ ਅਤੇ ਸੰਜੇ ਝਾਅ, ਰਾਸ਼ਟਰੀ ਜਨਤਾ ਦਲ ਦੇ ਨੇਤਾ ਲਲਿਤ ਯਾਦਵ ਅਤੇ ਕੁਮਾਰ ਸਰਵਜੀਤ ਅਤੇ ਹਿੰਦੁਸਤਾਨੀ ਅਵਾਮ ਮੋਰਚਾ ਦੇ ਨੇਤਾ ਸੰਤੋਸ਼ ਕੁਮਾਰ ਸੁਮਨ ਨੂੰ ਮੰਤਰੀ ਵਜੋਂ ਸਹੁੰ ਚੁਕਾਈ ਗਈ।

ਜਦਯੂ ਨੇਤਾ ਸ਼ੀਲਾ ਕੁਮਾਰੀ ਅਤੇ ਸੁਨੀਲ ਕੁਮਾਰ, ਆਰ.ਜੇ. ਡੀ ਨੇਤਾਵਾਂ ਚੰਦਰਸ਼ੇਖਰ ਅਤੇ ਸਮੀਰ ਕੁਮਾਰ ਮਹਾਸੇਠ ਅਤੇ ਆਜ਼ਾਦ ਵਿਧਾਇਕ ਸੁਮਿਤ ਕੁਮਾਰ ਸਿੰਘ ਨੇ ਵੀ ਮੰਤਰੀ ਅਹੁਦੇ ਵਜੋਂ ਸਹੁੰ ਚੁੱਕੀ। 5ਵੇਂ ਗਰੁੱਪ ਵਿਚ ਜਦਯੂ ਆਗੂ ਮੁਹੰਮਦ ਜ਼ਮਾ ਖ਼ਾਨ ਤੇ ਜਯੰਤ ਰਾਜ ਅਤੇ ਰਾਜਦ ਆਗੂ ਅਨੀਤਾ ਦੇਵੀ, ਸੁਧਾਕਰ ਸਿੰਘ ਤੇ ਜਤਿੰਦਰ ਕੁਮਾਰ ਰਾਏ ਨੇ ਮੰਤਰੀ ਵਜੋਂ ਸਹੁੰ ਚੁੱਕੀ। 

ਜ਼ਿਕਰਯੋਗ ਹੈ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ ਨਾਲੋਂ ਨਾਤਾ ਤੋੜ ਲਿਆ ਅਤੇ ਸੂਬੇ ਵਿਚ ਮਹਾਗਠਜੋੜ ਦੀ ਸਰਕਾਰ ਬਣਾਉਣ ਲਈ ਰਾਜਦ ਨਾਲ ਹੱਥ ਮਿਲਾਉਣ ਤੋਂ ਬਾਅਦ 10 ਅਗਸਤ ਨੂੰ ਰਾਜ ਭਵਨ ਵਿਚ ਰਿਕਾਰਡ 8ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਕੁਮਾਰ ਤੋਂ ਇਲਾਵਾ ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਨੇ ਵੀ ਅਹੁਦੇ ਦੀ ਸਹੁੰ ਚੁੱਕੀ। ਤੇਜਸਵੀ ਯਾਦਵ ਨੂੰ ਸੂਬੇ ਦਾ ਉਪ ਮੁੱਖ ਮੰਤਰੀ ਬਣਾਇਆ ਗਿਆ ਹੈ।

Tanu

This news is Content Editor Tanu