ਬਿਹਾਰ 'ਚ ਨੀਤੀਸ਼ ਕੈਬਨਿਟ ਦਾ ਹੋਇਆ ਵਿਸਥਾਰ, 8 ਨਵੇਂ ਮੰਤਰੀ ਕੀਤੇ ਸ਼ਾਮਲ

06/02/2019 12:35:17 PM

ਪਟਨਾ—ਬਿਹਾਰ 'ਚ ਸੱਤਾਧਾਰੀ ਜਨਤਾ ਦਲ (ਯੂਨਾਈਟਿਡ ਜਾਂ ਜੇ. ਡੀ. ਯੂ) ਦੇ ਕਈ ਵਿਧਾਇਕਾਂ ਦੇ ਸੰਸਦ ਮੈਂਬਰ ਬਣ ਜਾਣ ਤੋਂ ਬਾਅਦ ਖਾਲੀ ਹੋਏ ਮੰਤਰੀ ਅਹੁਦੇ ਭਰਨ ਲਈ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਅੱਜ ਭਾਵ ਐਤਵਾਰ ਨੂੰ ਕੈਬਨਿਟ ਦਾ ਵਿਸਥਾਰ ਕੀਤਾ। ਮੁੱਖ ਮੰਤਰੀ ਨੇ ਆਪਣੀ ਪਾਰਟੀ ਜੇ. ਡੀ. ਯੂ ਦੇ 8 ਵਿਧਾਇਕਾਂ ਨੂੰ ਮੰਤਰੀ ਬਣਾਇਆ। ਬੀ. ਜੇ. ਪੀ. ਜਾਂ ਐੱਲ. ਜੇ. ਪੀ 'ਚੋ ਕਿਸੇ ਨੂੰ ਵੀ ਮੰਤਰੀ ਪਰਿਸ਼ਦ 'ਚ ਜਗ੍ਹਾਂ ਨਹੀਂ ਮਿਲੀ ਹੈ। ਇਨ੍ਹਾਂ ਦੇ ਨਾਂ ਹਨ-

1. ਨਰਿੰਦਰ ਨਰਾਇਣ ਯਾਦਵ
2. ਸ਼ਿਆਮ ਰਜਕ
3. ਅਸ਼ੋਕ ਚੌਧਰੀ
4. ਬੀਮਾ ਭਾਰਤੀ
5. ਸੰਜੈ ਝਾ
6. ਰਾਮਸੇਵਕ ਸਿੰਘ
7. ਨੀਰਜ ਕੁਮਾਰ
8. ਲਕਸ਼ਮਣ ਰਾਅ 

ਇਸ ਸੰਬੰਧੀ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਸ਼ਨੀਵਾਰ ਨੂੰ ਰਾਜਪਾਲ ਲਾਲਜੀ ਟੰਡਨ ਨਾਲ ਮੁਲਾਕਾਤ ਕੀਤੀ ਸੀ। ਮੁੱਖ ਮੰਤਰੀ ਨੇ ਰਾਜਪਾਲ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ। ਇਨ੍ਹਾਂ ਮੰਤਰੀਆਂ ਨੂੰ ਦੋ ਗਰੁੱਪਾਂ 'ਚ ਵੰਡ ਕੇ ਅਹੁਦੇ ਦੀ ਸਹੁੰ ਚੁਕਾਈ ਗਈ।

ਕੇਂਦਰੀ ਕੈਬਨਿਟ ਦੇ ਗਠਨ ਤੋਂ ਬਾਅਦ ਬਿਹਾਰ 'ਚ ਨੀਤੀਸ਼ ਸਰਕਾਰ ਦਾ ਕੈਬਨਿਟ ਵਿਸਥਾਰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਕੇਂਦਰ ਦੀ ਮੋਦੀ ਸਰਕਾਰ 'ਚ ਜੇ. ਡੀ. ਯੂ ਨੂੰ ਕੋਈ ਮੰਤਰੀ ਅਹੁਦਾ ਨਹੀਂ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਨੀਤੀਸ਼ ਕੁਮਾਰ ਜੇ. ਡੀ. ਯੂ ਦੇ ਤਿੰਨ ਸੰਸਦ ਮੈਂਬਰਾਂ ਨੂੰ ਮੰਤਰੀ ਬਣਾਉਣਾ ਚਾਹੁੰਦੇ ਸੀ ਪਰ ਇਸ 'ਤੇ ਸਹਿਮਤੀ ਨਹੀਂ ਬਣ ਸਕੀ ਅਤੇ ਸਹੁੰ ਚੁੱਕ ਸਮਾਗਮ ਤੋਂ ਕੁਝ ਸਮਾਂ ਪਹਿਲਾਂ ਜੇ. ਡੀ. ਯੂ  ਨੇ ਮੋਦੀ ਸਰਕਾਰ ਨੂੰ ਬਾਹਰ ਤੋਂ ਸਮਰਥਨ ਦੇਣ ਦਾ ਫੈਸਲਾ ਕੀਤਾ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਘਟਨਾ ਦੀ ਛਾਪ ਨੀਤੀਸ਼ ਸਰਕਾਰ ਦੇ ਕੈਬਨਿਟ ਵਿਸਥਾਰ 'ਚ ਦੇਖੀ ਜਾ ਸਕਦੀ ਹੈ।

Iqbalkaur

This news is Content Editor Iqbalkaur