ਨਿਤਿਨ ਗਡਕਰੀ ਹੋਣਗੇ RSS ਵਲੋਂ ਅਗਲੇ ਪ੍ਰਧਾਨ ਮੰਤਰੀ : ਪ੍ਰਕਾਸ਼ ਅੰਬੇਡਕਰ

02/26/2019 8:06:45 PM

ਨਾਗਪੁਰ– ਮਹਾਰਾਸ਼ਟਰ ਦੇ ਦਲਿਤ ਨੇਤਾ ਪ੍ਰਕਾਸ਼ ਅੰਬੇਡਕਰ ਨੇ ਮੰਗਲਵਾਰ ਨੂੰ ਕਾਂਗਰਸ ’ਤੇ ਜ਼ਬਰਦਸਤ ਹਮਲਾ ਕਰਦਿਆਂ ਕਿਹਾ ਕਿ ਉਸ ਦੇ ਵਿਚਾਰ ਰਾਸ਼ਟਰੀ ਸਵੈਮ-ਸੇਵਕ ਸੰਘ (ਆਰ. ਐੱਸ. ਐੱਸ.) ਨਾਲ ਮੇਲ ਖਾਂਦੇ ਹਨ। ਅੰਬੇਡਕਰ ਨੇ ਇਹ ਵੀ ਕਿਹਾ ਕਿ ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਨਿਤਿਨ ਗਡਕਰੀ ਆਰ. ਐੱਸ.ਐੱਸ. ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ।

ਅੰਬੇਡਕਰ ਦੇ ਇਸ ਬਿਆਨ ਨਾਲ ਉਨ੍ਹਾਂ ਦੀ ਪਾਰਟੀ ਅਤੇ ਕਾਂਗਰਸ ਵਿਚਾਲੇ ਚੋਣ ਗਠਜੋੜ ਦੀ ਸੰਭਾਵਨਾ ’ਤੇ ਖਤਰਾ ਮੰਡਰਾ ਰਿਹਾ ਹੈ। ਅੰਬੇਡਕਰ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਕਾਂਗਰਸ ਲੋਕ ਸਭਾ ਚੋਣ ਲਈ ਮਹਾਰਾਸ਼ਟਰ ’ਚ ਪ੍ਰਸਤਾਵਿਤ ਗਠਜੋੜ ’ਚ ਬੀ. ਬੀ. ਐੱਮ. ਨੂੰ ਸ਼ਾਮਲ ਕਰਨਾ ਚਾਹੁੰਦੀ ਹੈ। ਹਾਲਾਂਕਿ ਅੰਬੇਡਕਰ ਨੇ ਕਾਂਗਰਸ ਨੂੰ ਚਿੜਾਉਂਦਿਆਂ ਪਹਿਲਾਂ ਹੀ ਅਸਦੂਦੀਨ ਓਵੈਸੀ ਦੀ ਅਗਵਾਈ ਵਾਲੀ ਏ. ਅਾਈ. ਐੱਮ. ਅਾਈ. ਐੱਮ. ਦੇ ਨਾਲ ਵੰਚਿਤ ਬਹੁਜਨ ਵਿਕਾਸ ਅਘਾੜੀ (ਵੀ. ਬੀ. ਵੀ. ਏ.) ਬਣਾ ਲਿਆ ਹੈ।

ਭੀਮ ਰਾਓ ਅੰਬੇਡਕਰ ਦੇ ਪੋਤਰੇ ਪ੍ਰਕਾਸ਼ ਅੰਬੇਡਕਰ 12 ਲੋਕ ਸਭਾ ਸੀਟਾਂ ਦੀ ਮੰਗ ਕਰ ਰਹੇ ਹਨ, ਜਿਸ ਲਈ ਕਾਂਗਰਸ ਤਿਅਾਰ ਨਹੀਂ ਹੈ। ਕਾਂਗਰਸ ਨੇ ਇਹ ਵੀ ਕਿਹਾ ਹੈ ਕਿ ਉਹ ‘ਸੰਪ੍ਰਦਾਇਕ’ ਏ. ਆਈ. ਐੱਮ. ਆਈ. ਐੱਮ. ਨੂੰ ਮਹਾਗਠਜੋੜ ’ਚ ਸ਼ਾਮਲ ਨਹੀਂ ਕਰੇਗੀ। ਅੰਬੇਡਕਰ ਨੇ ਕਿਹਾ, ‘‘ਭਾਜਪਾ ਦੇ ਕੱਟੜ ਹਿੰਦੂਵਾਦ ਦੇ ਖਿਲਾਫ ਕਾਂਗਰਸ ਨਰਮ ਹਿੰਦੂਵਾਦ ਦੇ ਰਾਹ ’ਤੇ ਚੱਲ ਰਹੀ ਹੈ। ਨਰਮ ਹਿੰਦੂਵਾਦ ਅਤੇ ਮਨੂਵਾਦ ’ਤੇ ਕਾਂਗਰਸ ਅਤੇ ਅਾਰ. ਐੱਸ. ਐੱਸ. ਦੇ ਵਿਚਾਰ ਮੇਲ ਖਾ ਰਹੇ ਹਨ।’’

Inder Prajapati

This news is Content Editor Inder Prajapati