ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਤਬੀਅਤ ਵਿਗੜੀ, ਹੋਏ ਬੇਹੋਸ਼ (ਵੀਡੀਓ)

12/07/2018 2:35:48 PM

ਅਹਿਮਦਾਨਗਰ- ਮਹਾਂਰਾਸਟਰ ਦੇ ਅਹਿਮਦਾਨਗਰ 'ਚ ਅੱਜ ਇਕ ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ ਪਹੁੰਚੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਤਬੀਅਤ ਅਚਾਨਕ ਖਰਾਬ ਹੋ ਗਈ। ਉਹ ਪ੍ਰੋਗਰਾਮ 'ਚ ਬੇਹੋਸ਼ ਹੋ ਕੇ ਸਟੇਜ 'ਤੇ ਡਿੱਗ ਪਏ। ਸਟੇਜ 'ਤੇ ਡਿੱਗਣ ਤੋਂ ਪਹਿਲਾਂ ਰਾਜਪਾਲ ਵਿਦਿਆਸਾਗਰ ਰਾਵ ਨੇ ਗਡਕਰੀ ਨੂੰ ਆਪਣੇ ਹੱਥਾਂ ਨਾਲ ਫੜਿਆ। ਉਨ੍ਹਾਂ ਨੂੰ ਸਥਾਨਿਕ ਹਸਪਤਾਲ 'ਚ ਲਿਜਾਇਆ ਗਿਆ। ਡਾਕਟਰਾਂ ਮੁਤਾਬਕ ਨਿਤਿਨ ਗਡਕਰੀ ਦਾ ਸੂਗਰ ਲੈਵਲ ਘੱਟਣ ਕਾਰਨ ਹਾਦਸਾ ਵਾਪਰਿਆ ਹੈ ਪਰ ਹੁਣ ਉਨ੍ਹਾਂ ਦੀ ਹਾਲਤ ਸਥਿਰ ਹੈ।

ਰਿਪੋਰਟ ਮੁਤਾਬਕ ਕੇਂਦਰੀ ਮੰਤਰੀ ਨਿਤਿਨ ਗਡਕਰੀ ਅਹਿਮਦਾਨਗਰ ਮਹਾਤਮਾ ਫੁਲੇ ਖੇਤੀਬਾੜੀ ਯੂਨੀਵਰਸਿਟੀ ਦੇ ਸਮਾਰੋਹ 'ਚ ਸ਼ਾਮਿਲ ਹੋਣ ਲਈ ਪਹੁੰਚੇ ਸੀ। ਇਹ ਘਟਨਾ ਉਸ ਸਮੇਂ ਹੋਈ ਜਦੋਂ ਨਿਤਿਨ ਗਡਕਰੀ ਰਾਸ਼ਟਰਗੀਤ ਲਈ ਖੜ੍ਹੇ ਹੋ ਰਹੇ ਸੀ। ਉਸੇ ਸਮੇਂ ਅਚਾਨਕ ਉਹ ਬੇਹੋਸ਼ ਹੋ ਕੇ ਡਿੱਗ ਪੈ, ਜਿਸ ਸਮੇਂ ਇਹ ਹਾਦਸਾ ਹੋਇਆ ਉਸ ਸਮੇਂ ਮਹਾਂਰਾਸ਼ਟਰ ਦੇ ਗਵਰਨਰ ਸੀ . ਵਿਦਿਆਸਾਗਰ ਰਾਵ ਵੀ ਸਟੇਜ 'ਤੇ ਮੌਜੂਦ ਸੀ। ਇਸ ਤੋਂ ਬਾਅਦ ਜਲਦੀ ਹੀ ਉਨ੍ਹਾਂ ਨੂੰ ਸਥਾਨਿਕ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। 

Iqbalkaur

This news is Content Editor Iqbalkaur