ਹਿਮਾਚਲ ''ਚ ਰੋਪਵੇ ਪ੍ਰੋਜੈਕਟ ਲਈ ਕੇਂਦਰੀ ਮੰਤਰੀ ਗਡਕਰੀ ਨੇ ਦਿੱਤੀ ਇਹ ਸੌਗਾਤ

07/11/2019 4:58:04 PM

ਧਰਮਸ਼ਾਲਾ—ਮੁੱਖ ਮੰਤਰੀ ਜੈਰਾਮ ਠਾਕੁਰ ਨੇ ਅੱਜ ਭਾਵ ਵੀਰਵਾਰ ਨੂੰ ਦਿੱਲੀ 'ਚ ਕੇਂਦਰੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ। ਸੀ. ਐੱਮ. ਜੈਰਾਮ ਠਾਕੁਰ ਨੇ ਹਿਮਾਚਲ 'ਚ ਰੋਪਵੇ ਪ੍ਰੋਜੈਕਟ ਨੂੰ ਲਾਗੂ ਕਰਨ ਲਈ 500 ਕਰੋੜ ਰੁਪਏ ਗ੍ਰਾਂਟ ਦੇਣ ਦੀ ਮੰਗ ਕੀਤੀ ਹੈ। ਇਸ ਮੌਕੇ 'ਤੇ ਉਨ੍ਹਾਂ ਨਾਲ ਕਾਂਗੜਾ ਸੰਸਦੀ ਖੇਤਰ ਤੋਂ ਲੋਕ ਸਭਾ ਮੈਂਬਰ ਕਿਸ਼ਨ ਕਪੂਰ, ਮੰਡੀ ਤੋਂ ਸੰਸਦ ਮੈਂਬਰ ਰਾਮਸਵਰੂਪ ਸ਼ਰਮਾ ਅਤੇ ਸ਼ਿਮਲਾ ਦੇ ਸੰਸਦ ਮੈਂਬਰ ਸੁਰੇਸ਼ ਕਸ਼ੀਅਪ ਵੀ ਪਹੁੰਚੇ। 

ਮੁੱਖ ਮੰਤਰੀ ਇਨਵੈਸਟਰ ਮੀਟ ਲਈ ਉੱਦਮੀਆਂ ਨੂੰ ਮਿਲਣ ਲਈ ਦਿੱਲੀ ਗਏ ਹਨ। ਧਰਮਸ਼ਾਲਾ 'ਚ ਹੋਣ ਵਾਲੀ ਇਨਵੈਸਟਰ ਮੀਟ ਲਈ ਸਰਕਾਰ ਉੱਦਮੀਆਂ ਨੂੰ ਰੁਝਾਉਣ 'ਚ ਜੁੱਟੀ ਹੈ। ਬੁੱਧਵਾਰ ਨੂੰ ਵੀ ਜੈਰਾਮ ਠਾਕੁਰ ਨੇ ਤਿੰਨ ਮਸ਼ਹੂਰ ਕੰਪਨੀਆਂ ਨਾਲ ਸੂਬੇ 'ਚ ਇੱਕ ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਦਾ ਐੱਮ. ਓ. ਯੂ. (ਮੈਮੋਰੰਡਮ ਆਫ ਅੰਡਰਸਟੈਂਡਿੰਗ) ਸਾਈਨ ਕੀਤਾ ਹੈ।

Iqbalkaur

This news is Content Editor Iqbalkaur