#Budget2023: ਨਿਰਮਲਾ ਸੀਤਾਰਮਨ ਦਾ ਵੱਡਾ ਐਲਾਨ, ਦੇਸ਼ 'ਚ ਬਣਾਏ ਜਾਣਗੇ 50 ਨਵੇਂ ਏਅਰਪੋਰਟ

02/01/2023 1:48:20 PM

ਬਿਜ਼ਨੈੱਸ ਡੈਸਕ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਪੂਰਾ ਬਜਟ ਪੇਸ਼ ਕਰ ਰਹੇ ਹਨ। ਇਸ ਦੌਰਾਨ ਬਜਟ ਵਿਚ ਨਿਰਮਲਾ ਸੀਤਾਰਮਨ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਦੇਸ਼ ਵਿਚ 50 ਨਵੇਂ ਏਅਰਪੋਰਟ ਖੋਲ੍ਹੇ ਜਾਣਗੇ। ਸੀਤਾਰਮਨ ਨੇ ਕਿਹਾ ਕਿ ਖੇਤਰੀ ਹਵਾਈ ਕੁਨੈਕਟੀਵਿਟੀ ਸੁਧਾਰਨ ਲਈ 50 ਨਵੇਂ ਏਅਰਪੋਰਟ, ਹੈਲੀਪੈਡ, ਵਾਟਰ ਏਅਰੋ ਡਰੋਨਜ਼, ਐਡਵਾਂਸਡ ਲੈਂਡਿੰਗ ਗਰਾਊਂਡ ਮੁੜ ਚਾਲੂ ਕੀਤੇ ਜਾਣਗੇ। ਇਸ ਦੇ ਨਾਲ ਹੀ ਰੇਲ ਮੰਤਰਾਲੇ ਦਾ ਪੈਕੇਜ ਵਧਾ ਕੇ 1.4 ਲੱਖ ਕਰੋੜ ਤੋਂ 2.4 ਲੱਖ ਕਰੋੜ ਦਾ ਐਲਾਨ ਕੀਤਾ ਹੈ।  ਇਸ ਦੇ ਨਾਲ ਹੀ ਪੀ. ਐੱਮ. ਆਵਾਸ ਯੋਜਨਾ ਦਾ ਫੰਡ ਵਧਾਉਣ ਦੀ ਵੀ ਗੱਲ ਕਹੀ। 

ਇਹ ਵੀ ਪੜ੍ਹੋ :ਪਹਿਲਾਂ ਕਰਵਾਈ 'ਲਵ ਮੈਰਿਜ', ਹੁਣ ਨਵੀਂ ਵਿਆਹੀ ਨੂੰਹ ਦਾ ਸਾਹਮਣੇ ਆਇਆ ਸੱਚ ਤਾਂ ਸਹੁਰਿਆਂ ਦੇ ਉੱਡੇ ਹੋਸ਼
ਇਥੇ ਦੱਸਣਯੋਗ ਹੈ ਕਿ ਭਾਰਤ ਦਾ ਇਹ ਬਜਟ ਅਜਿਹੇ ਸਮੇਂ 'ਚ ਪੇਸ਼ ਹੋਣ ਹੋਇਆ ਜਦੋਂ ਦੁਨੀਆ ਦੀਆਂ ਪ੍ਰਮੁੱਖ ਅਰਥਵਿਵਸਥਾਵਾਂ ਦੀ ਰਫ਼ਤਾਰ ਸੁਸਤ ਹੋ ਚੁੱਕੀ ਹੈ ਅਤੇ ਸੰਭਾਵਿਤ ਮੰਦੀ ਵੱਲ ਵਧ ਰਹੀ ਹੈ। ਅਜਿਹੇ 'ਚ ਪੂਰੀ ਦੁਨੀਆ ਦੀਆਂ ਨਜ਼ਰਾਂ ਮੋਦੀ ਸਰਕਾਰ ਦੇ ਬਜਟ 'ਤੇ ਟਿਕੀਆਂ ਹੋਈਆਂ ਹਨ। ਦੂਜੇ ਪਾਸੇ ਸਰਕਾਰ ਵੱਲੋਂ ਸੰਸਦ ਵਿੱਚ ਪੇਸ਼ ਕੀਤੇ ਆਰਥਿਕ ਸਰਵੇਖਣ ਵਿੱਚ ਵਿਕਾਸ ਦਰ 6-6.8 ਫ਼ੀਸਦੀ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ।

ਹੋਰ ਜਾਣੋ ਬਜਟ ਦੀਆਂ ਖ਼ਾਸ ਗੱਲਾਂ

5ਜੀ ਲਈ ਬਣਾਈਆਂ ਜਾਣਗੀਆਂ 100 ਪ੍ਰਯੋਗਸ਼ਾਲਾਵਾਂ

MSME ਲਈ ਨਵੀਂ ਡਿਜੀਟਲ ਲਾਕਰ ਯੋਜਨਾ

20 ਲੱਖ ਕਰੋੜ ਦਾ ਖੇਤੀ ਲੋਨ ਫੰਡ

ਨਗਰ ਨਿਗਮ ਲਿਆ ਸਕਦੈ ਆਪਣੇ ਬਾਂਡ

ਕਾਰੋਬਾਰ ਵਿਚ KYC ਬਣਾਈ ਜਾਵੇਗੀ ਆਸਾਨ

ਕਾਰੋਬਾਰ ਵਿਚ ਪੈਨ ਕਾਰਡ ਨੂੰ ਆਮ ਪਛਾਣ ਦਾ ਦਰਜਾ

PM ਆਵਾਸ ਯੋਜਨਾ ਦਾ ਫੰਡ ਬਣਾਇਆ ਜਾਵੇਗਾ

ਸਰਹੱਦੀ ਖੇਤਰਾਂ ਨੂੰ ਸੈਰ-ਸਪਾਟੇ ਨੂੰ ਬੜ੍ਹਾਵਾ ਦੇਣ ਲਈ ਵਿਸ਼ੇਸ਼ ਸਹਾਇਤਾ ਦਿੱਤੀ ਜਾਵੇਗੀ

MSME ਲਈ 1 ਅਪ੍ਰੈਲ 2023 ਤੋਂ 9 ਹਜ਼ਾਰ ਕਰੋੜ ਰੁਪਏ ਦੀ ਕ੍ਰੈਡਿਟ ਗਾਰੰਟੀ ਸਕੀਮ

ਰੇਲਵੇ ਲਈ 2.4 ਲੱਖ ਕਰੋੜ ਦਾ ਬਜਟ, ਨਵੀਆਂ ਯੋਜਨਾਵਾਂ ਲਈ 75 ਹਜ਼ਾਰ ਕਰੋੜ ਦੀ ਹੋਵੇਗੀ ਵਿਵਸਥਾ

ਅਧਿਆਪਕ ਸਿਖਲਾਈ ਲਈ ਵਿਸ਼ੇਸ਼ ਸੰਸਥਾਵਾਂ ਖੋਲ੍ਹੀਆਂ ਜਾਣਗੀਆਂ

ਖੇਤੀਬਾੜੀ ਸਟਾਰਟਅਪ ਲਈ ਨਵਾਂ ਫੰਡ ਸ਼ੁਰੂ ਕੀਤਾ ਜਾਵੇਗਾ

ਬੀਮਾਰੀਆਂ ਮੁਕਤ ਬੂਟੇ ਦੇਣ ਵਾਸਤੇ 2200 ਕਰੋੜ ਦਾ ਐਲਾਨ

ਐਗਰੀਕਲਚਰ ਕਰੈਡਿਟ ਲਈ 20 ਲੱਖ ਕਰੋੜ ਰੁਪਏ ਦਾ ਐਲਾਨ

ਮੁਫ਼ਤ ਅਨਾਜ ਲਈ ਕੀਤੀ ਜਾਵੇਗੀ 2 ਲੱਖ ਕਰੋੜ ਰੁਪਏ ਦੀ ਵਿਵਸਥਾ

ਆਦਿਵਾਸੀਆਂ ਦੇ ਵਿਕਾਸ ਲਈ 15,000 ਕਰੋੜ ਰੁਪਏ

157 ਨਵੇਂ ਨਰਸਿੰਗ ਕਾਲਜ ਬਣਾਏ ਜਾਣਗੇ

ਨੈਸ਼ਨਲ ਚਿਲਡਰਨ ਲਾਇਬਰੇਰੀ ਬਣਾਈ ਜਾਵੇਗੀ

ਖੇਤੀਬਾੜੀ ਸੈਕਟਰ ਲਈ ਵਧੇਗੀ ਸਟੋਰ ਸਮਰੱਥਾ

ਕਰਨਾਟਕ ਲਈ ਪਾਣੀ ਅਤੇ ਸਿੰਚਾਈ ਲਈ 5300 ਕਰੋੜ ਦੀ ਵਿਵਸਥਾ

ਕੇਂਦਰ 38 ਹਜ਼ਾਰ ਅਧਿਆਪਕ ਭਰਤੀ ਕਰੇਗਾ 

2047 ਤੱਕ ਐਨੀਮੀਆ ਖ਼ਤਮ ਕਰਨ ਦਾ ਟੀਚਾ

ਡਿਜ਼ੀਟਲ ਲਾਇਬਰੇਰੀ ਦੀ ਨਵੀਂ ਰਾਸ਼ਟਰੀ ਯੋਜਨਾ

ਸੀਤਾਰਮਨ ਦੇ 4 ਬਜਟ, ਹਰ ਵਾਰ ਕੁਝ ਨਵਾਂ ਹੋਇਆ ਪੇਸ਼ 
2019 'ਚ ਪੇਸ਼ ਕੀਤਾ ਸੀ ਪਹਿਲਾ ਬਜਟ, ਬ੍ਰੀਫਕੇਸ ਬਜਟ ਦੀ ਬਜਾਏ ਬੁੱਕਕੀਪਿੰਗ

ਸਾਲ 2019 'ਚ ਸੀਤਾਰਮਨ ਨੇ ਪਹਿਲਾ ਬਜਟ ਪੇਸ਼ ਕੀਤਾ ਸੀ। ਸੀਤਾਰਮਨ ਨੇ ਪਹਿਲੇ ਬਜਟ ਨਾਲ ਹੀ ਪਰੰਪਰਾਵਾਂ ਵਿਚ ਬਦਲਾਅ ਸ਼ੁਰੂ ਕਰ ਦਿੱਤਾ ਸੀ। 2019 ਵਿੱਚ, ਬਰੀਫਕੇਸ ਬਜਟ ਦੀ ਬਜਾਏ ਉਹ ਬਜਟ ਦਸਤਾਵੇਜ਼ਾਂ ਯਾਨੀ ਕਿ ਬੁੱਕਕੀਪਿੰਗ ਦੇ ਨਾਲ ਲਾਲ ਕੱਪੜੇ ਵਿੱਚ ਪਹੁੰਚੇ ਸਨ। 2 ਘੰਟੇ 17 ਮਿੰਟ ਲਈ ਭਾਸ਼ਣ ਰਿਕਾਰਡ ਕੀਤਾ। ਇਸ ਤੋਂ ਪਹਿਲਾਂ ਸਭ ਤੋਂ ਲੰਬਾ ਭਾਸ਼ਣ ਜਸਵੰਤ ਸਿੰਘ ਨੇ ਦਿੱਤਾ। 2003 ਵਿੱਚ ਉਨ੍ਹਾਂ ਨੇ 2 ਘੰਟੇ 15 ਮਿੰਟ ਤੱਕ ਗੱਲ ਕੀਤੀ ਸੀ।

ਦੂਜਾ ਬਜਟ 2020: ਇਤਿਹਾਸ ਦਾ ਸਭ ਤੋਂ ਲੰਬਾ ਬਜਟ ਭਾਸ਼ਣ
ਸਾਲ 2020 ਵਿਚ ਦੂਜੇ ਬਜਟ ਦੌਰਾਨ ਸੀਤਾਰਮਨ ਨੇ 2 ਘੰਟੇ 42 ਮਿੰਟ ਤਕ ਭਾਸ਼ਣ ਦਿੱਤਾ। ਇਹ ਭਾਰਤੀ ਇਤਿਹਾਸ ਦਾ ਸਭ ਤੋਂ ਲੰਬਾ ਬਜਟ ਭਾਸ਼ਣ ਸੀ। ਜਦੋਂ ਉਨ੍ਹਾਂ ਦੀ ਸਿਹਤ ਵਿਗੜ ਗਈ ਤਾਂ ਉਹ ਆਖਰੀ ਦੋ ਪੰਨੇ ਬਿਲਕੁਲ ਨਹੀਂ ਪੜ੍ਹ ਸਕੇ ਸਨ। ਉਨ੍ਹਾਂ ਨੇ ਬੈਂਚ ਨੂੰ ਕਹਿ ਦਿੱਤਾ ਸੀ ਕਿ ਇਨ੍ਹਾਂ ਦੋ ਪੰਨਿਆਂ ਨੂੰ ਪੜ੍ਹਿਆ ਹੋਇਆ ਮੰਨ ਲਿਆ ਜਾਵੇ।

ਇਹ ਵੀ ਪੜ੍ਹੋ : ਹੱਸਦਾ-ਖੇਡਦਾ ਉਜੜਿਆ ਪਰਿਵਾਰ, ਬਲਾਚੌਰ ਵਿਖੇ ਮਾਪਿਆਂ ਦੇ 4 ਸਾਲਾ ਇਕਲੌਤੇ ਪੁੱਤ ਦੀ ਛੱਤ ਤੋਂ ਡਿੱਗਣ ਕਾਰਨ ਮੌਤ

2021 ਤੀਜਾ ਬਜਟ: ਪਹਿਲੀ ਵਾਰ ਪੇਪਰ ਰਹਿਤ ਬਜਟ
ਆਪਣੇ ਤੀਜੇ ਬਜਟ ਦੌਰਾਨ ਸੀਤਾਰਮਨ ਲਾਲ ਰੰਗ ਦੀ ਟੈਬਲੇਟ 'ਚ ਬਜਟ ਲੈ ਕੇ ਪਹੁੰਚੇ ਸਨ। ਇਤਿਹਾਸ ਰਚਿਆ ਸੀ। ਦੇਸ਼ ਦਾ ਪਹਿਲਾ ਪੇਪਰ ਰਹਿਤ ਬਜਟ ਪੇਸ਼ ਕੀਤਾ ਗਿਆ। ਦੇਸ਼ ਦੇ 3 ਰਾਜਾਂ ਹਿਮਾਚਲ (2015), ਉੜੀਸਾ (2020) ਅਤੇ ਹਰਿਆਣਾ (2020) ਵਿੱਚ ਪੇਪਰ ਰਹਿਤ ਬਜਟ ਪਹਿਲਾਂ ਹੀ ਪੇਸ਼ ਕੀਤਾ ਜਾ ਚੁੱਕਾ ਹੈ।

2022 ਚੌਥਾ ਬਜਟ: ਹਲਵਾ ਸਮਾਗਮ ਨਹੀਂ ਹੋਈ, ਸਭ ਤੋਂ ਛੋਟਾ ਬਜਟ ਭਾਸ਼ਣ
ਸੀਤਾਰਮਨ ਨੇ ਆਪਣਾ ਸਭ ਤੋਂ ਛੋਟਾ ਬਜਟ ਭਾਸ਼ਣ ਦਿੱਤਾ ਸੀ। ਇਹ ਭਾਸ਼ਣ ਸਿਰਫ਼ 1 ਘੰਟਾ 30 ਮਿੰਟ ਸੀ। ਕੋਰੋਨਾ ਕਾਰਨ ਛਪਾਈ ਤੋਂ ਪਹਿਲਾਂ ਹੋਣ ਵਾਲੀ ਹਲਵਾ ਸੈਰੇਮਨੀ ਵੀ ਨਹੀਂ ਹੋਈ ਸੀ। ਅਧਿਕਾਰੀਆਂ ਨੂੰ ਮਠਿਆਈਆਂ ਵੰਡੀਆਂ ਗਈਆਂ। ਹਾਲਾਂਕਿ ਇਹ ਰਸਮ 2023 ਦੇ ਬਜਟ ਵਿੱਚ ਵਾਪਸ ਆਈ ਹੈ। ਸੀਤਾਰਮਨ ਨੇ ਅਧਿਕਾਰੀਆਂ ਨੂੰ ਹਲਵਾ ਵੰਡਿਆ। ਇਹ ਲਾਕ ਇਨ ਪ੍ਰੋਸੈਸ ਦੀ ਸ਼ੁਰੂਆਤ ਹੁੰਦੀ ਹੈ। ਯਾਨੀ ਇਹ ਅਫ਼ਸਰ ਬਜਟ ਜਾਰੀ ਹੋਣ ਤੱਕ ਇਹ ਦੁਨੀਆ ਤੋਂ ਕੱਟੇ ਜਾਂਦੇ ਹਨ। ਅਜਿਹਾ ਗੁਪਤਤਾ ਦੀ ਖ਼ਾਤਰ ਕੀਤਾ ਜਾਂਦਾ ਹੈ।

ਵਿੱਤ ਮੰਤਰੀ ਦੁਪਹਿਰ 3 ਵਜੇ ਪ੍ਰੈੱਸ ਕਾਨਫਰੰਸ ਕਰਨਗੇ

ਨਿਰਮਲਾ ਸੀਤਾਰਮਨ ਬਜਟ ਨੂੰ ਲੈ ਕੇ ਦੁਪਹਿਰ 3 ਵਜੇ ਪ੍ਰੈਸ ਕਾਨਫਰੰਸ ਕਰਨਗੇ। ਇਸ ਦੌਰਾਨ ਉਨ੍ਹਾਂ ਨਾਲ ਵਿੱਤ ਰਾਜ ਮੰਤਰੀ, ਵਿੱਤ ਸਕੱਤਰ ਮੌਜੂਦ ਰਹਿਣਗੇ।

ਇਹ ਵੀ ਪੜ੍ਹੋ : ਸਿੱਧੂ ਦੀ ਰਿਹਾਈ ਨਾ ਹੋਣ ਨੂੰ ਲੈ ਕੇ ਮੁੜ ਭੜਕੀ ਡਾ. ਨਵਜੋਤ ਕੌਰ, ਟਵੀਟ ਕਰਕੇ ਆਖੀ ਵੱਡੀ ਗੱਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

shivani attri

This news is Content Editor shivani attri