ਖੇਤੀ ਦੇ ਬੁਨਿਆਦੀ ਢਾਂਚੇ ਲਈ ਇਕ ਲੱਖ ਕਰੋੜ ਦੇਵੇਗੀ ਸਰਕਾਰ : ਨਿਰਮਲਾ ਸੀਤਾਰਮਨ

05/15/2020 4:11:31 PM

ਨਵੀਂ ਦਿੱਲੀ- ਦੇਸ਼ 'ਚ ਜਾਰੀ ਕੋਰੋਨਾ ਸੰਕਟ ਦਰਮਿਆਨ ਮੁਸ਼ਕਲ ਆਈ ਆਰਥਵਿਵਸਥਾ ਨੂੰ ਉਭਾਰਨ ਲਈ ਭਾਰਤ ਸਰਕਾਰ ਨੇ 20 ਲੱਖ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਇਸ ਪੈਕੇਜ ਦੀ ਤੀਜੀ ਕਿਸਤ ਦੀ ਜਾਣਕਾਰੀ ਦੇਣਗੇ। ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫੰਰਸ ਦੌਰਾਨ ਕਿਹਾ ਕਿ ਅੱਜ ਕਿਸਾਨਾਂ ਨਾਲ ਜੁੜੇ ਐਲਾਨ ਹੋਣਗੇ। 8 ਐਲਾਨ ਖੇਤੀ ਸੈਕਟਰ ਨਾਲ ਜੁੜਏ ਬੁਨਿਆਦੀ ਢਾਂਚੇ 'ਤੇ ਹੋਣਗੇ। ਵਿੱਤ ਮੰਤਰੀ ਨੇ ਕਿਹਾ ਕਿ ਅਸੀਂ ਅੱਜ ਖੇਤੀ ਅਤੇ ਉਸ ਨਾਲ ਜੁੜੇ ਖੇਤਰਾਂ ਲਈ ਐਲਾਨ ਕਰਾਂਗੇ। ਲਾਕਡਾਊਨ ਦੌਰਾਨ ਵੀ ਕਿਸਾਨ ਕੰਮ ਕਰਦੇ ਰਹੇ, ਛੋਟੇ ਅਤੇ ਮਿਡਲ ਕਿਸਾਨਾਂ ਕੋਲ 85 ਫੀਸਦੀ ਖੇਤੀ ਹੈ। ਵਿੱਤ ਮੰਤਰੀ ਨੇ ਕਿਹਾ ਕਿ ਦਾਲ ਉਤਪਾਦਨ 'ਚ ਅਸੀਂ ਦੁਨੀਆ 'ਚ ਤੀਜੇ ਨੰਬਰ ਅਤੇ ਗੰਨਾ ਉਤਪਾਦਨ 'ਚ ਅਸੀਂ ਦੂਜੇ ਨੰਬਰ 'ਤੇ ਹਾਂ। ਨਿਰਮਲਾ ਸੀਤਾਰਮਨ ਨੇ ਦੱਸਿਆ ਕਿ 560 ਲੱਖ ਲੀਟਰ ਦੁੱਧ ਲਾਕਡਾਊਨ ਦੌਰਾਨ ਡੇਅਰੀ ਕੋਆਪਰੇਟਿਵ ਸੋਸਾਇਟੀਜ਼ ਵਲੋਂ ਖਰੀਦਿਆ ਗਿਆ ਹੈ।
 

ਖੇਤੀ ਲਈ ਇਕ ਲੱਖ ਕਰੋੜ ਦੇਵੇਗੀ ਸਰਕਾਰ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਖੇਤੀ ਦੇ ਬੁਨਿਆਦੀ ਢਾਂਚੇ ਲਈ ਸਰਕਾਰ ਇਕ ਲੱਖ ਕਰੋੜ ਦੇਵੇਗੀ। ਇਹ ਐਗਰੀਗ੍ਰੇਟਰਜ਼, ਐੱਫ.ਪੀ.ਓ., ਪ੍ਰਾਇਮਰੀ ਐਗਰੀਕਲਚਰ ਸੋਸਾਇਟੀ ਆਦਿ ਲਈ ਫਾਰਮ ਗੇਟ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਦਿੱਤਾ ਜਾਵੇਗਾ, ਜਿਵੇਂ ਕੋਲਡ ਸਟੋਰੇਜ਼।
 

ਫੂਡ ਐਂਟਰਪ੍ਰਾਈਜੇਜ ਮਾਈਕ੍ਰੋ ਸਾਈਜ਼ ਲਈ 10 ਹਜ਼ਾਰ ਕਰੋੜ
ਵਿੱਤ ਮੰਤਰੀ ਨੇ ਕਿਹਾ ਕਿ ਫੂਡ ਐਂਟਰਪ੍ਰਾਈਜੇਜ ਮਾਈਕ੍ਰੋ ਸਾਈਜ਼ ਲਈ 10 ਹਜ਼ਾਰ ਕਰੋੜ ਰੁਪਏ ਦਿੱਤਾ ਜਾਵੇਗਾ। ਕਲਸਟਰ ਆਧਾਰ 'ਤੇ ਤਾਂਕਿ ਉਹ ਗਲੋਬਲ ਸਟੈਂਡਰਡ ਦੇ ਪ੍ਰੋਡਕਟ ਬਣਾ ਸਕਣ। ਵੈਲਨੈੱਸ, ਹਰਬਲ, ਆਰਗੈਨਿਕ ਪ੍ਰੋਡਕਟ ਕਰਨ ਵਾਲੇ 2 ਲੱਖ ਮਾਈਕ੍ਰੋ ਫੂਡ ਇੰਟਰਪ੍ਰਾਈਜੇਜ ਨੂੰ ਫਾਇਦਾ ਹੋਵੇਗਾ। ਜਿਵੇਂ ਬਿਹਾਰ 'ਚ ਮਖਾਨਾ ਉਤਪਾਦ, ਕਸ਼ਮੀਰ 'ਚ ਕੇਸਰ, ਕਰਨਾਟਕ 'ਚ ਰਾਗੀ ਉਤਪਾਦਨ, ਨਾਰਥ ਈਸਟ 'ਚ ਆਰਗੈਨਿਕ ਫੂਡ, ਤੇਲੰਗਾਨਾ 'ਚ ਹਲਦੀ।
 

ਮਛੇਰਿਆਂ ਨੂੰ ਕਿਸ਼ਤੀਆਂ ਦਿੱਤੀਆਂ ਜਾਣਗੀਆਂ
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੱਛੀ ਪਾਲਣ ਯੋਜਨਾ, ਇਸ ਦਾ ਐਲਾਨ ਬਜਟ 'ਚ ਕੀਤਾ ਗਿਆ ਸੀ। ਕੋਰੋਨਾ ਕਾਰਨ ਇਸ ਨੂੰ ਤੁਰੰਤ ਲਾਗੂ ਕੀਤਾ ਜਾ ਰਿਹਾ ਹੈ। ਮਛੇਰਿਆਂ ਨੂੰ ਨਵੀਆਂ ਕਿਸ਼ਤੀਆਂ ਦਿੱਤੀਆਂ ਜਾਣਗੀਆਂ। 55 ਲੱਖ ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਇਸ ਨਾਲ ਭਾਰਤ ਦਾ ਨਿਰਯਾਤ ਦੁੱਗਣਾ ਵਧ ਕੇ ਇਕ ਲੱਖ ਕਰੋੜ ਰੁਪਏ ਦਾ ਹੋ ਜਾਵੇਗਾ। ਅਗਲੇ 5 ਸਾਲ 'ਚ 70 ਲੱਖ ਟਨ ਵਾਧੂ ਮੱਛੀ ਉਤਪਾਦਨ ਹੋਵੇਗਾ। ਮੱਛੀ ਪਾਲਣ ਲਈ 11 ਹਜ਼ਾਰ ਕਰੋੜ ਰੁਪਏ ਅਤੇ ਇਸ ਦੇ ਬੁਨਿਆਦੀ ਢਾਂਚੇ ਲਈ 9 ਹਜ਼ਾਰ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਗਿਆ ਹੈ।
 

ਸਾਰੇ ਪਸ਼ੂਆਂ ਦਾ ਹੋਵੇਗਾ 100 ਫੀਸਦੀ ਟੀਕਾਕਰਣ
ਸੀਤਾਰਮਨ ਨੇ ਕਿਹਾ ਕਿ ਜਾਨਵਰਾਂ 'ਚ ਮੂੰਹ ਅਤੇ ਪੈਰਾਂ ਦੀ ਬੀਮਾਰੀ ਹੁੰਦੀ ਹੈ, ਕਿਉਂਕਿ ਉਨ੍ਹਾਂ ਦਾ ਟੀਕਾਕਰਣ ਨਹੀਂ ਹੁੰਦਾ। ਇਸ ਲਈ ਦੁੱਧ ਦੇ ਉਤਪਾਦਨ 'ਤੇ ਅਸਰ ਪੈਂਦਾ ਹੈ। ਹੁਣ ਸਾਰੇ ਪਸ਼ੂਆਂ ਦਾ 100 ਫੀਸਦੀ ਟੀਕਾਕਰਣ ਹੋਵੇਗਾ। ਜਨਵਰੀ 2020 ਤੱਕ 1.5 ਕਰੋੜ ਗਾਂਵਾਂ, ਮੱਝਾਂ ਦਾ ਟੀਕਾਕਰਣ ਕੀਤਾ ਗਿਆ। ਗਰੀਨ ਜ਼ੋਨ 'ਚ ਇਹ ਕੰਮ ਜਾਰੀ ਹੈ। ਪਸ਼ੂਆਂ ਨੂੰ ਬੀਮਾਰੀਆਂ ਤੋਂ ਬਚਾਉਣ ਲਈ 13,343 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਮਧੂਮੱਖੀ ਪਾਲਣ ਲਈ 500 ਕਰੋੜ ਰੁਪਏ ਦੀ ਮਦਦ ਦਾ ਐਲਾਨ ਕੀਤਾ ਗਿਆ। ਹਰਬਲ ਪੌਦਿਆਂ ਦੇ ਉਤਪਾਦਨ ਨੂੰ ਉਤਸ਼ਾਹ ਦੇਣ ਲਈ 4,000 ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਹੈ।

ਕਿਸਾਨਾਂ ਲਈ ਇਕ ਹੋਰ ਐਲਾਨ
ਵਿੱਤ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੀ ਸਪਲਾਈ ਚੇਨ ਰੁਕ ਗਈ ਹੈ। ਫਲ, ਸਬਜ਼ੀਆਂ ਨੂੰ ਖੇਤਾਂ ਤੋਂ ਬਾਜ਼ਾਰ ਤੱਕ ਲਿਆਉਣ ਲਈ, ਖਰਾਬ ਹੋਣ ਤੋਂ ਬਚਾਉਣ ਲਈ 500 ਕਰੋੜ ਰੁਪਏ ਦੀ ਅਗਲੇ 6 ਮਹੀਨਿਆਂ ਤੱਕ ਇਸ ਪਾਇਲਟ ਪ੍ਰਾਜੈਕਟ ਨੂੰ ਵਧਾ ਦਿੱਤਾ ਗਿਆ ਹੈ।


DIsha

Content Editor

Related News