ਫਾਂਸੀ ਦੇ ਕੁਝ ਘੰਟੇ ਪਹਿਲਾਂ ਕੋਰਟ ਪਹੁੰਚੇ ਨਿਰਭਿਆ ਦੇ ਦੋਸ਼ੀ, ਦੇਰ ਰਾਤ ਹੋਵੇਗੀ ਸੁਣਵਾਈ

03/19/2020 9:51:07 PM

ਨਵੀਂ ਦਿੱਲੀ — ਨਿਰਭਿਆ ਸਾਮੂਹਰ ਜ਼ਬਰ ਜਨਾਹ ਤੇ ਕਤਲ ਮਾਮਲੇ ਦੇ ਚਾਰ ਚੋਂ ਤਿੰਨ ਦੋਸ਼ੀਆਂ ਨੇ ਸ਼ੁੱਕਰਵਾਰ ਦੀ ਸਵੇਰ ਹੋਣ ਵਾਲੀ ਫਾਂਸੀ ਤੋਂ ਬਚਣ ਲਈ ਇਕ ਹੋਰ ਦਾਅ ਦੇ ਚੱਲਦੇ ਹੋਏ ਵੀਰਵਾਰ ਦੀ ਰਾਤ ਦਿੱਲੀ ਹਾਈ ਕੋਰਟ ਦਾ ਰੂਖ ਕੀਤਾ। ਦੋਸ਼ੀਆਂ ਦੀ ਫਾਂਸੀ 'ਚ ਹੁਣ ਜਿਥੇ ਸਿਰਫ ਕੁਝ ਘੰਟੇ ਬਚੇ ਹੋਏ ਹਨ ਉਥੇ ਹੀ ਦੋਸ਼ੀ ਇਸ ਨੂੰ ਰੋਕਣ ਲਈ ਆਖਰੀ ਸਮੇਂ ਤਕ ਹਰ ਦਾਅ ਖੇਡਣਾ ਚਾਹੁੰਦੇ ਹਨ। ਹੁਣ ਚਾਰ 'ਚੋਂ ਤਿੰਨ ਦੋਸ਼ੀਆਂ ਨੇ ਫਾਂਸੀ 'ਤੇ ਰੋਕ ਲਗਾਉਣ ਲਈ ਦਿੱਲੀ ਹਾਈ ਕੋਰਟ ਦਾ ਰੂਖ ਕੀਤਾ ਹੈ। ਇਸ 'ਤੇ ਹਾਈ ਕੋਰਟ 'ਚ ਸੁਣਵਾਈ ਚੱਲ ਰਹੀ ਹੈ। ਨਿਰਭਿਆ ਦੇ ਪਰਿਵਾਰ ਮੈਂਬਰ ਕੋਰਟ 'ਚ ਮੌਜੂਦ ਹਨ।

ਉਥੇ ਹੀ ਇਕ ਦੋਸ਼ੀ ਪਵਨ ਗੁੱਪਤਾ ਦੇ ਵਕੀਲ ਏ.ਪੀ. ਸਿੰਘ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਖਲ ਕੀਤੀ ਹੈ। ਪਟੀਸ਼ਨ 'ਚ ਰਾਸ਼ਟਰਪਤੀ ਵੱਲੋਂ ਪਟੀਸ਼ਨ ਖਾਰਿਜ ਕੀਤੇ ਜਾਣ ਨੂੰ ਚੁਣੌਤੀ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮਾਮਲੇ 'ਤੇ ਦੇਰ ਰਾਤ ਸੁਣਵਾਈ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਅੱਜ ਹੀ ਸੁਪਰੀਮ ਕੇਰਟ ਨੇ ਅਕਸ਼ੇ ਠਾਕੁਰ ਦੀ ਪਟੀਸ਼ਨ ਖਾਰਿਜ ਕੀਤੀ ਸੀ ਜਿਸ 'ਚ ਉਸ ਨੇ ਵੀ ਇਸੇ ਤਰ੍ਹਾਂ ਰਾਸ਼ਟਰਪਤੀ ਵੱਲੋਂ ਉਸ ਦੀ ਰਹਿਮ ਪਟੀਸ਼ਨ ਦੂਜੀ ਵਾਰ ਖਾਰਿਜ ਕਰਨ ਨੂੰ ਚੁਣੌਤੀ ਦਿੱਤੀ ਸੀ।


Inder Prajapati

Content Editor

Related News