ਕੇਜਰੀਵਾਲ ਦੇ ਬਿਆਨ ''ਤੇ ਨਿਰਭਯਾ ਦੀ ਮਾਂ ਦਾ ਜਵਾਬ- ਅਸੀਂ ਕੀਤਾ ਤੁਹਾਡਾ ਕੰਮ

01/17/2020 4:16:06 PM

ਨਵੀਂ ਦਿੱਲੀ— ਨਿਰਭਯਾ ਦੇ ਪਰਿਵਾਰ ਵਾਲਿਆਂ ਵਲੋਂ ਫਾਂਸੀ 'ਚ ਦੇਰੀ ਲਈ ਜ਼ਿੰਮੇਵਾਰ ਠਹਿਰਾਏ ਜਾਣ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ 2012 'ਚ ਦਿੱਲੀ 'ਚ ਹੋਏ ਨਿਰਭਯਾ ਗੈਂਗਰੇਪ ਦੇ ਮਾਮਲੇ ਨੂੰ ਲੈ ਕੇ ਕਿਹਾ ਕਿ ਅਸੀਂ ਆਪਣਾ ਕੰਮ ਘੰਟਿਆਂ ਦੇ ਅੰਦਰ ਪੂਰਾ ਕੀਤਾ। ਉਨ੍ਹਾਂ ਨੇ ਕਿਹਾ,''ਦਿੱਲੀ ਸਰਕਾਰ ਦੇ ਅਧੀਨ ਜੋ ਵੀ ਕੰਮ ਹੋਣਾ ਸੀ, ਉਹ ਅਸੀਂ ਘੰਟਿਆਂ ਦੇ ਅੰਦਰ ਪੂਰਾ ਕਰ ਦਿੱਤਾ ਸੀ।'' ਇਹੀ ਨਹੀਂ ਆਪਣੀ ਸਰਕਾਰ 'ਤੇ ਲੱਗ ਰਹੇ ਦੋਸ਼ਾਂ 'ਤੇ ਨਿਰਭਯਾ ਦੇ ਪਰਿਵਾਰ ਵਾਲਿਆਂ ਨੂੰ ਲੈ ਕੇ ਉਨ੍ਹਾਂ ਨੇ ਕਿਹਾ,''ਸਮਝ ਦੀ ਕੁਝ ਕਮੀ ਹੋ ਸਕਦੀ ਹੈ ਜਾਂ ਫਿਰ ਅਜਿਹਾ ਵੀ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਉਲਝਾਇਆ ਜਾ ਰਿਹਾ ਹੋਵੇ।''

PunjabKesariਹੁਣ ਕੇਜਰੀਵਾਲ ਦੀ ਇਸ ਟਿੱਪਣੀ ਨੂੰ ਲੈ ਕੇ ਇਕ ਵਾਰ ਫਿਰ ਤੋਂ ਨਿਰਭਯਾ ਦੀ ਮਾਂ ਨੇ ਜਵਾਬ ਦਿੱਤਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਕੇਜਰੀਵਾਲ ਦੇ ਦਾਅਵੇ ਗਲਤ ਕਰਾਰ ਦਿੰਦੇ ਹੋਏ ਕਿਹਾ,''ਇਹ ਬਿਲਕੁੱਲ ਗਲਤ ਹੈ ਕਿ ਉਨ੍ਹਾਂ ਨੇ ਸਮੇਂ 'ਤੇ ਕੰਮ ਕੀਤਾ, 7 ਸਾਲ ਹੋ ਗਏ ਘਟਨਾ ਹੋਏ, ਢਾਈ ਸਾਲ ਹੋ ਗਏ ਸੁਪਰੀਮ ਕੋਰਟ ਤੋਂ ਫੈਸਲਾ ਆਏ। 18 ਮਹੀਨੇ ਹੋ ਗਏ ਰੀਵਿਊ ਪਟੀਸ਼ਨ ਹੋਏ, ਜੋ ਕੰਮ ਜੇਲ ਨੂੰ, ਸਰਕਾਰ ਨੂੰ ਕਰਨਾ ਚਾਹੀਦਾ ਸੀ, ਉਹ ਕੰਮ ਅਸੀਂ ਕੀਤਾ।''

ਦੱਸਣਯੋਗ ਹੈ ਕਿ ਕੇਜਰੀਵਾਲ ਨੇ ਨਿਰਭਯਾ ਦੇ ਪਰਿਵਾਰ ਵਾਲਿਆਂ ਦੇ ਦੋਸ਼ਾਂ ਦੇ ਜਵਾਬ ਦਿੰਦੇ ਕਿਹਾ ਸੀ ਕਿ ਅਸੀਂ ਇਸ ਕੇਸ ਨਾਲ ਜੁੜੇ ਕਿਸੇ ਵੀ ਕੰਮ 'ਚ ਦੇਰੀ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਕਿ ਦਿੱਲੀ ਸਰਕਾਰ ਦੀ ਇਸ ਪੂਰੇ ਕੇਸ 'ਚ ਮੁਸ਼ਕਲ ਨਾਲ ਹੀ ਕੋਈ ਭੂਮਿਕਾ ਸੀ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਦੀ ਇਸ ਮਾਮਲੇ 'ਚ ਸੀਮਿਤ ਭੂਮਿਕਾ ਹੀ ਸੀ। ਅਸੀਂ ਖੁਦ ਚਾਹੁੰਦੇ ਹਾਂ ਕਿ ਦੋਸ਼ੀਆਂ ਨੂੰ ਜਲਦ ਫਾਂਸੀ ਹੋਵੇ। ਦੱਸਣਯੋਗ ਹੈ ਕਿ ਵੀਰਵਾਰ ਨੂੰ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਇਸ ਮਾਮਲੇ ਨੂੰ ਲੈ ਕੇ ਦਿੱਲੀ ਸਰਕਾਰ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਉਸ ਕਾਰਨ ਇਸ 'ਚ ਦੇਰੀ ਹੋਈ।


DIsha

Content Editor

Related News