ਨਿਰਭਯਾ ਕੇਸ : ਗ੍ਰਹਿ ਮੰਤਰਾਲਾ ਦੀ ਪਟੀਸ਼ਨ 'ਤੇ ਸੁਣਵਾਈ ਪੂਰੀ, ਦਿੱਲੀ ਹਾਈਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ

02/02/2020 6:37:01 PM

ਨੈਸ਼ਨਲ ਡੈਸਕ—ਨਿਰਭਯਾ ਮਾਮਲੇ 'ਚ ਦਿੱਲੀ ਹਾਈਕੋਰਟ ਨੇ ਐਤਵਾਰ ਨੂੰ ਸੁਣਵਾਈ ਕੀਤੀ ਅਤੇ ਗ੍ਰਹਿ ਮੰਤਰਾਲਾ ਦੀ ਪਟੀਸ਼ਨ 'ਤੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਦੱਸ ਦੇਈਏ ਕਿ ਗ੍ਰਹਿ ਮੰਤਰਾਲਾ ਨੇ ਦਿੱਲੀ ਹਾਈਕੋਰਟ 'ਚ ਨਿਰਭਯਾ ਦੇ ਦੋਸ਼ੀਆਂ ਦੀ ਫਾਂਸੀ ਟਾਲਣ ਦੇ ਹੇਠਲੀ ਅਦਾਲਤ ਦੇ ਫੈਸਲਾ ਨੂੰ ਚੁਣੌਤੀ ਦਿੱਤੀ ਸੀ।

ਇਸ ਤੋਂ ਪਹਿਲਾਂ ਦਿੱਲੀ ਪੁਲਸ ਵੱਲੋਂ ਪੇਸ਼ ਸਾਲਿਸੀਟਰ ਜਰਨਲ ਤੁਸ਼ਾਰ ਮਹਿਤਾ ਨੇ ਹਾਈਕੋਰਟ 'ਚ ਕਿਹਾ ਕਿ ਨਿਰਭਯਾ ਮਾਮਲੇ ਦੇ ਦੋਸ਼ੀ ਆਪਣੀ ਫਾਂਸੀ ਨੂੰ ਟਾਲਣ ਲਈ ਜਾਣਬੁੱਝ ਕੇ ਅਤੇ ਬਹੁਤ ਸੋਚ ਸਮਝ ਕੇ ਕਾਨੂੰਨੀ ਮਸ਼ੀਨਰੀ ਨਾਲ ਖੇਡ ਰਹੇ ਹਨ।


ਮਹਿਤਾ ਨੇ ਜਸਟਿਸ ਸੁਰੇਸ਼ ਕੈਤ ਨੂੰ ਕਿਹਾ ਕਿ ਪਵਨ ਗੁਪਤਾ ਜਾਣਬੁੱਝ ਕੇ ਸੁਧਾਰਾਤਮਕ ਜਾਂ ਰਹਿਮ ਪਟੀਸ਼ਨ ਦਾਇਰ ਨਹੀਂ ਕਰ ਰਿਹਾ। ਮਹਿਤਾ ਨੇ ਅਦਾਲਤ ਨੂੰ ਕਿਹਾ ਕਿ ਕਾਨੂੰਨੀ ਮਸ਼ੀਨਰੀ ਨਾਲ ਖੇਡਣ ਦੇ ਲਈ ਜਾਣਬੁੱਝ ਕੇ ਅਤੇ ਸੋਚ ਸਮਝ ਕੇ ਚਾਲਾਂ ਚੱਲੀਆਂ ਜਾ ਰਹੀਆਂ ਹਨ।

Karan Kumar

This news is Content Editor Karan Kumar