ਨਿਰਭਿਆ ਨੂੰ ਮਿਲੇਗਾ ਇਨਸਾਫ! ਚਾਰੋਂ ਦੋਸ਼ੀਆਂ ਦੀ ਕੋਰਟ ''ਚ ਕੱਲ ਹੋਵੇਗੀ ਪੇਸ਼ੀ

12/12/2019 4:02:16 PM

ਨਵੀਂ ਦਿੱਲੀ— 13 ਦਸੰਬਰ ਕੱਲ ਦਾ ਦਿਨ ਨਿਰਭਿਆ ਗੈਂਗਰੇਪ ਕਾਂਡ ਦੇ ਦੋਸ਼ੀਆਂ ਲਈ ਅਹਿਮ ਹੋਵੇਗਾ। ਚਾਰੋਂ ਦੋਸ਼ੀਆਂ ਦੀ ਕੱਲ ਭਾਵ ਸ਼ੁੱਕਰਵਾਰ ਨੂੰ ਦਿੱਲੀ ਦੇ ਪਟਿਆਲਾ ਹਾਊਸ ਕੋਰਟ 'ਚ ਵੀਡੀਓ ਕਾਨਫੰਰਸਿੰਗ ਜ਼ਰੀਏ ਪੇਸ਼ੀ ਹੋਵੇਗੀ। ਚਾਰੋਂ ਦੋਸ਼ੀ ਅਕਸ਼ੈ, ਵਿਨੇ, ਮੁਕੇਸ਼ ਅਤੇ ਪਵਨ ਨੂੰ ਫਾਂਸੀ ਦਿੱਤੀ ਜਾ ਸਕਦੀ ਹੈ, ਇਹ ਚਾਰੋਂ ਤਿਹਾੜ ਜੇਲ 'ਚ ਬੰਦ ਹਨ। ਇਸੇ ਦਿਨ ਜੇਲ ਪ੍ਰਸ਼ਾਸਨ ਨਿਰਭਿਆ ਦੀ ਮਾਂ ਦੀ ਉਸ ਅਰਜ਼ੀ ਦੀ ਰਿਪੋਰਟ ਦੇਵੇਗਾ, ਜਿਸ 'ਚ ਛੇਤੀ ਫਾਂਸੀ ਦੇਣ ਦੀ ਮੰਗ ਕੀਤੀ ਗਈ ਹੈ।
ਦੋਸ਼ੀਆਂ ਨੂੰ ਫਾਂਸੀ ਦੇਣ ਵਾਲੀ ਦਇਆ ਪਟੀਸ਼ਨ 'ਤੇ ਅਜੇ ਤਕ ਰਾਸ਼ਟਰਪਤੀ ਵਲੋਂ ਕੋਈ ਆਖਰੀ ਫੈਸਲਾ ਨਹੀਂ ਆਇਆ ਹੈ। ਇਸ ਦਰਮਿਆਨ ਤਿਹਾੜ ਜੇਲ 'ਚ ਫਾਂਸੀ ਦੀ ਸਜ਼ਾ ਦੇਣ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਹਨ। ਚਰਚਾ ਹੈ ਕਿ ਚਾਰੋਂ ਦੋਸ਼ੀਆਂ ਨੂੰ 16 ਦਸੰਬਰ ਨੂੰ ਹੀ ਫਾਂਸੀ ਦਿੱਤੀ ਜਾ ਸਕਦੀ ਹੈ। ਦਰਅਸਲ 16 ਦਸੰਬਰ 2012 ਦੀ ਰਾਤ ਨੂੰ ਹੀ 6 ਦੋਸ਼ੀਆਂ ਨੇ ਨਿਰਭਿਆ ਨਾਲ ਦਰਿੰਦਗੀ ਕੀਤੀ ਸੀ। ਬਾਅਦ 'ਚ ਜੇਲ 'ਚ ਹੀ ਇਕ ਦੋਸ਼ੀ ਨੇ ਖੁਦਕੁਸ਼ੀ ਕਰ ਲਈ ਸੀ ਅਤੇ ਇਕ ਘੱਟ ਉਮਰ ਦੀ ਵਜ੍ਹਾ ਕਰ ਕੇ ਫਾਂਸੀ ਦੇ ਫੰਦੇ ਤੋਂ ਬਚ ਗਿਆ। ਹੁਣ ਦੇਖਣਾ ਇਹ ਹੋਵੇਗਾ ਕਿ ਚਾਰੋਂ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਂਦੀ ਹੈ ਜਾਂ ਫਿਰ ਕੁਝ ਹੋਰ ਨਤੀਜੇ ਸਾਹਮਣੇ ਆਉਂਦੇ ਹਨ।


Tanu

Content Editor

Related News