ਨਿਰਭਿਆ ਕੇਸ : ਦੋਸ਼ੀਆਂ ਦੇ ਵਕੀਲ ਨੇ ਕਿਹਾ- ਕੀ ਫਾਂਸੀ ਦੇਣ ਨਾਲ ਬੰਦ ਹੋ ਜਾਣਗੇ ਰੇਪ?

12/13/2019 10:50:46 AM

ਨਵੀਂ ਦਿੱਲੀ— ਨਿਰਭਿਆ ਕੇਸ 'ਚ ਦੋਸ਼ੀਆਂ ਦੇ ਵਕੀਲ ਏ.ਪੀ. ਸਿੰਘ ਦਾ ਸ਼ੁੱਕਰਵਾਰ ਸਵੇਰੇ ਵੱਡਾ ਬਿਆਨ ਆਇਆ ਹੈ। ਉਨ੍ਹਾਂ ਨੇ ਪੁੱਛਿਆ ਹੈ ਕਿ ਕੀ ਗਾਰੰਟੀ ਹੈ ਕਿ ਜੇਕਰ ਨਿਰਭਿਆ ਦੇ ਦੋਸ਼ੀਆਂ ਨੂੰ ਫਾਂਸੀ ਹੋ ਜਾਵੇਗੀ ਤਾਂ ਔਰਤਾਂ ਵਿਰੁੱਧ ਹੋਣ ਵਾਲੇ ਅਪਰਾਧ ਰੁਕ ਜਾਣਗੇ?

ਇਹ ਸੰਵਿਧਾਨ ਦਾ ਅਪਮਾਨ ਹੈ
ਦੱਸਣਯੋਗ ਹੈ ਕਿ ਇਕ ਨਿਊਜ਼ ਏਜੰਸੀਆਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਹੈਦਰਾਬਾਦ ਦੀ ਮਹਿਲਾ ਡਾਕਟਰ ਨਾਲ ਰੇਪ ਦੇ ਦੋਸ਼ੀਆਂ ਦੇ ਐਨਕਾਊਂਟਰ 'ਤੇ ਵੀ ਜਵਾਬ ਦਿੱਤਾ। ਏ.ਪੀ. ਸਿੰਘ ਨੇ ਕਿਹਾ ਕਿ ਐਨਕਾਊਂਟਰ ਦੇ ਬਾਅਦ ਤੋਂ ਜਿਸ ਨਾਲ ਸੰਸਦ 'ਚ ਬੈਠੇ ਸਾਡੇ ਸੰਸਦ ਮੈਂਬਰ ਇਹ ਕਹਿ ਰਹੇ ਸਨ ਕਿ ਅਜਿਹੇ ਅਪਰਾਧੀਆਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ ਤਾਂ ਇਹ ਸੰਵਿਧਾਨ ਦਾ ਅਪਮਾਨ ਹੈ।

ਕੀ ਕੋਈ ਗਾਰੰਟੀ ਹੈ ਫਾਂਸੀ ਦੇਣ ਨਾਲ ਰੇਪ ਰੁਕ ਜਾਣਗੇ
ਉਨ੍ਹਾਂ ਨੇ ਇਹ ਵੀ ਪੁੱਛਿਆ ਕਿ ਕੀ ਕੋਈ ਇਸ ਗੱਲ ਦੀ ਗਾਰੰਟੀ ਦੇ ਸਕਦਾ ਹੈ ਕਿ ਜੇਕਰ ਦੋਸ਼ੀਆਂ ਨੂੰ ਫਾਂਸੀ ਹੋ ਜਾਵੇ ਤਾਂ ਔਰਤਾਂ ਵਿਰੁੱਧ ਹੋਣ ਵਾਲੇ ਅੱਤਿਆਚਾਰ ਅਤੇ ਬਲਾਤਕਾਰ ਦੇ ਮਾਮਲੇ ਰੁਕ ਜਾਣਗੇ?

DIsha

This news is Content Editor DIsha