ਨਿਰਭਿਆ ਕੇਸ : ਦੋਸ਼ੀ ਦੇ ਵਕੀਲ ਫਾਂਸੀ ਨਾ ਦੇਣ ਲਈ ਦਿੱਲੀ ਪ੍ਰਦੂਸ਼ਣ ਦਾ ਦਿੱਤਾ ਹਵਾਲਾ

12/18/2019 11:38:30 AM

ਨਵੀਂ ਦਿੱਲੀ— ਨਿਰਭਿਆ ਕੇਸ ਦੇ ਦੋਸ਼ੀਆਂ 'ਚੋਂ ਇਕ ਅਕਸ਼ੈ ਠਾਕੁਰ ਦੀ ਰੀਵਿਊ ਪਟੀਸ਼ਨ 'ਤੇ ਸੁਣਵਾਈ ਪੂਰੀ ਹੋ ਗਈ ਹੈ ਅਤੇ ਸੁਪਰੀਮ ਕੋਰਟ ਅੱਜ ਯਾਨੀ ਬੁੱਧਵਾਰ ਨੂੰ ਇਕ ਵਜੇ ਇਸ 'ਤੇ ਫੈਸਲਾ ਸੁਣਾਏਗਾ। ਜਸਟਿਸ ਭਾਨੂੰਮਤੀ ਦੀ ਅਗਵਾਈ ਵਾਲੀ ਬੈਂਚ ਨੂੰ ਇਸ ਪਟੀਸ਼ਨ 'ਤੇ ਫੈਸਲਾ ਕਰਨਾ ਹੈ। ਦੋਸ਼ੀ ਪੱਖ ਦੇ ਵਕੀਲ ਕੋਰਟ 'ਚ ਲਗਾਤਾਰ ਇਕ ਤੋਂ ਬਾਅਦ ਤਰਕ ਰੱਖੇ। ਉਨ੍ਹਾਂ ਨੇ ਦਿੱਲੀ 'ਚ ਪ੍ਰਦੂਸ਼ਣ ਅਤੇ ਖਰਾਬ ਹਵਾ ਦਾ ਹਵਾਲਾ ਦਿੰਦੇ ਹੋਏ ਫਾਂਸੀ ਦੀ ਸਜ਼ਾ ਨਹੀਂ ਦੇਣ ਦੀ ਗੁਹਾਰ ਲਗਾਈ। ਸਾਲਿਸੀਟਰ ਜਨਰਲ ਤੂਸ਼ਾਰ ਮੇਹਤਾ ਨੇ ਕਿਹਾ ਕਿ ਕਿਸੇ ਵੀ ਸੂਰਤ 'ਚ ਇਸ ਅਪਰਾਧ ਨੂੰ ਮੁਆਫ਼ ਨਹੀਂ ਕੀਤਾ ਜਾ ਸਕਦਾ।

ਇਕ ਵਜੇ ਆਏਗਾ ਫੈਸਲਾ
ਜਸਟਿਸ ਭਾਨੂੰਮਤੀ, ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਏ.ਐੱਸ. ਬੋਪੰਨਾ ਦੀ ਬੈਂਚ ਨੇ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦੁਪਹਿਰ ਇਕ ਵਜੇ ਤੱਕ ਲਈ ਫੈਸਲਾ ਸੁਰੱਖਿਅਤ ਰੱਖ ਲਿਆ। ਬਹਿਸ ਦੌਰਾਨ ਦੋਸ਼ੀ ਅਕਸ਼ੈ ਦੇ ਵਕੀਲ ਏ.ਪੀ. ਸਿੰਘ ਨੇ ਆਪਣੇ ਮੁਵਕਿਲ ਨੂੰ ਫਾਂਸੀ ਨਹੀਂ ਦੇਣ ਦੀ ਮੰਗ ਕੀਤੀ। ਸਰਕਾਰ ਵਲੋਂ ਪੇਸ਼ ਵਕੀਲ ਐੱਸ.ਜੀ. ਤੂਸ਼ਾਰ ਮੇਹਤਾ ਨੇ ਕਿਹਾ ਕਿ ਟ੍ਰਾਇਲ ਕੋਰਟ ਨੇ ਸਾਰੀਆਂ ਦਲੀਲਾਂ ਨੂੰ ਸਬੂਤਾਂ ਨੂੰ ਪਰਖਣ ਤੋਂ ਬਾਅਦ ਫਾਂਸੀ ਦੀ ਸਜ਼ਾ ਸੁਣਾਈ, ਜੋ ਕਿ ਸੁਪਰੀਮ ਕੋਰਟ ਨੇ ਵੀ ਸਹੀ ਮੰਨਿਆ। ਇਹ ਅਪਰਾਧ ਅਜਿਹਾ ਗੰਭੀਰ ਹੈ, ਜਿਸ ਨੂੰ ਭਗਵਾਨ ਵੀ ਮੁਆਫ਼ ਨਹੀਂ ਕਰ ਸਕਦਾ, ਜਿਸ 'ਚ ਸਿਰਫ਼ ਫਾਂਸੀ ਦੀ ਸਜ਼ਾ ਹੀ ਹੋ ਸਕਦੀ ਹੈ।

ਮੀਡੀਆ 'ਤੇ ਲਗਾਇਆ ਦੋਸ਼
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਚੀਫ਼ ਜਸਟਿਸ ਨੇ ਦੋਸ਼ੀ ਅਕਸ਼ੈ ਠਾਕੁਰ ਦੀ ਰੀਵਿਊ ਪਟੀਸ਼ਨ 'ਤੇ ਦਲੀਲ ਪੇਸ਼ ਕਰਨ ਲਈ ਵਕੀਲ ਨੂੰ 30 ਮਿੰਟ ਦਾ ਸਮਾਂ ਦਿੱਤਾ। ਅੱਜ ਵੀ ਤਿੰਨ ਜੱਜਾਂ ਦੀ ਬੈਂਚ ਨੇ ਦੋਸ਼ੀ ਦੇ ਵਕੀਲ ਨੂੰ 30 ਮਿੰਟ ਦਾ ਹੀ ਤੈਅ ਸਮਾਂ ਦਿੱਤਾ। ਠਾਕੁਰ ਦੇ ਵਕੀਲ ਨੇ ਅਜੀਬ ਤਰਕ ਦਿੰਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਮੇਰੇ ਕਲਾਇੰਟ ਵਿਰੁੱਧ ਕੋਈ ਸਬੂਤ ਨਹੀਂ ਹੈ। ਉਨ੍ਹਾਂ ਨੇ ਸਾਰਾ ਦੋਸ਼ ਮੀਡੀਆ 'ਤੇ ਪਾਉਂਦੇ ਹੋਏ ਕਿਹਾ ਕਿ ਮੀਡੀਆ ਨੇ ਹੀ ਮੇਰੇ ਕਲਾਇੰਟ ਵਿਰੁੱਧ ਗਲਤ ਪ੍ਰਚਾਰ ਕੀਤਾ।

ਮੰਗਲਵਾਰ ਨੂੰ ਮੁਲਤਵੀ ਕਰ ਦਿੱਤੀ ਗਈ ਸੀ ਸੁਣਵਾਈ
ਮੰਗਲਵਾਰ ਨੂੰ ਦਿੱਲੀ 'ਚ ਹੋਏ ਨਿਰਭਿਆ ਕਾਂਡ ਦੇ 4 ਦੋਸ਼ੀਆਂ 'ਚੋਂ ਇਕ ਅਕਸ਼ੈ ਠਾਕੁਰ ਦੀ ਰੀਵਿਊ ਪਟੀਸ਼ਨ 'ਤੇ ਸੁਣਵਾਈ ਮੰਗਲਵਾਰ ਲਈ ਮੁਲਤਵੀ ਕਰ ਦਿੱਤੀ ਗਈ ਸੀ। ਹੁਣ ਇਸ ਮਾਮਲੇ ਦੀ ਸੁਣਵਾਈ ਅੱਜ ਹੋ ਰਹੀ ਹੈ। ਚੀਫ ਜਸਟਿਸ ਨੇ ਕਿਹਾ ਕਿ ਨਵੀਂ ਸੰਵਿਧਾਨ ਬੈਂਚ ਮਾਮਲੇ ਦੀ ਸੁਣਵਾਈ ਕਰੇਗੀ ਅਤੇ ਬੈਂਚ ਦਾ ਗਠਨ ਬੁੱਧਵਾਰ ਨੂੰ ਹੀ ਸਵੇਰੇ 10.30 ਵਜੇ ਕੀਤਾ ਜਾਵੇਗਾ। ਚੀਫ ਜਸਟਿਸ ਦੇ ਭਤੀਜੇ ਨੇ ਕੇਸ 'ਚ ਨਿਰਭਿਆ ਵਲੋਂ ਪੈਰਵੀ ਕੀਤੀ ਸੀ, ਇਸ ਲਈ ਉਨ੍ਹਾਂ ਨੇ ਬੈਂਚ ਤੋਂ ਖੁਦ ਨੂੰ ਵੱਖ ਕਰ ਲਿਆ।

ਦੋਸ਼ੀਆਂ ਨੂੰ ਫਾਂਸੀ ਦੇਣ ਦੀਆਂ ਤਿਆਰੀਆਂ 'ਚ ਜੁਟਿਆ ਜੇਲ ਪ੍ਰਸ਼ਾਸਨ
ਇਸ ਦਰਮਿਆਨ ਤਿਹਾੜ ਜੇਲ ਪ੍ਰਸ਼ਾਸਨ ਦੇਸ਼ ਨੂੰ ਦਹਿਲਾ ਦੇਣ ਵਾਲੇ ਨਿਰਭਿਆ ਕਾਂਡ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਦੀਆਂ ਤਿਆਰੀਆਂ 'ਚ ਜੁਟਿਆ ਹੈ। ਜੇਲ ਸੂਤਰਾਂ ਅਨੁਸਾਰ ਇਕੱਠੇ ਹੀ ਚਾਰੇ ਨੂੰ ਫਾਂਸੀ ਦੇਣ ਲਈ ਇਕ ਨਵੀਂ ਤਕਨੀਕ ਦਾ ਪ੍ਰੀਖਣ ਕੀਤਾ ਜਾ ਰਿਹਾ ਹੈ। ਫਾਂਸੀ ਦੇ ਤਖਤ 'ਚ ਕੁਝ ਤਬਦੀਲੀ ਰਾਹੀਂ ਇਹ ਕੰਮ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਕੀ ਚਾਰ ਲੋਕਾਂ ਦਾ ਭਰਾ ਇਕ ਵਾਰ 'ਚ ਇਹ ਚੁੱਕ ਸਕਦਾ ਹੈ ਜਾਂ ਨਹੀਂ। ਸੂਤਰਾਂ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਚਾਰੇ ਦੋਸ਼ੀਆਂ ਨੂੰ ਇਕੱਠੇ ਹੀ ਫਾਂਸੀ 'ਤੇ ਲਟਕਾਇਆ ਜਾਵੇ। ਇਸ ਦਾ ਕਾਰਨ ਇਹ ਹੈ ਕਿ ਜੇਕਰ ਕਿਸੇ ਸ਼ਖਸ ਨੂੰ ਬੇਚੈਨੀ ਕਾਰਨ ਸਮੱਸਿਆ ਹੋ ਜਾਂਦੀ ਹੈ ਜਾਂ ਫਿਰ ਉਹ ਬੀਮਾਰ ਹੋ ਜਾਂਦਾ ਹੈ ਤਾਂ ਫਾਂਸੀ ਟਾਲਣੀ ਹੋਵੇਗੀ।


DIsha

Content Editor

Related News