ਦੋਸ਼ੀਆਂ ਦੀ ਫਾਂਸੀ ''ਤੇ ਬੋਲੇ ਕੇਜਰੀਵਾਲ- ਸੰਕਲਪ ਕਰੋ ਦੇਸ਼ ''ਚ ਦੂਜੀ ਨਿਰਭਯਾ ਨਹੀਂ ਹੋਵੇਗੀ

03/20/2020 10:06:13 AM

ਨਵੀਂ ਦਿੱਲੀ— ਨਿਰਭਯਾ ਰੇਪ ਕੇਸ 'ਚ ਦੋਸ਼ੀਆਂ ਨੂੰ ਫਾਂਸੀ ਹੋਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਬਿਆਨ ਆਇਆ ਹੈ। ਕੇਜਰੀਵਾਲ ਨੇ ਸਭ ਨੂੰ ਸੰਕਲਪ ਕਰਨ ਨੂੰ ਕਿਹਾ ਕਿ ਅੱਗੇ ਕੋਈ ਦੂਜੀ ਨਿਰਭਯਾ ਨਹੀਂ ਹੋਵੇਗੀ। ਕੇਜਰੀਵਾਲ ਨੇ ਪੁਲਸ ਅਤੇ ਨਿਆਇਕ ਵਿਵਸਥਾ 'ਚ ਮੌਜੂਦ ਕਮੀਆਂ ਦਾ ਵੀ ਜ਼ਿਕਰ ਕੀਤਾ ਅਤੇ ਬੋਲੇ ਕਿ ਉਨ੍ਹਾਂ 'ਚ ਵੀ ਸੁਧਾਰ ਦੀ ਜ਼ਰੂਰਤ ਹੈ।

ਦੋਸ਼ੀਆਂ ਨੂੰ ਫਾਂਸੀ ਹੋਈ ਹੈ, 7 ਸਾਲ ਲੱਗ ਗਏ- ਕੇਜਰੀਵਾਲ
ਕੇਜਰੀਵਾਲ ਨੇ ਕਿਹਾ ਕਿ ਦੇਸ਼ ਪਿਛਲੇ 7 ਸਾਲਾਂ ਤੋਂ ਨਿਆਂ ਦੀ ਉਮੀਦ ਲਗਾਏ ਬੈਠਾ ਸੀ। ਕੇਜਰੀਵਾਲ ਬੋਲੇ,''ਅੱਜ ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ ਹੋਈ ਹੈ, 7 ਸਾਲ ਲੱਗ ਗਏ ਇਸ 'ਚ। ਅੱਜ ਸਾਨੂੰ ਸੰਕਲਪ ਕਰਨ ਦੀ ਜ਼ਰੂਰਤ ਹੈ ਕਿ ਦੇਸ਼ 'ਚ ਦੂਜੀ ਨਿਰਭਯਾ ਨਹੀਂ ਹੋਵੇਗੀ।'' ਕੇਜਰੀਵਾਲ ਨੇ ਅੱਗੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਦੇਖਿਆ ਗਿਆ ਕਿ ਫਾਂਸੀ ਦੀ ਸਜ਼ਾ ਮਿਲਣ ਦੇ ਬਾਅਦ ਵੀ ਦੋਸ਼ੀ ਪੂਰੇ ਸਿਸਟਮ ਦਾ ਮਜ਼ਾਕ ਉਡਾ ਕੇ ਫਾਂਸੀ ਨੂੰ ਟਲਵਾਉਂਦੇ ਰਹੇ।

ਇਹ ਵੀ ਪੜ੍ਹੋ : ਨਿਰਭਿਆ ਕੇਸ: 7 ਸਾਲ ਬਾਅਦ ਮਿਲਿਆ ਇਨਸਾਫ, ਫਾਂਸੀ 'ਤੇ ਲਟਕਾਏ ਗਏ ਦੋਸ਼ੀ

7 ਸਾਲ ਨਹੀਂ 6 ਮਹੀਨਿਆਂ 'ਚ ਹੋਵੇ ਫਾਂਸੀ- ਕੇਜਰੀਵਾਲ
ਕੇਜਰੀਵਾਲ ਨੇ ਫਾਂਸੀ ਟਲਣ ਨੂੰ ਸਿਸਟਮ 'ਚ ਕਮੀ ਮੰਨਿਆ। ਕਿਹਾ ਕਿ ਇਸ ਨਾਲ ਗਲਤ ਕਰਨ ਵਾਲਿਆਂ ਨੂੰ ਉਤਸ਼ਾਹ ਮਿਲਦਾ ਹੈ। ਉਹ ਬੋਲੇ,''ਮੈਨੂੰ ਲੱਗਦਾ ਹੈ ਕਿ ਅੱਜ ਦੇ ਦਿਨ ਸੰਕਲਪ ਕਰੋ ਕਿ ਦੂਜੀ ਨਿਰਭਯਾ ਨਹੀਂ ਹੋਵੇਗੀ। ਪੁਲਸ ਸਿਸਟਮ ਠੀਕ ਕਰਨ ਦੀ ਜ਼ਰੂਰਤ ਹੈ। ਪੁਲਸ ਜਾਂਚ 'ਚ ਚੀਜ਼ਾਂ ਸੁਧਰਨ। ਨਿਆਇਕ ਵਿਵਸਥਾ ਸੁਧਰੇ ਤਾਂ ਕਿ 7 ਸਾਲ ਨਹੀਂ 6 ਮਹੀਨਿਆਂ 'ਚ ਫਾਂਸੀ ਹੋ ਸਕੇ। ਕੇਜਰੀਵਾਲ ਨੇ ਅੱਗੇ ਕਿਹਾ ਕਿ ਦਿੱਲੀ ਸਰਕਾਰ ਆਪਣੀ ਹਰ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਹੈ। ਇੱਥੇ ਉਨ੍ਹਾਂ ਨੇ ਦਿੱਲੀ 'ਚ ਲੱਗ ਰਹੇ ਸੀ.ਸੀ.ਟੀ.ਵੀ., ਸਟਰੀਟ ਲਾਈਟ ਆਦਿ ਦਾ ਜ਼ਿਕਰ ਕੀਤਾ।

ਇਹ ਵੀ ਪੜ੍ਹੋ : ਤਿਹਾੜ ਦੇ ਇਤਿਹਾਸ 'ਚ ਪਹਿਲੀ ਵਾਰ 4 ਦੋਸ਼ੀਆਂ ਨੂੰ ਇੱਕਠੀ ਦਿੱਤੀ ਗਈ ਫਾਂਸੀ

DIsha

This news is Content Editor DIsha