ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਨਿਰੰਜਨੀ ਅਖਾੜੇ ਨੇ ਕੀਤੀ ਕੁੰਭ ਮੇਲੇ ਦੀ ਸਮਾਪਤੀ

04/15/2021 11:50:26 PM

ਨਵੀਂ ਦਿੱਲੀ - ਕੋਰੋਨਾ ਦੇ ਵਿਗੜਦੇ ਹਾਲਾਤਾਂ ਨੂੰ ਵੇਖਦੇ ਹੋਏ ਪੰਚਾਇਤੀ ਨਿਰੰਜਨੀ ਅਖਾੜੇ ਦੇ ਸਕੱਤਰ ਮਹੰਤ ਰਵਿੰਦਰਪੁਰੀ ਨੇ ਆਪਣੇ ਅਖਾੜੇ ਵਿੱਚ ਕੁੰਭ ਮੇਲੇ ਦੀ ਸਮਾਪਤੀ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਸ਼ਾਹੀ ਇਸਨਾਨ ਸਮਾਪਤ ਹੋ ਗਿਆ ਹੈ ਉਸ ਤੋਂ ਬਾਅਦ ਅਖਾੜਿਆਂ ਵਿੱਚ ਵੱਡੀ ਗਿਣਤੀ ਵਿੱਚ ਸੰਤ ਅਤੇ ਭਗਤਾਂ ਵਿੱਚ ਕੋਰੋਨਾ ਦੇ ਲੱਛਣ ਵਿਖਾਈ  ਦੇ ਰਹੇ ਹਨ। ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਸਾਡੇ ਅਖਾੜੇ ਨੇ 17 ਅਪ੍ਰੈਲ ਨੂੰ ਕੁੰਭ ਖ਼ਤਮ ਕਰਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਅਖਾੜਾ ਪ੍ਰੀਸ਼ਦ ਦਾ ਫੈਸਲਾ ਨਹੀਂ ਹੈ ਇਹ ਸਾਡੇ ਅਖਾੜੇ ਦਾ ਨਿੱਜੀ ਫੈਸਲਾ ਹੈ। ਜ਼ਿਆਦਾਤਰ ਅਖਾੜਿਆਂ ਦੀ ਇਹੀ ਰਾਏ ਹੈ ਅਸੀਂ ਆਪਣੇ ਅਖਾੜੇ ਵਿੱਚ ਕੁੰਭ ਸਮਾਪਤੀ ਦਾ ਐਲਾਨ ਕਰ ਦਿੱਤਾ ਹੈ।

ਨਿਰੰਜਨੀ ਅਖਾੜੇ ਤੋਂ ਬਾਅਦ ਬਾਕੀ 6 ਸੰਨਿਆਸੀ ਅਖਾੜੇ ਵੀ ਆਪਣੇ ਇੱਥੇ ਕੁੰਭ ਅੰਤ ਦਾ ਐਲਾਨ ਕਰ ਸਕਦੇ ਹਨ। ਜਦੋਂ ਕਿ ਅਜੇ 27 ਅਪ੍ਰੈਲ ਦਾ ਸ਼ਾਹੀ ਇਸਨਾਨ ਹੋਣਾ ਬਾਕੀ ਹੈ। ਇਸ ਸ਼ਾਹੀ ਇਸਨਾਨ ਵਿੱਚ ਹੁਣ ਸਿਰਫ 3 ਬੈਰਾਗੀ, ਦੋ ਉਦਾਸੀਨ ਅਤੇ ਇੱਕ ਨਿਰਮਲ ਅਖਾੜਾ ਹੀ ਰਹਿ ਜਾਵੇਗਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।

Inder Prajapati

This news is Content Editor Inder Prajapati