ਅਫ਼ਗਾਨ ਸਿੱਖ ਨਿਦਾਨ ਸਿੰਘ ਪੁੱਜੇ ਭਾਰਤ, ਤਾਲਿਬਾਨ ਨੇ ਕੀਤਾ ਸੀ ਅਗਵਾ (ਤਸਵੀਰਾਂ)

07/26/2020 6:02:34 PM

ਨਵੀਂ ਦਿੱਲੀ— ਅਫ਼ਗਾਨ ਸਿੱਖ ਨਿਦਾਨ ਸਿੰਘ ਸਚਦੇਵਾ ਜਿਨ੍ਹਾਂ ਨੂੰ ਕੁਝ ਸਮੇਂ ਪਹਿਲਾਂ ਤਾਲਿਬਾਨ ਨੇ ਅਗਵਾ ਕੀਤਾ ਸੀ ਅਤੇ ਹਾਲ ਹੀ ’ਚ ਰਿਹਾਅ ਕਰ ਦਿੱਤਾ ਗਿਆ। ਉਹ ਅੱਜ ਯਾਨੀ ਕਿ ਆਪਣੇ ਪਰਿਵਾਰ ਨਾਲ ਦਿੱਲੀ ਪੁੱਜੇ। ਭਾਰਤ ਪਹੁੰਚਦੇ ਹੀ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਰਿਵਾਰ ਦੇ ਚਿਹਰੇ ’ਤੇ ਇਕ ਸਕੂਨ ਨਜ਼ਰ ਆ ਰਿਹਾ ਸੀ। ਅਫ਼ਗਾਨਿਸਤਾਨ ਵਿਚ ਸਿੱਖ ਨੇਤਾ ਨਿਦਾਨ ਸਿੰਘ ਸਚਦੇਵਾ ਰਿਹਾਅ ਹੋਣ ਤੋਂ ਬਾਅਦ ਭਾਰਤ ਪਰਤ ਆਏ ਹਨ। ਨਿਦਾਨ ਸਿੰਘ ਨਾਲ ਉਨ੍ਹਾਂ ਦਾ ਪਰਿਵਾਰ ਅਤੇ 11 ਹੋਰ ਸਿੱਖਾਂ ਨੂੰ ਸਪੈਸ਼ਲ ਫਲਾਈਟ ਜ਼ਰੀਏ ਕਾਬੁਲ ਤੋਂ ਨਵੀਂ ਦਿੱਲੀ ਲਿਆਂਦਾ ਗਿਆ ਹੈ।

PunjabKesari

ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਇਨ੍ਹਾਂ ਸਾਰਿਆਂ ਦਾ ਸਵਾਗਤ ਕੀਤਾ ਗਿਆ। ਦਿੱਲੀ ਹਵਾਈ ਅੱਡੇ ’ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਮਨਜੀਤ ਸਿੰਘ ਜੀ. ਕੇ. ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਹ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਕੁਆਰੰਟਾਈਨ ਹੋਣਗੇ। ਪੱਕੇ ਹੋਣ ’ਤੇ ਰਹਿਣ ਦਾ ਇੰਤਜ਼ਾਮ ਹੋਣ ਤੱਕ ਦਿੱਲੀ ਕਮੇਟੀ ਉਨ੍ਹਾਂ ਨੂੰ ਸੰਭਾਲੇਗੀ।

PunjabKesari
ਦੱਸ ਦੇਈਏ ਇਕ ਨਿਦਾਨ ਸਿੰਘ ਨੂੰ ਤਾਲਿਬਾਨੀਆਂ ਨੇ ਅਗਵਾ ਕਰ ਲਿਆ ਸੀ, ਹਾਲਾਂਕਿ ਬਾਅਦ ’ਚ ਕੁਝ ਸਮੇਂ ਬਾਅਦ ਰਿਹਾਅ ਕਰ ਦਿੱਤਾ ਸੀ। ਪਿਛਲੇ ਮਹੀਨੇ ਅਫ਼ਗਾਨਿਸਤਾਨ ਦੇ ਪਕਟੀਆ ਸੂਬੇ ’ਚ ਤਾਲਿਬਾਨੀ ਅੱਤਵਾਦੀਆਂ ਨੇ ਗੁਰਦੁਆਰੇ ਤੋਂ ਉਨ੍ਹਾਂ ਨੂੰ ਅਗਵਾ ਕਰ ਲਿਆ ਸੀ। ਅਫ਼ਗਾਨ ਨਾਗਰਿਕ ਨਿਦਾਨ ਸਿੰਘ ਦਾ ਪਰਿਵਾਰ ਦਿੱਲੀ ਵਿਚ ਹੈ ਅਤੇ ਉਹ ਤਿੰਨ ਮਹੀਨੇ ਪਹਿਲਾਂ ਹੀ ਅਫ਼ਗਾਨਿਸਤਾਨ ਗਏ ਸਨ। 

PunjabKesari
ਭਾਰਤ ਪਰਤੇ ਨਿਦਾਨ ਸਿੰਘ ਨੇ ਦੱਸਿਆ ਕਿ ਮੈਨੂੰ ਭਾਰਤ ਦਾ ਏਜੰਟ ਸਮਝ ਕੇ ਅਗਵਾ ਕੀਤਾ ਗਿਆ ਸੀ। ਮੇਰੇ ’ਤੇ ਬਹੁਤ ਜ਼ੁਲਮ ਕੀਤੇ ਗਏ। ਨਿਦਾਨ ਸਿੰਘ ਨਾਲ ਵਾਪਸ ਪਰਤੇ ਅਫ਼ਗਾਨੀ ਸਿੱਖ ਪਿਆਰਾ ਸਿੰਘ ਨੇ ਦੱਸਿਆ ਕਿ ਅਫ਼ਗਾਨਿਸਤਾਨ ’ਚ ਦਹਿਸ਼ਤ ਦੇ ਸਾਏ ਹੇਠ ਜ਼ਿੰਦਗੀ ਬਿਤਾ ਰਹੇ ਸਨ। ਨਿਦਾਨ ਸਿੰਘ ਇਕ ਅਫ਼ਗਾਨੀ ਸਿੱਖ ਹੈ, ਜਿਨ੍ਹਾਂ ਨੂੰ ਭਾਰਤ ਸਰਕਾਰ ਨਾਗਰਿਕਤਾ ਸੋਧ ਕਾਨੂੰਨ ਤਹਿਤ ਭਾਰਤ ਦੇਸ਼ ਦੀ ਨਾਗਰਿਕਤਾ ਦਿੱਤੀ ਜਾਵੇਗੀ। ਨਿਦਾਨ ਵਰਗੇ ਕਈ ਲੋਕ ਅਫ਼ਗਾਨਿਸਤਾਨ ’ਚ ਤਾਲਿਬਾਨੀਆਂ ਦੇ ਅੱਤਿਆਚਾਰ ਸਹਿ ਰਹੇ ਹਨ। ਅਜਿਹੇ ਲੋਕਾਂ ਦੀ ਮਦਦ ਲਈ ਹੀ ਭਾਰਤ ਸਰਕਾਰ ਨਾਗਰਿਕਤਾ ਸੋਧ ਐਕਟ (ਸੀ. ਏ. ਏ.) ਲੈ ਕੇ ਆਈ ਹੈ।

PunjabKesari
ਓਧਰ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਕਿਹਾ ਕਿ ਭਾਰਤ ਵਿਚ ਜੋ ਆਉਣਾ ਚਾਹੁੰਦੇ ਹਨ ਅਤੇ ਵੱਸਣਾ ਚਾਹੁੰਦੇ ਹਨ, ਇੱਥੇ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੀਆਂ ਬੇਨਤੀਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਮੌਜੂਦਾ ਨਿਯਮਾਂ ਅਤੇ ਨੀਤੀਆਂ ਮੁਤਾਬਕ ਕਦਮ ਚੁੱਕੇ ਜਾਣਗੇ। ਦੱਸ ਦੇਈਏ ਕਿ ਦਹਿਸ਼ਤ ’ਚ ਰਹਿ ਰਹੇ ਅਫ਼ਗਾਨੀ ਸਿੱਖਾਂ ਨੇ ਭਾਰਤ ਤੋਂ ਪਨਾਹ ਮੰਗੀ ਸੀ। 


Tanu

Content Editor

Related News