ਐੱਨ.ਆਈ.ਏ. ਨੇ ਕੀਤੀ ਅੱਤਵਾਦੀ ਹਮਲੇ ਦੀ ਜਾਂਚ ਸ਼ੁਰੂ

02/02/2020 1:16:31 AM

ਜੰਮੂ (ਨਿਸ਼ਚੈ) – ਨਗਰੋਟਾ ਅੱਤਵਾਦੀ ਹਮਲੇ ਦੀ ਜਾਂਚ ਸ਼ੁਰੂ ਕਰਦੇ ਹੋਏ ਐੱਨ. ਆਈ. ਏ. ਦੀ ਟੀਮ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਕੰਮ ਸ਼ੁਰੂ ਕਰ ਦਿੱਤਾ ਹੈ। ਹਮਲੇ ਵਿਚ ਮਾਰੇ ਗਏ ਅੱਤਵਾਦੀਆਂ ਦੀਆਂ ਲਾਸ਼ਾਂ ਨੂੰ ਸ਼ਨੀਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਦਫਨਾਉਣ ਲਈ ਭੇਜ ਦਿੱਤਾ ਗਿਆ ਸੀ ਪਰ ਕੁਝ ਸਮੇਂ ਬਾਅਦ ਲਾਸ਼ਾਂ ਨੂੰ ਵਾਪਸ ਜੀ. ਐੱਮ. ਸੀ. ਦੇ ਲਾਸ਼ ਘਰ ਵਿਚ ਲਿਆਂਦਾ ਗਿਆ।

ਉਥੇ ਗ੍ਰਿਫਤਾਰ ਕੀਤੇ ਗਏ ਟਰੱਕ ਚਾਲਕ ਸਮੀਰ ਡਾਰ, ਕੰਡਕਟਰ ਆਸਿਫ ਮਲਿਕ ਅਤੇ ਅੱਤਵਾਦੀ ਸਮੂਹ ਦੇ ਹੋਰ ਸਰਗਰਮ ਮੈਂਬਰਾਂ ਤੋਂ ਪੁੱਛਗਿੱਛ ਦੌਰਾਨ ਮਿਲੀ ਜਾਣਕਾਰੀ ਦੇ ਆਧਾਰ ’ਤੇ ਪੁਲਸ ਦੇ ਇਕ ਦਲ ਅਤੇ ਬੰਬ ਨਿਰੋਧਕ ਦਸਤੇ ਨੇ ਕਾਰਵਾਈ ਕੀਤੀ ਅਤੇ ਆਰ. ਡੀ. ਐਕਸ., ਗ੍ਰਨੇਡ ਅਤੇ ਹੋਰ ਸਾਮਾਨ ਰਾਹੀਂ ਫਿੱਟ ਕੀਤੇ ਗਏ ਆਈ. ਡੀ. ਨੂੰ ਨਕਾਰਾ ਕਰ ਦਿੱਤਾ ਹੈ। ਇਹ ਆਈ. ਡੀ. ਜੰਮੂ-ਕਸ਼ਮੀਰ ਰਾਸ਼ਟਰੀ ਰਾਜਮਾਰਗ ’ਤੇ ਨਗਰੋਟਾ ਵਿਚ ਇਕ ਹੋਰਡਿੰਗ ਦੇ ਹੇਠਾਂ ਰੱਖਿਆ ਗਿਆ ਸੀ। ਉਥੇ ਹੀ ਅੱਤਵਾਦੀਆਂ ਦੇ ਹੈਂਡਲਰ ਸਮੀਰ ਡਾਰ, ਸਰਤਾਜ ਅਹਿਮਦ ਮੰਟੂ ਅਤੇ ਆਸਿਫ ਮਲਿਕ ਸਮੇਤ ਉਨ੍ਹਾਂ ਦੇ ਸਰਗਰਮ ਮੈਂਬਰਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਪੁੱਛਗਿੱਛ ਲਈ ਸੁਰੱਖਿਅਤ ਸਥਾਨ ’ਤੇ ਭੇਜਿਆ ਗਿਆ ਹੈ। ਉਧਰ ਪੁਲਸ ’ਤੇ ਸੁਰੱੱਖਿਆ ਬਲਾਂ ਨੇ ਬੀਤੀ ਰਾਤ ਰਹਿਮਬਲ ਅਤੇ ਊਧਮਪੁਰ ਤੋਂ 5 ਹੋਰ ਟਰੱਕ ਚਾਲਕਾਂ ਨੂੰ ਵੀ ਹਿਰਾਸਤ ਵਿਚ ਲਿਆ ਹੈ। ਨਗਰੋਟਾ ਵਿਚ ਸੀ. ਆਰ. ਪੀ. ਐੱਫ. ਦੇ ਡੀ. ਜੀ. ਡਾ. ਏ. ਪੀ. ਮਹੇਸ਼ਵਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਹੁਣ ਜੰਮੂ-ਕਸ਼ਮੀਰ ਵਿਚ ਅੱਤਵਾਦ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।


Inder Prajapati

Content Editor

Related News