ਅਜਮੇਰ ਧਮਾਕਾ ਮਾਮਲੇ ''ਚ ਐੱਨ.ਆਈ.ਏ. ਸਪੈਸ਼ਲ ਕੋਰਟ ਅੱਜ ਸੁਣਾਏਗੀ ਫੈਸਲਾ

03/20/2017 2:32:27 PM

ਰਾਜਸਥਾਨ— ਇੱਥੋਂ ਦੇ ਬਹੁਚਰਚਿਤ ਅਜਮੇਰ ਧਮਾਕਾ ਮਾਮਲੇ ''ਚ ਸੋਮਵਾਰ ਨੂੰ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਵਿਸ਼ੇਸ਼ ਅਦਾਲਤ ਦੋਸ਼ੀਆਂ ਨੂੰ ਸਜ਼ਾ ਸੁਣਾਏਗੀ। ਕਰੀਬ 9 ਸਾਲ ਪਹਿਲਾਂ ਹੋਏ ਇਸ ਧਮਾਕਾ ਮਾਮਲੇ ''ਚ ਕੋਰਟ ਨੇ 8 ਮਾਰਚ ਨੂੰ ਭਾਵੇਸ਼ ਪਟੇਲ, ਦੇਵੇਂਦਰ ਗੁਪਤਾ ਅਤੇ ਸੁਨੀਲ ਜੋਸ਼ੀ (ਮ੍ਰਿਤਕ) ਨੂੰ ਦੋਸ਼ੀ ਕਰਾਰ ਦਿੱਤਾ ਸੀ। ਨਾਲ ਹੀ ਕੋਰਟ ਨੇ ਸਵਾਮੀ ਅਸੀਮਾਨੰਦ ਸਮੇਤ 7 ਨੂੰ ਸੰਦੇਸ਼ ਦਾ ਲਾਭ ਦਿੰਦੇ ਹੋਏ ਬਰੀ ਕਰ ਦਿੱਤਾ ਸੀ। ਕੋਰਟ 16 ਮਾਰਚ ਨੂੰ ਦੋਸ਼ੀਆਂ ਦੀ ਸਜ਼ਾ ''ਤੇ ਫੈਸਲਾ ਸੁਣਾਉਣ ਵਾਲੀ ਸੀ ਪਰ ਇਸ ਦਿਨ ਫੈਸਲੇ ਨੂੰ 18 ਮਾਰਚ ਤੱਕ ਲਈ ਟਾਲ ਦਿੱਤਾ ਗਿਆ ਅਤੇ 22 ਮਾਰਚ ਅਗਲੀ ਤਰੀਕ ਤੈਅ ਕੀਤੀ ਗਈ ਸੀ। ਇਸ ਮਾਮਲੇ ਦੇ ਕੁੱਲ 13 ਦੋਸ਼ੀਆਂ ''ਚੋਂ 3 ਅਜੇ ਵੀ ਫਰਾਰ ਚੱਲ ਰਹੇ ਹਨ। 
11 ਅਕਤੂਬਰ 2007 ਨੂੰ ਰਾਜਸਥਾਨ ਦੇ ਅਜਮੇਰ ਸਥਿਤ ਸੂਫੀ ਖਵਾਜ਼ਾ ਮੋਈਨੁਦੀਨ ਚਿਸ਼ਤੀ ਦੀ ਦਰਗਾਹ ਦੇ ਅਹਾਤਾ-ਏ-ਨੂਰ ਕੋਲ ਸ਼ਾਮ ਕਰੀਬ 6 ਵਜੇ ਰੋਜ਼ੇਦਾਰ ਰੋਜ਼ਾ ਖੋਲ੍ਹਣ ਜਾ ਰਹੇ ਸਨ। ਇਸ ਦੌਰਾਨ ਉੱਥੇ ਜ਼ੋਰਦਾਰ ਬੰਬ ਧਮਾਕਾ ਹੋਇਆ, ਜਿਸ ''ਚ 3 ਲੋਕਾਂ ਦੀ ਮੌਤ ਹੋ ਗਈ ਸੀ, ਜਦੋਂ ਕਿ 15 ਹੋਰ ਜ਼ਖਮੀ ਹੋਏ ਸਨ। ਧਮਾਕੇ ਲਈ ਦਰਗਾਹ ''ਚ 2 ਰਿਮੋਟ ਬੰਬ ਪਲਾਂਟ ਕੀਤੇ ਗਏ ਸਨ ਪਰ ਇਨ੍ਹਾਂ ''ਚੋਂ ਇਕ ਹੀ ਫਟਿਆ, ਜਿਸ ਨਾਲ ਭਾਰੀ ਜਨਹਾਣੀ ਨਹੀਂ ਹੋਈ।

Disha

This news is News Editor Disha