ਭਾਜਪਾ ਸੰਸਦ ਮੈਂਬਰ ਸਾਧਵੀ ਪ੍ਰਗਿਆ ਨੂੰ ਵੱਡਾ ਝਟਕਾ, NIA ਨੇ ਖਾਰਿਜ ਕੀਤੀ ਪਟੀਸ਼ਨ

06/20/2019 5:05:22 PM

ਮੁੰਬਈ—ਭੋਪਾਲ ਤੋਂ ਭਾਜਪਾ ਸੰਸਦ ਮੈਂਬਰ ਸਾਧਵੀ ਪ੍ਰਗਿਆ ਨੂੰ ਅੱਜ ਭਾਵ ਵੀਰਵਾਰ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਮੁੰਬਈ ਦੀ ਵਿਸ਼ੇਸ਼ ਐੱਨ. ਆਈ. ਏ. (NIA) ਅਦਾਲਤ ਨੇ ਉਸ ਦੀ ਹਫਤੇ 'ਚ ਇੱਕ ਵਾਰ ਹਾਜ਼ਰ ਹੋਣ ਨੂੰ ਲੈ ਕੇ ਛੁੱਟ ਦੀ ਮੰਗ ਵਾਲੀ ਪਟੀਸ਼ਨ ਖਾਰਿਜ ਕਰ ਦਿੱਤੀ ਹੈ। ਦੱਸ ਦੇਈਏ ਕਿ ਸਾਧਵੀ ਪ੍ਰਗਿਆ ਨੇ ਸੰਸਦ ਮੈਂਬਰ ਬਣਨ ਤੋਂ ਬਾਅਦ ਪਟੀਸ਼ਨ ਦਾਇਰ ਕਰ ਕੇ ਕਿਹਾ ਸੀ ਕਿ ਉਹ ਇੱਕ ਸੰਸਦ ਮੈਂਬਰ ਹੈ, ਉਸ ਨੂੰ ਸੰਸਦੀ ਕਾਰਵਾਈ ਪੂਰੀ ਕਰਨੀ ਹੁੰਦੀ ਹੈ, ਇਸ ਲਈ ਉਸ ਨੂੰ ਪੇਸ਼ੀ ਤੋਂ ਸਥਾਈ ਛੁੱਟ ਦਿੱਤੀ ਜਾਵੇ।

ਐੱਨ. ਆਈ. ਏ. ਕੋਰਟ ਦੇ ਜੱਜ ਵੀ. ਐੱਸ. ਪੰਡਾਲਕਰ ਨੇ ਉਨ੍ਹਾਂ ਦੇ ਇਸ ਤਰਕ 'ਤੇ ਸਹਿਮਤੀ ਨਹੀਂ ਦਿੱਤੀ ਅਤੇ ਇਸ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ। ਪ੍ਰਗਿਆ ਨੇ ਸੁਣਵਾਈ ਦੌਰਾਨ ਦੋਬਾਰਾ ਦੁਹਰਾਇਆ ਕਿ ਉਸ ਨੂੰ ਬਲਾਸਟ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ ।

PunjabKesari

ਜ਼ਿਕਰਯੋਗ ਹੈ ਕਿ 29 ਸਤੰਬਰ 2008 ਨੂੰ ਮਾਲੇਗਾਂਵ 'ਚ ਇੱਕ ਮਸਜਿਦ ਦੇ ਨੇੜੇ ਹੋਏ ਬਲਾਸਟ 'ਚ 6 ਲੋਕ ਮਾਰੇ ਗਏ ਸੀ ਅਤੇ 100 ਤੋਂ ਜ਼ਿਆਦਾ ਜ਼ਖਮੀ ਹੋ ਗਏ ਸੀ। ਮਸਜਿਦ ਦੇ ਕੋਲ ਇੱਕ ਮੋਟਰਸਾਈਕਲ ਨਾਲ ਵਿਸਫੋਟ ਪਦਾਰਥ ਬੰਨ੍ਹ ਕੇ ਇਸ ਹਾਦਸੇ ਨੂੰ ਅੰਜ਼ਾਮ ਦਿੱਤਾ ਗਿਆ ਸੀ। ਇਸ ਮਾਮਲੇ 'ਚ ਠਾਕੁਰ ਸਮੇਤ ਕੁੱਲ 7 ਦੋਸ਼ੀ ਹਨ।


Iqbalkaur

Content Editor

Related News