ਐੱਨ.ਆਈ.ਏ. ਨੇ ਚੇਨਈ ਤੋਂ ਜਮਾਤ-ਉਲ-ਮੁਜਾਹੀਦੀਨ ਦਾ ਅੱਤਵਾਦੀ ਗ੍ਰਿਫ਼ਤਾਰ ਕੀਤਾ

09/10/2019 3:38:29 PM

ਚੇਨਈ— ਤਾਮਿਲਨਾਡੂ ਦੀ ਰਾਜਧਾਨੀ ਚੇਨਈ ਤੋਂ ਮੰਗਲਵਾਰ ਸਵੇਰੇ ਇਕ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਅੱਤਵਾਦੀ ਬੰਗਲਾਦੇਸ਼ ਦੇ ਅੱਤਵਾਦੀ ਸੰਗਠਨ ਤੋਂ ਹੈ। ਗ੍ਰਿਫ਼ਤਾਰੀ ਦੇ ਬਾਅਦ ਤੋਂ ਹੀ ਪੂਰੇ ਇਲਾਕੇ 'ਚ ਹੜਕੰਪ ਦਾ ਮਾਹੌਲ ਹੈ। ਐੱਨ.ਆਈ.ਏ. ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ। ਦਰਅਸਲ ਮੰਗਲਵਾਰ ਸਵੇਰੇ ਚੇਨਈ ਤੋਂ ਜਮਾਤ-ਉਲ-ਮੁਜਾਹੀਦੀਨ ਬੰਗਲਾਦੇਸ਼ (ਜੇ.ਐੱਮ.ਬੀ.) ਦੇ ਇਕ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ। ਫੜੇ ਗਏ ਅੱਤਵਾਦੀ ਦਾ ਨਾਂ ਅਸਦੁੱਲਾਹ ਸ਼ੇਖ ਹੈ।

ਇਸ ਤੋਂ ਪਹਿਲਾਂ 2 ਸਤੰਬਰ ਨੂੰ ਕੋਲਕਾਤਾ ਪੁਲਸ ਦੇ ਵਿਸ਼ੇਸ਼ ਕਾਰਜ ਫੋਰਸ (ਐੱਸ.ਟੀ.ਐੱਫ.) ਨੇ ਅੱਤਵਾਦੀ ਸੰਗਠਨ ਜਮਾਤ-ਉਲ-ਮੁਜਾਹੀਦੀਨ ਬੰਗਲਾਦੇਸ਼ (ਜੇ.ਐੱਮ.ਬੀ.) ਦੇ ਸ਼ੱਕੀ ਮੈਂਬਰ ਨੂੰ ਗ੍ਰਿਫਤਾਰ ਕੀਤਾ ਸੀ। ਸੂਚਨਾ ਮਿਲਣ 'ਤੇ ਐੱਸ.ਟੀ.ਐੱਫ. ਦੇ ਦਲ ਨੇ ਗਜਨਬੀ ਬਰਿੱਜ ਕੋਲ ਕਨਾਲ ਈਸਟ ਰੋਡ ਤੋਂ 22 ਸਾਲਾ ਮੁਹੰਮਦ ਅਬਦੁੱਲ ਕਾਸਿਮ ਗ੍ਰਿਫਤਾਰ ਕੀਤਾ ਸੀ। ਕਾਸਿਮ ਬਰਧਵਾਨ ਜ਼ਿਲੇ ਦੇ ਮੰਗਲਕੋਟੇ ਥਾਣਾ ਖੇਤਰ ਦੇ ਦੁਰਮੁਟ ਪਿੰਡ ਦਾ ਰਹਿਣ ਵਾਲਾ ਹੈ।

DIsha

This news is Content Editor DIsha