NIA ਨੇ ਮਾਓਵਾਦੀਆਂ ਨੂੰ ਧਨ ਮੁਹੱਈਆ ਕਰਵਾਉਣ ਦੇ ਦੋਸ਼ ''ਚ ਇਕ ਕਾਰੋਬਾਰੀ ਨੂੰ ਕੀਤਾ ਗ੍ਰਿਫ਼ਤਾਰ

01/19/2022 12:25:21 PM

ਕੋਲਕਾਤਾ (ਭਾਸ਼ਾ)- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਮਾਓਵਾਦੀਆਂ ਨੂੰ ਧਨ ਮੁਹੱਈਆ ਕਰਵਾਉਣ ਦੇ ਦੋਸ਼ 'ਚ ਇਕ ਕਾਰੋਬਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਐੱਨ.ਆਈ.ਏ. ਦੀ ਰਾਂਚੀ ਇਕਾਈ ਦੇ ਕਰਮੀਆਂ ਦੀ ਇਕ ਟੀਮ ਨੇ ਕੋਲਕਾਤਾ ਪੁਲਸ ਦੀ ਮਦਦ ਨਾਲ ਮੰਗਲਵਾਰ ਨੂੰ ਸਾਲਟ ਲੇਕ ਦੇ ਡੀ.ਏ. ਬਲਾਕ ਸਥਿਤ ਕਾਰੋਬਾਰੀ ਦੇ ਘਰ ਛਾਪਾ ਮਾਰਿਆ ਅਤੇ ਉਸ ਨੂੰ ਗ੍ਰਿਫ਼ਤਾਰ ਕੀਤਾ। 

ਐੱਨ.ਆਈ.ਏ. ਦੇ ਇਕ ਅਧਿਕਾਰੀ ਨੇ ਕਿਹਾ,''ਇਹ ਵਿਅਕਤੀ ਝਾਰਖੰਡ ਦੇ ਜਮਸ਼ੇਦਪੁਰ 'ਚ ਵਪਾਰ ਕਰਦਾ ਸੀ ਅਤੇ ਮਾਓਵਾਦੀ ਸਮੂਹਾਂ ਨੂੰ ਆਰਥਿਕ ਮਦਦ ਮੁਹੱਈਆ ਕਰਵਾ ਰਿਹਾ ਸੀ। ਅਸੀਂ ਪੁੱਛ-ਗਿੱਛ  ਲਈ ਉਸ ਨੂੰ ਰਾਂਚੀ ਲੈ ਜਾਵਾਂਗੇ।'' ਉਨ੍ਹਾਂ ਦੱਸਿਆ ਕਿ ਟਰਾਂਜਿਟ ਰਿਮਾਂਡ ਹਾਸਲ ਕਰਨ ਲਈ ਦੋਸ਼ੀ ਨੂੰ ਦਿਨ 'ਚ ਕੋਲਕਾਤਾ ਸਥਿਤ ਐੱਨ.ਆਈ.ਏ. ਅਦਾਲਤ 'ਚ ਪੇਸ਼ ਕੀਤਾ ਜਾਵੇਗਾ।

DIsha

This news is Content Editor DIsha