ਪੁਲਵਾਮਾ ਅੱਤਵਾਦੀ ਹਮਲੇ ''ਚ NIA ਨੂੰ ਮਿਲੀ ਸਫਲਤਾ, ਇਕ ਹੋਰ ਦੋਸ਼ੀ ਗ੍ਰਿਫਤਾਰ

07/02/2020 10:52:39 PM

ਜੰਮੂ - ਪੁਲਵਾਮਾ 'ਚ ਸੀ.ਆਰ.ਪੀ.ਐੱਫ. ਦੇ ਕਾਫਿਲੇ 'ਤੇ ਪਿਛਲੇ ਸਾਲ ਫਰਵਰੀ 'ਚ ਹੋਏ ਅੱਤਵਾਦੀ ਹਮਲੇ ਦੇ ਸਿਲਸਿਲੇ 'ਚ ਰਾਸ਼ਟਰੀ ਜਾਂਚ ਏਜੰਸੀ ਨੇ ਵੀਰਵਾਰ (2 ਜੁਲਾਈ) ਨੂੰ ਇੱਕ ਹੋਰ ਦੋਸ਼ੀ ਨੂੰ ਗ੍ਰਿਫਤਾਰ ਕੀਤਾ। ਹਮਲੇ 'ਚ ਸੀ.ਆਰ.ਪੀ.ਐੱਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ।

ਐੱਨ.ਆਈ.ਏ. ਦੇ ਇੱਕ ਬੁਲਾਰਾ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਬਡਗਾਮ ਨਿਵਾਸੀ ਮੁਹੰਮਦ ਇਕਬਾਲ ਰਾਥੇਰ (25) ਨੇ ਅਪ੍ਰੈਲ, 2018 'ਚ ਪ੍ਰਵੇਸ਼ ਕਰ ਜੰਮੂ ਖੇਤਰ 'ਚ ਪੁੱਜੇ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਮੁਹੰਮਦ ਉਮਰ ਫਾਰੂਕ ਦੀ ਆਵਾਜਾਈ 'ਚ ਕਥਿਤ ਤੌਰ 'ਤੇ ਮਦਦ ਕੀਤੀ ਸੀ।

ਫਾਰੂਕ ਪਾਕਿਸਤਾਨ ਤੋਂ ਗਤੀਵਿਧੀਆਂ ਚਲਾਉਣ ਵਾਲੇ ਅੱਤਵਾਦੀ ਸੰਗਠਨ ਦਾ ਮੈਂਬਰ ਅਤੇ ਪੁਲਵਾਮਾ ਹਮਲੇ ਦਾ ਮੁੱਖ ਸਰਗਨਾ ਹੈ। ਉਨ੍ਹਾਂ ਦੱਸਿਆ ਕਿ ਪੁਲਵਾਮਾ ਹਮਲੇ 'ਚ ਵਰਤੋ ਲਈ ਫਾਰੂਕ ਨੇ ਹੋਰ ਲੋਕਾਂ ਦੇ ਨਾਲ ਮਿਲ ਕੇ ਆਈ.ਈ.ਡੀ. ਤਿਆਰ ਕੀਤੇ ਸਨ।

ਅਧਿਕਾਰੀ ਨੇ ਦੱਸਿਆ ਕਿ ਰਾਥੇਰ ਜੈਸ਼-ਏ-ਮੁਹੰਮਦ ਨਾਲ ਜੁਡ਼ੇ ਇੱਕ ਹੋਰ ਮਾਮਲੇ 'ਚ ਸਤੰਬਰ, 2018 ਤੋਂ ਹੀ ਕਾਨੂੰਨੀ ਹਿਰਾਸਤ 'ਚ ਜੇਲ੍ਹ 'ਚ ਬੰਦ ਹੈ। ਇਸ ਮਾਮਲੇ ਦੀ ਜਾਂਚ ਵੀ ਐੱਨ.ਆਈ.ਏ. ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਜੇਲ੍ਹ ਅਧਿਕਾਰੀਆਂ ਨੇ ਵੀਰਵਾਰ ਨੂੰ ਰਾਥੇਰ ਨੂੰ ਵਿਸ਼ੇਸ਼ ਐੱਨ.ਆਈ.ਏ. ਅਦਾਲਤ ਦੇ ਸਾਹਮਣੇ ਪੇਸ਼ ਕੀਤਾ। ਅਦਾਲਤ ਨੇ ਉਸ ਨੂੰ ਪੁੱਛਗਿੱਛ ਲਈ 7 ਦਿਨ ਦੀ ਐੱਨ.ਆਈ.ਏ. ਹਿਰਾਸਤ 'ਚ ਭੇਜ ਦਿੱਤਾ।

Inder Prajapati

This news is Content Editor Inder Prajapati