23 ਦਿਨਾਂ ਤੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ NHM ਵਰਕਰਾਂ ਨੇ ਖਤਮ ਕੀਤੀ ਹੜਤਾਲ

02/28/2019 2:12:05 PM

ਹਿਸਾਰ- ਅੱਜ ਹਰਿਆਣਾ 'ਚ ਸੀ. ਐੱਮ. ਮਨੋਹਰ ਲਾਲ ਖੱਟੜ ਅਤੇ ਐੱਨ. ਐੱਚ. ਐੱਮ. ਦੇ ਐੱਮ. ਡੀ. ਵੱਲੋਂ ਠੋਸ ਭਰੋਸਾ ਦੇਣ ਤੋਂ ਬਾਅਦ ਰਾਸ਼ਟਰੀ ਸਿਹਤ ਮਿਸ਼ਨ (ਐੱਨ. ਐੱਚ. ਐੱਮ.) ਦੇ ਵਰਕਰਾਂ ਨੇ ਹੜਤਾਲ ਖਤਮ ਕੀਤੀ। ਪਿਛਲੇ 23 ਦਿਨਾਂ ਤੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਐੱਨ. ਐੱਚ. ਐੱਮ. ਵਰਕਰ ਹੜਤਾਲ ਕਰ ਰਹੇ ਸੀ। ਇਹ ਫੈਸਲਾ ਭਾਰਤ-ਪਾਕਿਸਤਾਨ ਦੇ ਤਣਾਅ ਭਰੇ ਹਾਲਾਤਾਂ ਨੂੰ ਦੇਖਦੇ ਹੋਏ ਲਿਆ ਗਿਆ ਹੈ। ਐੱਨ. ਐੱਚ. ਐੱਮ. ਵਰਕਰਾਂ ਦੁਆਰਾ ਹੜਤਾਲ ਕੀਤੇ ਜਾਣ ਨਾਲ ਸੂਬੇ 'ਚ ਸਿਹਤ ਵਿਵਸਥਾ ਪੂਰੀ ਤਰ੍ਹਾ ਵਿਗੜ ਗਈ ਸੀ। ਹੁਣ ਹੜਤਾਲ ਖਤਮ ਹੋਣ ਤੋਂ ਬਾਅਦ ਕੁਝ ਸੁਧਾਰ ਹੋਇਆ ਹੈ। ਇਹ ਹੜਤਾਲ 5 ਫਰਵਰੀ ਨੂੰ ਸ਼ੁਰੂ ਹੋਈ ਸੀ।

ਜ਼ਿਲਾ ਪ੍ਰਧਾਨ ਜਗਤ ਬਿਮਲਾ ਨੇ ਦੱਸਿਆ ਹੈ ਕਿ ਕੁਝ ਮੰਗਾਂ ਨੂੰ ਲੈ ਕੇ ਹਮਦਰਦੀ ਨਾਲ ਪੂਰਾ ਕਰਨ ਦਾ ਅਧਿਕਾਰੀਆਂ ਨੂੰ ਭਰੋਸਾ ਦਿੱਤਾ ਗਿਆ ਹੈ ਪਰ ਕਰਮਚਾਰੀਆਂ ਦੀਆਂ ਮੁੱਖ ਮੰਗਾਂ ਸੇਵਾ ਸੁਰੱਖਿਆ ਇਨ੍ਹਾਂ ਅਧਿਕਾਰੀਆਂ ਦੇ ਅਧਿਕਾਰ ਖੇਤਰ 'ਚ ਨਹੀਂ ਸੀ। ਇਸ ਲਈ ਵਿਧਾਨ ਸਭਾ ਪ੍ਰਧਾਨ ਕੰਵਰਪਾਲ ਗੁਰਜਰ, ਕਿਰਤ ਮੰਤਰੀ ਨਾਇਬ ਸੈਣੀ ਦੀ ਵਿਚੋਲਗੀ 'ਚ ਸਿਹਤ ਮੰਤਰੀ ਅਨਿਲ ਵਿਜ ਨਾਲ ਬੈਠਕ ਹੋਈ। ਸਿਹਤ ਮੰਤਰੀ ਨੇ ਸਾਰੇ ਸਟਾਫ ਦੇ ਅਧਿਕਾਰੀਆਂ ਨੂੰ ਪੂਰਾ ਭਰੋਸਾ ਦਿੱਤਾ ਅਤੇ ਕਿਹਾ ਹੈ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਜਲਦ ਤੋਂ ਜਲਦ ਪੂਰੀਆਂ ਕਰੇਗੀ। ਸਿਹਤ ਮੰਤਰੀ ਦੇ ਠੋਸ ਅਤੇ ਲਿਖਤੀ ਭਰੋਸੇ 'ਤੇ ਕਰਮਚਾਰੀਆਂ ਨੇ ਹੜਤਾਲ ਸਮਾਪਤ ਕਰਨ ਦਾ ਫੈਸਲਾ ਕਰ ਲਿਆ।

Iqbalkaur

This news is Content Editor Iqbalkaur