NHAI ਚੇਅਰਮੈਨ ਨੇ ਦੇਖੇ ਹਾਲਾਤ, ਮਨਾਲੀ ਸੜਕ 15 ਅਕਤੂਬਰ ਤੱਕ ਹੋਵੇਗੀ ਬਹਾਲ

08/30/2023 1:00:46 PM

ਕੁੱਲੂ- ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨ.ਐੱਚ.ਏ.ਆਈ.) ਦੇ ਚੇਅਰਮੈਨ ਸੰਤੋਸ਼ ਕੁਮਾਰ ਯਾਦਵ ਨੇ ਮੰਗਲਵਾਰ ਨੂੰ ਨਿਰੀਖਣ ਕਰਨ ਤੋਂ ਬਾਅਦ ਕਿਹਾ ਕਿ ਮੰਡੀ ਅਤੇ ਕੁੱਲੂ ਜ਼ਿਲ੍ਹਿਆਂ 'ਚ ਚੰਡੀਗੜ੍ਹ-ਮਨਾਲੀ ਰਾਜਮਾਰਗ ਦੇ ਨੁਕਸਾਨੇ ਹਿੱਸਿਆਂ ਦੀ ਮੁਰੰਮਤ ਕੁੱਲੂ ਦੁਸਹਿਰਾ ਸ਼ੁਰੂ ਹੋਣ ਤੋਂ ਪਹਿਲਾਂ 15 ਅਕਤੂਬਰ ਤੱਕ ਕਰ ਦਿੱਤੀ ਜਾਵੇਗੀ। ਯਾਦਵ ਜਿਨ੍ਹਾਂ ਨਾਲ ਹਿਮਾਚਲ ਦੇ ਮੁੱਖ ਸਕੱਤਰ ਪ੍ਰਬੋਧ ਸਕਸੈਨਾ ਵੀ ਸਨ ਨੇ ਕਿਹਾ ਕਿ ਸੜਕ ਸੰਪਰਕ ਬਹਾਲ ਕਰਨਾ ਉਨ੍ਹਾਂ ਦੀ ਸਰਵਉੱਚ ਪਹਿਲ ਹੈ ਤਾਂ ਕਿ ਸੈਰ-ਸਪਾਟਾ ਅਤੇ ਬਾਗਬਾਨੀ ਖੇਤਰਾਂ ਨੂੰ ਨੁਕਸਾਨ ਨਾ ਹੋਵੇ। ਉਨ੍ਹਾਂ ਕਿਹਾ,''ਅਸੀਂ ਹੱਲ ਵੀ ਤਲਾਸ਼ ਰਹੇ ਹਾਂ ਤਾਂ ਕਿ ਭਵਿੱਖ 'ਚ ਰਾਜਮਾਰਗ ਮੁੜ ਨਾ ਨੁਕਸਾਨਿਆ ਜਾਵੇ। ਆਈ.ਆਈ.ਟੀ. ਰੂੜਕੀ ਦੀ ਇਕ ਟੀਮ ਹੱਲ 'ਤੇ ਕੰਮ ਕਰ ਰਹੀ ਹੈ ਅਤੇ ਜਲਦ ਹੀ ਆਪਣੀ ਰਿਪੋਰਟ ਸੌਂਪੇਗੀ।''

ਇਹ ਵੀ ਪੜ੍ਹੋ : ਜੱਦੀ ਪਿੰਡ ਜਾ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, 7 ਜੀਆਂ ਦੀ ਮੌਤ

ਯਾਦਵ ਅਤੇ ਸਕਸੈਨਾ ਨੇ ਸਭ ਤੋਂ ਪਹਿਲਾਂ ਮੰਡੀ ਜ਼ਿਲ੍ਹੇ ਦੇ ਪੰਡੋਹ ਦਾ ਦੌਰਾ ਕੀਤਾ, ਜਿੱਥੇ 14 ਅਗਸਤ ਨੂੰ ਰਾਜਮਾਰਗ ਦਾ ਇਕ ਪੂਰਾ ਹਿੱਸਾ ਟੁੱਟ ਗਿਆ ਸੀ। ਯਾਦਵ ਨੇ ਮੰਡੀ ਅਤੇ ਕੁੱਲੂ ਦਰਮਿਆਨ ਆਵਾਜਾਈ ਯਕੀਨੀ ਕਰਨ ਲਈ ਪੰਡੋਹ  ਬੰਨ੍ਹ ਕੋਲ ਬਣਾਈ ਗਈ ਅਸਥਾਈ ਸੜਕ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਨੇ ਮੁਰੰਮਤ ਕਰ ਰਹੀ ਕੰਪਨੀ ਦੇ ਕਰਮਚਾਰੀਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਕੰਮ 'ਚ ਤੇਜ਼ੀ ਲਿਆਉਣ ਦਾ ਨਿਰਦੇਸ਼ ਦਿੱਤਾ। ਮਨਾਲੀ ਕੋਲ ਸਥਾਨਕ ਲੋਕਾਂ ਨੇ ਯਾਦਵ ਨੂੰ ਆਪਣੀਆਂ ਮੰਗਾਂ ਦਾ ਇਕ ਮੰਗ ਪੱਤਰ ਦਿੱਤਾ ਅਤੇ ਉਨ੍ਹਾਂ ਨੂੰ ਦੱਸਿਆ ਕਿ ਨੁਕਸਾਨੇ ਰਾਜਮਾਰਗ ਕਾਰਨ ਸੈਰ-ਸਪਾਟੇ ਅਤੇ ਬਾਗਬਾਨੀ ਨਾਲ ਜੁੜੇ ਲੋਕਾਂ ਨੂੰ ਨੁਕਸਾਨ ਹੋ ਰਿਹਾ ਹੈ। 9 ਅਤੇ 10 ਜੁਲਾਈ ਨੂੰ ਬਿਆਸ 'ਚ ਆਏ ਹੜ੍ਹ ਅਤੇ ਉਸ ਤੋਂ ਬਾਅਦ 14 ਅਤੇ 15 ਅਗਸਤ ਨੂੰ ਅਚਾਨਕ ਆਏ ਹੜ੍ਹ ਅਤੇ ਗੁਫਾਵਾਂ ਕਾਰਨ ਮਨਾਲੀ ਅਤੇ ਮੰਡੀ ਵਿਚਾਲੇ ਰਾਜਮਾਰਗ ਕਈ ਥਾਵਾਂ 'ਤੇ ਨਸ਼ਟ ਹੋ ਗਿਆ ਹੈ। ਕੁੱਲੂ ਅਤੇ ਮਨਾਲੀ ਦਰਮਿਆਨ ਆਵਾਜਾਈ ਅਸਥਾਈ ਸੜਕਾਂ 'ਤੇ ਚੱਲ ਰਹੀ ਹੈ, ਜੋ ਉਨ੍ਹਾਂ ਹਿੱਸਿਆਂ 'ਤੇ ਬਣਾਈਆਂ ਗਈਆਂ ਹਨ, ਜਿੱਥੇ ਹਾਈਵੇਅ ਰੁੜ੍ਹ ਗਿਆ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

DIsha

This news is Content Editor DIsha