ਗਲੇਸ਼ੀਅਰ ਆਉਣ ਨਾਲ NH-5 ਸਮੇਤ ਕਈ ਸੜਕਾਂ ਬੰਦ (ਤਸਵੀਰਾਂ)

03/12/2020 11:59:28 AM

ਸ਼ਿਮਲਾ—ਹਿਮਾਚਲ ਪ੍ਰਦੇਸ਼ ਦੇ ਕੁਫਰੀ, ਨਰਕੰਢਾ, ਕਿੰਨੌਰ, ਖੜਾਪੱਥਰ ਸਮੇਤ ਵੱਖ-ਵੱਖ ਇਲਾਕਿਆਂ 'ਚ ਪੂਰੀ ਰਾਤ ਬਰਫਬਾਰੀ ਅਤੇ ਸ਼ਿਮਲਾ 'ਚ ਭਾਰੀ ਬਾਰਿਸ਼ ਹੋਣ ਕਾਰਨ ਰਾਸ਼ਟਰੀ ਰਾਜਮਾਰਗ 5 ਸਮੇਤ ਵੱਖ-ਵੱਖ ਸੜਕਾਂ ਬੰਦ ਹੋ ਗਈਆਂ। ਅਧਿਕਾਰੀਆਂ ਨੇ ਅੱਜ ਭਾਵ ਵੀਰਵਾਰ ਨੂੰ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਦੇ ਫਿਰੋਜਪੁਰ ਨੂੰ ਭਾਰਤ-ਚੀਨ ਸਰਹੱਦ 'ਤੇ ਸ਼ਿਪਕੀ ਲਾਅ ਨਾਲ ਜੋੜਨ ਵਾਲੇ ਰਾਸ਼ਟਰੀ ਰਾਜਮਾਰਗ (ਐੱਨ.ਐੱਚ-5) ਕਿੰਨੌਰ ਜ਼ਿਲੇ 'ਚ ਗਲੇਸ਼ੀਅਰ ਆਉਣ ਨਾਲ ਬੰਦ ਹੋ ਗਿਆ ਹੈ, ਜਿਸ ਤੋਂ ਬਾਅਦ ਸੜਕਾਂ ਦੇ ਦੋਵਾਂ ਪਾਸੇ ਸੈਕੜੇ ਯਾਤਰੀ ਫਸ ਗਏ। ਨਰਕੰਢਾ ਅਤੇ ਖੜਾਪੱਥਰ 'ਚ ਵੀ ਵਾਹਨਾਂ ਦੀ ਆਵਾਜਾਈ ਬੰਦ ਹੈ।

ਇਹ ਵੀ ਦੱਸਿਆ ਜਾਂਦਾ ਹੈ ਕਿ ਸੂਬੇ ਦੀ ਰਾਜਧਾਨੀ ਸ਼ਿਮਲੇ 'ਚ ਪੂਰੀ ਰਾਤ ਬਾਰਿਸ਼ ਹੋਈ। ਸੂਬੇ 'ਚ ਬਾਰਿਸ਼ ਅਤੇ ਬਰਫਬਾਰੀ ਕਾਰਨ ਸ਼ੀਤਲਹਿਰ ਚੱਲਣ ਲੱਗੀ ਹੈ, ਜਿਸ ਕਾਰਨ ਤਾਪਮਾਨ 'ਚ ਕੁਝ ਗਿਰਾਵਟ ਆਈ ਹੈ।  

ਸੂਬੇ 'ਚ ਓਰੇਂਜ ਅਲਰਟ ਜਾਰੀ-
ਮੌਸਮ ਵਿਭਾਗ ਨੇ ਅੱਜ ਭਾਵ ਵੀਰਵਾਰ ਨੂੰ ਬਾਰਿਸ਼ ਅਤੇ ਬਰਫਬਾਰੀ ਹੋਣ ਦੀ ਚਿਤਾਵਨੀ ਜਾਰੀ ਕੀਤੀ ਹੈ। ਸੂਬੇ ਦੇ ਜ਼ਿਆਦਾਤਰ ਇਲਾਕਿਆਂ 'ਚ ਸੰਘਣੇ ਬੱਦਲ ਛਾਏ ਰਹਿਣਗੇ। ਸ਼ੁੱਕਰਵਾਰ ਲਈ ਵੀ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। 

Iqbalkaur

This news is Content Editor Iqbalkaur