NGT ਨੇ ਦਿੱਲੀ-NCR ''ਚ ਨਿਰਮਾਣ ''ਤੇ ਲੱਗੀ ਪਾਬੰਦੀ ਹਟਾਈ, ਟਰੱਕਾਂ ਦੇ ਪ੍ਰਵੇਸ਼ ਨੂੰ ਮਿਲੀ ਮਨਜ਼ੂਰੀ

11/17/2017 11:51:43 PM

ਨਵੀਂ ਦਿੱਲੀ— ਰਿਅਲ ਅਸਟੇਟ ਕਾਰੋਬਾਰੀਆਂ ਨੂੰ ਰਾਹਤ ਦਿੰਦੇ ਹੋਏ ਰਾਸ਼ਟਰੀ ਗਰੀਨ ਟਰਬਿਊਨਲ (ਐੱਨ. ਜੀ. ਟੀ.) ਨੇ ਦਿੱਲੀ-ਐੱਨ. ਸੀ. ਆਰ. 'ਚ ਕੰਸਟਰਕਸ਼ਨ ਦੇ ਕੰਮ 'ਤੇ ਲੱਗੇ ਬੈਨ ਨੂੰ ਹਟਾ ਦਿੱਤਾ ਹੈ। ਇਸ ਦੇ ਨਾਲ ਹੀ ਦਿੱਲੀ 'ਚ ਟਰੱਕਾਂ ਦੀ ਐਂਟਰੀ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ। ਐੱਨ. ਜੀ. ਟੀ. ਨੇ ਸ਼ਹਿਰ ਦੀ ਹਵਾ ਗੁਣਵੱਤਾ ਨੂੰ ਸੁਧਾਰਨ 'ਤੇ ਨੋਟਿਸ ਲੈਂਦੇ ਹੋਏ ਇਹ ਹੁਕਮ ਜਾਰੀ ਕੀਤਾ।
ਹਾਲਾਂਕਿ ਐੱਨ. ਸੀ. ਆਰ. ਨੇ ਦਿੱਲੀ ਖੇਤਰ 'ਚ ਪ੍ਰਦੂਸ਼ਣ ਫੈਲਾਉਣ ਵਾਲੀਆਂ ਉਦਯੋਗਿਕ ਗਤੀਵਿਧੀਆਂ 'ਤੇ ਆਪਣੀ ਪਾਬੰਦੀ ਵਾਪਸ ਲੈਣ ਤੋਂ ਮਨਾ ਕਰ ਦਿੱਤਾ ਹੈ। ਐੱਨ. ਜੀ. ਟੀ. ਦੇ ਜੱਜ ਸੁਤੰਤਰ ਕੁਮਾਰ ਦੀ ਅਗਵਾਈ ਵਾਲੀ ਬੈਠਕ ਨੇ ਕਿਹਾ ਸਾਵਧਾਨੀ ਪੂਰਵਕ ਸਿਧਾਂਤ ਦੇ ਆਧਾਰ 'ਤੇ ਉਦਯੋਗ, ਕੁੜਾ ਅਤੇ ਪਰਾਲੀ ਜਲਾਉਣ ਨਾਲ ਹੋਣ ਵਾਲੇ ਉਤਸਰਜਨ ਦੇ ਸੰਬੰਧ 'ਚ ਸਾਰੇ ਨਿਰਦੇਸ਼ ਲਾਗੂ ਰਹਿਣਗੇ।
ਐੱਨ. ਜੀ. ਟੀ. ਨੇ ਗੁਆਂਢੀ ਸੂਬਿਆਂ ਪੰਜਾਬ, ਹਰਿਆਣਾ, ਉਤਰ ਪ੍ਰਦੇਸ਼ ਅਤੇ ਰਾਜਸਥਾਨ ਨੂੰ 2 ਹਫਤੇ ਦੇ ਅੰਦਰ ਪ੍ਰਦੂਸ਼ਣ ਰੋਕਣ ਲਈ ਚੁੱਕੇ ਗਏ ਕਦਮਾਂ 'ਤੇ ਆਪਣੀ ਕਾਰਜ ਯੋਜਨਾ ਸੌਂਪਣ ਨੂੰ ਕਿਹਾ ਹੈ। ਬੈਠਕ ਨੇ ਈਸਟਰਨ ਪੈਰਿਫੇਰਲ ਐਕਸਪ੍ਰੇਸਵੇ ਦੇ ਨਿਰਮਾਣ ਨੂੰ ਹਰੀ ਝੰਡੀ ਦੇ ਦਿੱਤੀ ਪਰ ਕਿਹਾ ਹੈ ਕਿ ਧੂੜ ਨਾਲ ਪ੍ਰਦੂਸ਼ਣ ਨਹੀਂ ਹੋਣਾ ਚਾਹੀਦਾ।