ਇੱਕ ਹਫ਼ਤੇ ਤੋਂ ਜ਼ਿਆਦਾ ਸਮੇਂ ਤੱਕ ਵੈਂਟੀਲੇਟਰ ''ਤੇ ਰਹਿਣ ਤੋਂ ਬਾਅਦ ਨਵਜਾਤ ਨੇ ਦਿੱਤੀ ਕੋਰੋਨਾ ਨੂੰ ਮਾਤ

09/05/2020 1:43:24 AM

ਕੋਲਕਾਤਾ - ਕੋਲਕਾਤਾ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਪੁਸ਼ਟੀ ਹੋਣ ਤੋਂ ਬਾਅਦ ਇੱਕ ਹਫ਼ਤੇ ਤੋਂ ਜ਼ਿਆਦਾ ਸਮੇਂ ਤੋਂ ਵੈਂਟੀਲੇਟਰ 'ਤੇ ਰਹੇ ਇੱਕ ਨਵਜਾਤ ਨੂੰ ਸ਼ੁੱਕਰਵਾਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ। ਨਵਜਾਤ ਦਾ ਇਲਾਜ ਕਰ ਰਹੇ ਇੱਕ ਡਾਕਟਰ ਨੇ ਦੱਸਿਆ ਕਿ ਜਨਮ ਦੇ ਕੁੱਝ ਦਿਨ ਬਾਅਦ ਹੀ ਉਹ ਕੋਰੋਨਾ ਵਾਇਰਸ ਮਹਾਂਮਾਰੀ ਦੀ ਚਪੇਟ 'ਚ ਆ ਗਿਆ ਸੀ।

ਹੁਣ 42 ਦਿਨ ਦੇ ਬੱਚੇ ਨੂੰ 17 ਅਗਸਤ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਡਾਕਟਰ ਨੇ ਦੱਸਿਆ ਕਿ ਉਸ ਸਮੇਂ ਨਵਜਾਤ ਨੂੰ ਤੇਜ਼ ਬੁਖਾਰ ਸੀ ਅਤੇ ਉਸ ਨੂੰ ਸਾਹ ਲੈਣ 'ਚ ਵੀ ਤਕਲੀਫ ਹੋ ਰਹੀ ਸੀ। ਬੱਚੇ ਦੀ ਹਾਲਤ ਦੇਖਦੇ ਹੋਏ ਉਸ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਉਸ ਦਾ ਦਿਲ 35 ਫੀਸਦੀ ਕੰਮ ਕਰ ਰਿਹਾ ਸੀ।

ਡਾਕਟਰ ਨੇ ਕਿਹਾ, ਬੱਚੇ ਦੇ ਦੋਵੇਂ ਫੇਫੜੇ ਪ੍ਰਭਾਵਿਤ ਸਨ। ਇਸ ਲਈ ਅਸੀਂ ਸਟੇਰਾਇਡ ਅਤੇ ਐਂਟੀ ਵਾਇਰਲ ਦਵਾਈਆਂ ਦਾ ਇਸਤੇਮਾਲ ਕਰਨ ਦਾ ਫੈਸਲਾ ਕੀਤਾ, ਜਿਨ੍ਹਾਂ ਦਾ ਇਸਤੇਮਾਲ ਬਾਲਗਾਂ ਲਈ ਹੁੰਦਾ ਹੈ। ਇਸ ਤੋਂ ਬਾਅਦ ਬੱਚੇ ਦੀ ਹਾਲਤ 'ਚ ਸੁਧਾਰ ਆਇਆ ਅਤੇ ਉਸ ਦੇ ਦਿਲ ਅਤੇ ਫੇਫੜੇ ਠੀਕ ਤਰੀਕੇ ਨਾਲ ਕੰਮ ਕਰਨ ਲੱਗੇ।

Inder Prajapati

This news is Content Editor Inder Prajapati