ਨਿਊਜ਼ੀਲੈਂਡ ਦੇ MP ਐਂਡਰਿਊ ਬੋਲੇ-ਮੋਦੀ ਨੇ 140 ਕਰੋੜ ਭਾਰਤੀਆਂ ਦੇ ਸਮਾਜਿਕ/ਆਰਥਿਕ ਵਿਕਾਸ ਦੀ ਕੀਤੀ ਅਗਵਾਈ

05/04/2023 9:38:00 AM

ਜਲੰਧਰ (ਪੁਨੀਤ)- ਵਾਰਾਣਸੀ ’ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜਨਮ ਅਸਥਾਨ ਸ਼੍ਰੀ ਗੋਵਰਧਨਪੁਰ ’ਚ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਹਿਲ ਦੇ ਆਧਾਰ ’ਤੇ ਵਿਕਾਸ ਕਾਰਜ ਕਰਵਾਏ ਗਏ, ਦਲਿਤਾਂ ਦੀਆਂ ਲੰਬਿਤ ਪਈਆਂ ਸਮੱਸਿਆਵਾਂ ਨੂੰ ਮੋਦੀ ਸਰਕਾਰ ਦੌਰਾਨ ਹੱਲ ਕੀਤਾ ਗਿਆ। ਇਹ ਗੱਲਾਂ ਆਕਲੈਂਡ ਦੀ ਬਾਂਬੇ ਹਿੱਲ ਸਥਿਤ ਗੁਰੂ ਰਵਿਦਾਸ ਮੰਦਰ ’ਚ ਐੱਨ. ਆਈ. ਡੀ. ਫਾਊਂਡੇਸ਼ਨ ਅਤੇ ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਦੇ ਬੁਲਾਰੇ ਨੇ ਸਮਾਨਤਾ ਦਿਵਸ ਪ੍ਰੋਗਰਾਮ ਦੌਰਾਨ ਕਹੀਆਂ। ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ 132ਵੇਂ ਜਨਮ ਦਿਵਸ ਮੌਕੇ ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ ਫਾਊਂਡੇਸ਼ਨ ਦੇ ਕਨਵੀਨਰ ਸਤਨਾਮ ਸਿੰਘ ਸੰਧੂ ਅਤੇ ਸਹਿ-ਸੰਸਥਾਪਕ ਪ੍ਰੋ. ਹਿਮਾਨੀ ਸੂਦ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।

ਨਿਊਜ਼ੀਲੈਂਡ ਦੀ ਗੁਰੂ ਰਵਿਦਾਸ ਸਭਾ ਦੇ ਪ੍ਰਧਾਨ ਰਾਮ ਸਿੰਘ ਚੌਂਕਰੀਆ, ਮੀਤ ਪ੍ਰਧਾਨ ਜਰਨੈਲ ਸਿੰਘ, ਜਨਰਲ ਸਕੱਤਰ ਅਵਤਾਰ ਸਿੰਘ, ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਦੇ ਮੀਤ ਪ੍ਰਧਾਨ ਜਰਨੈਲ ਸਿੰਘ, ਆਕਲੈਂਡ ਦੇ ਪ੍ਰਧਾਨ ਸੰਜੀਵ ਤੂਰਾ, ਮੀਤ ਪ੍ਰਧਾਨ ਨਰਿੰਦਰ ਸੋਹਤਾ, ਭਾਰਤ ਦੇ ਆਨਰੇਰੀ ਵਣਿਜ ਦੂਤ ਭਵ ਢਿੱਲੋਂ ਆਦਿ ਹਾਜ਼ਰ ਸਨ। ਨਿਊਜ਼ੀਲੈਂਡ ਗੁਰੂ ਰਵਿਦਾਸ ਸਿੱਖ ਸਭਾ ਦੇ ਜਨਰਲ ਸਕੱਤਰ ਅਵਤਾਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਰਵਿਦਾਸੀਆ ਭਾਈਚਾਰੇ ਨਾਲ ਵਿਸ਼ੇਸ਼ ਪਿਆਰ ਰੱਖਦੇ ਹਨ। ਇਸ ਕਾਰਨ ਵਾਰਾਣਸੀ ’ਚ ਗੁਰੂ ਮਹਾਰਾਜ ਦੀ ਜਨਮਭੂਮੀ ’ਚ 50 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟ ਨਾਲ ਵਿਕਾਸ ਕਾਰਜਾਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਰਵਿਦਾਸੀਆ ਭਾਈਚਾਰੇ ਲਈ ਪੰਜਾਬ ’ਚ ਜਲੰਧਰ ਤੋਂ ਵਿਸ਼ੇਸ਼ ਟ੍ਰੇਨ ਚਲਾਉਣਾ, ਪੀ. ਐੱਮ. ਮੁਦਰਾ ਯੋਜਨਾ ਤਹਿਤ ਅਨੁਸੂਚਿਤ ਜਾਤੀਆਂ ਨੂੰ ਦਿੱਤੇ ਜਾ ਰਹੇ ਕਰਜ਼ੇ, ਉਜਵਲਾ ਯੋਜਨਾ ਦਾ ਲਾਭ ਲੈਣ ਵਾਲਿਆਂ ’ਚ 35 ਫੀਸਦੀ ਲੋਕ ਅਨੁਸੂਚਿਤ ਜਾਤੀ ਨਾਲ ਸਬੰਧਤ ਹੋਣ ਵਰਗੀਆਂ ਅਹਿਮ ਗੱਲਾਂ ਦਲਿਤਾਂ ਲਈ ਲਾਹੇਵੰਦ ਸਾਬਿਤ ਹੋਈਆਂ ਹਨ।

ਸੰਧੂ ਨੇ ਕਿਹਾ ਕਿ ਮੋਦੀ ਵੱਲੋਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਕਰਤਾਰਪੁਰ ਲਾਂਘਾ ਖੁਲ੍ਹਵਾਉਣ ਵਰਗੇ ਕੰਮ ਸ਼ਲਾਘਾਯੋਗ ਹਨ। ਨਿਊਜ਼ੀਲੈਂਡ ਦੇ ਸਾਬਕਾ ਸੰਸਦ ਮੈਂਬਰ ਕੰਵਲਜੀਤ ਸਿੰਘ ਬਖਸ਼ੀ ਨੇ ਕਿਹਾ ਕਿ ਮੋਦੀ ਨੇ ਡਾ. ਬੀ. ਆਰ. ਅੰਬੇਡਕਰ ਦੀ ਵਿਚਾਰਧਾਰਾ ਨੂੰ ਅੱਗੇ ਵਧਾਇਆ ਹੈ। ਉਹ ਸਿੱਖ ਕੌਮ ਲਈ ਵੀ ਕੰਮ ਕਰ ਰਹੇ ਹਨ। ਮੋਦੀ ਦੇ ਕਾਰਜਕਾਲ ਦੌਰਾਨ ਦਲਿਤਾਂ ਨੂੰ ਚੰਗੀ ਸਿੱਖਿਆ ਦਿੱਤੀ ਜਾ ਰਹੀ ਹੈ। ਸੰਸਦ ਮੈਂਬਰ ਐਂਡਰਿਊ ਬੇਲੀ ਨੇ ਕਿਹਾ ਕਿ ਮੋਦੀ ਨੇ 140 ਕਰੋੜ ਭਾਰਤੀਆਂ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਦੀ ਅਗਵਾਈ ਕੀਤੀ ਹੈ। ਇਸੇ ਕਾਰਨ ਅੱਜ ਭਾਰਤ ਵਿਕਾਸ ਦੀ ਪਟੜੀ ’ਤੇ ਤੇਜ਼ੀ ਨਾਲ ਦੌੜ ਰਿਹਾ ਹੈ। ਨਿਊਜ਼ੀਲੈਂਡ ’ਚ ਭਾਰਤ ਦੇ ਕੌਂਸਲਰ ਭਵ ਢਿੱਲੋਂ ਨੇ ਕਿਹਾ ਕਿ ਮੋਦੀ ਸਰਕਾਰ ਦੇ 9 ਸਾਲਾਂ ਦੇ ਕਾਰਜਕਾਲ ਨੇ ਦਲਿਤਾਂ ਅਤੇ ਪੱਛੜੇ ਭਾਈਚਾਰਿਆਂ ਲਈ ਵਿਕਾਸ ਅਤੇ ਤਰੱਕੀ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ।

cherry

This news is Content Editor cherry