ਵਾਤਾਵਰਣ ਨੂੰ ਬਚਾਉਣ ਲਈ DSGMC ਦਾ ਖਾਸ ਉਪਰਾਲਾ, ਵੰਡਿਆ ਬੂਟਿਆਂ ਦਾ ਪ੍ਰਸ਼ਾਦ

01/01/2020 2:02:03 PM

ਜਲੰਧਰ/ਨਵੀਂ ਦਿੱਲੀ— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐੱਸ. ਜੀ. ਐੱਮ. ਸੀ.) ਨੇ ਨਵੇਂ ਸਾਲ ਮੌਕੇ ਸੰਗਤ ਨੂੰ 20 ਹਜ਼ਾਰ ਬੂਟੇ ਪ੍ਰਸ਼ਾਦ 'ਚ ਵੰਡੇ। ਇਨ੍ਹਾਂ ਬੂਟਿਆਂ ਦੇ ਪ੍ਰਸ਼ਾਦ ਨੂੰ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਸੰਗਤ ਨੂੰ ਵੰਡਿਆ ਗਿਆ। ਉਨ੍ਹਾਂ ਦੱਸਿਆ ਕਿ ਕਮੇਟੀ ਵਾਤਾਵਰਣ ਸੰਭਾਲ ਪ੍ਰਤੀ ਕੰਮ ਕਰਨ ਲਈ ਵਚਨਬੱਧ ਹੈ।

ਬੂਟੇ ਲੈਣ ਵਾਲਿਆਂ 'ਚ ਕੁਝ ਬੱਚਿਆਂ ਵੀ ਮੌਜੂਦ ਰਹੇ, ਜੋ ਕਿ ਬੂਟਿਆਂ ਦਾ ਪ੍ਰਸ਼ਾਦ ਲੈ ਕੇ ਕਾਫੀ ਖੁਸ਼ ਨਜ਼ਰ ਆਏ। ਸਿਰਸਾ ਨੇ ਇਸ ਦੌਰਾਨ ਆਪਣੇ ਹੱਥ 'ਚ ਇਕ ਤਖਤੀ ਵੀ ਫੜੀ ਹੋਈ ਸੀ, ਜਿਸ 'ਤੇ ਲਿਖਿਆ ਸੀ- ''ਮੈਂ ਬੂਟਾ ਲੈ ਕੇ ਖੁਦ ਨੂੰ ਮਾਣ ਵਾਲਾ ਮਹਿਸੂਸ ਕਰ ਰਿਹਾ ਹਾਂ।'' ਸਿਰਸਾ ਨੇ ਇਹ ਵੀ ਦੱਸਿਆ ਕਿ ਇਸ ਨਵੀਂ ਪਹਿਲਕਦਮੀ ਲਈ ਹੇਮਕੁੰਟ ਫਾਊਂਡੇਸ਼ਨ ਨੇ ਸਾਡੀ ਮਦਦ ਕੀਤੀ।



ਸਿਰਸਾ ਨੇ ਸੰਗਤ ਨੂੰ ਅਪੀਲ ਵੀ ਕੀਤੀ ਕਿ ਨਾ ਸਿਰਫ ਇਹ ਬੂਟੇ ਲਾਉਣ ਦੀ ਮੁਹਿੰਮ ਦਾ ਹਿੱਸਾ ਬਣੋ ਸਗੋਂ ਕਿ ਵਾਤਾਵਰਣ ਪ੍ਰਦੂਸ਼ਿਤ ਹੋਣ ਤੋਂ ਬਚਾਉਣ 'ਚ ਵੀ ਆਪਣਾ ਯੋਗਦਾਨ ਪਾਉਣ। ਇਨ੍ਹਾਂ ਬੂਟਿਆਂ ਦੀ ਸਾਂਭ-ਸੰਭਾਲ ਵੀ ਕਰੋ। ਉਨ੍ਹਾਂ ਕਿਹਾ ਕਿ ਅਸੀਂ ਵਾਤਾਵਰਣ ਸੰਭਾਲ ਲਈ ਹਰ ਕਦਮ ਚੁੱਕਣ ਲਈ ਤਿਆਰ-ਬਰ-ਤਿਆਰ ਹਾਂ, ਤਾਂ ਕਿ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਹਰਿਆ-ਭਰਿਆ ਵਾਤਾਵਰਣ ਦੇ ਸਕੀਏ।

Tanu

This news is Content Editor Tanu