ਨਵੇਂ ਸਾਲ 'ਤੇ ਬੋਲੇ ਫੌਜ ਮੁਖੀ ਨਰਵਾਣੇ, ਦੇਸ਼ ਦੀ ਸੁਰੱਖਿਆ ਲਈ ਹਰ ਸਮੇਂ ਰਹਾਂਗੇ ਤਿਆਰ

01/01/2020 11:53:16 AM

ਨਵੀਂ ਦਿੱਲੀ— ਨਵੇਂ ਫੌਜ ਮੁਖੀ ਬਣੇ ਜਨਰਲ ਮਨੋਜ ਮੁਕੁੰਦ ਨਰਵਾਣੇ ਨੇ ਕਿਹਾ ਹੈ ਕਿ ਤਿੰਨੋਂ ਫੌਜਾਂ ਦੇਸ਼ ਦੀ ਰੱਖਿਆ 'ਚ ਹਰ ਸਮੇਂ ਤਿਆਰ ਹਨ ਅਤੇ ਦਾਮਨ 'ਤੇ ਕਦੇ ਆਂਚ ਨਹੀਂ ਆਉਣ ਦੇਣਗੀਆਂ। ਮੰਗਲਵਾਰ ਨੂੰ ਹੀ ਨਵੇਂ ਮੁਖੀ ਦਾ ਅਹੁਦਾ ਸੰਭਾਲਣ ਵਾਲੇ ਜਨਰਲ ਨਰਵਾਣੇ ਨੇ ਨੈਸ਼ਨਲ ਵਾਰ ਮੈਮੋਰੀਅਲ 'ਤੇ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਇਹ ਗੱਲ ਕਹੀ। ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਨਵੇਂ ਆਰਮੀ ਚੀਫ ਨੇ ਕਿਹਾ ਕਿ ਮੈਨੂੰ ਇਹ ਜ਼ਿੰਮੇਵਾਰੀ ਸੰਭਾਲਣ 'ਤੇ ਮਾਣ ਹੈ। ਉਨ੍ਹਾਂ ਨੇ ਕਿਹਾ,''ਇਹ ਕਿੰਨਾ ਅਹਿਮ ਅਹੁਦਾ ਹੈ, ਇਸ ਦਾ ਵੀ ਮੈਨੂੰ ਅਹਿਸਾਸ ਹੈ। ਮੈਂ ਵਾਹਿਗੁਰੂ ਤੋਂ ਕਾਮਨਾ ਕਰਦਾ ਹਾਂ ਕਿ ਇਸ ਜ਼ਿੰਮੇਵਾਰੀ ਨੂੰ ਸੰਭਾਲਣ ਲਈ ਮੈਨੂੰ ਸਾਹਸ ਸ਼ਕਤੀ ਅਤੇ ਬੁੱਧੀਮਤਾ ਦੇਵੇ।

ਹਰ ਜਵਾਨ ਦੇਸ਼ ਦੀ ਸੇਵਾ ਲਈ ਤਿਆਰ ਹੈ
ਜਨਰਲ ਮਨੋਜ ਮੁਕੁੰਦ ਨਰਵਾਣੇ ਨੇ ਕਿਹਾ ਕਿ ਅੱਜ ਤੋਂ ਨਵੇਂ ਦਹਾਕਾ ਦੀ ਸ਼ੁਰੂਆਤ ਹੋ ਰਹੀ ਹੈ ਅਤੇ ਉਮੀਦ ਹੈ ਕਿ ਇਹ ਭਾਰਤ ਦੀ ਤਰੱਕੀ ਦਾ ਦਹਾਕਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਦੇਸ਼ ਦੀ ਤਰੱਕੀ ਲਈ ਸਰਹੱਦਾਂ ਦੀ ਸੁਰੱਖਿਆ ਵੀ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਦੇਸ਼ਵਾਸੀਆਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਸਾਡੀਆਂ ਤਿੰਨੋਂ ਫੌਜਾਂ ਹਰ ਸਮੇਂ ਕਿਸੇ ਵੀ ਚੁਣੌਤੀ ਲਈ ਤਿਆਰ ਹਨ ਅਤੇ ਦੇਸ਼ ਨੂੰ ਸੁਰੱਖਿਅਤ ਰੱਖਣ ਦਾ ਭਰੋਸਾ ਹੈ। ਉਨ੍ਹਾਂ ਨੇ ਕਿਹਾ ਕਿ ਥਲ ਸੈਨਾ ਦਾ ਹਰ ਜਵਾਨ 24 ਘੰਟੇ ਦੇਸ਼ ਦੀ ਸੇਵਾ ਲਈ ਤਿਆਰ ਹੈ। ਆਪਣੀ ਪਹਿਲ ਬਾਰੇ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਾਡੀ ਪਹਿਲ ਹਰ ਸਮੇਂ ਕਿਸੇ ਵੀ ਹਾਲਾਤ ਲਈ ਤਿਆਰ ਰਹਿਣਾ ਹੈ।

ਚੀਨ ਨਾਲ ਸਰਹੱਦ ਦੇ ਵਿਵਾਦ ਨੂੰ ਸੁਲਝਾਉਣ ਦੀ ਜ਼ਰੂਰਤ
ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਉੱਤਰ ਅਤੇ ਉੱਤਰ ਪੂਰਬ ਇਲਾਕਿਆਂ 'ਚ ਸੁਰੱਖਿਆ ਨੂੰ ਪੁਖਤਾ ਸਾਡੀ ਪਹਿਲ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਮਨੁੱਖੀ ਅਧਿਕਾਰ ਦੇ ਮਸਲੇ 'ਤੇ ਵੀ ਪੂਰਾ ਧਿਆਨ ਹੈ। ਫੌਜ ਦੇ ਸਾਹਮਣੇ ਚੁਣੌਤੀਆਂ ਅਤੇ ਪੀ.ਓ.ਕੇ. ਨੂੰ ਹਾਸਲ ਕਰਨ ਦੇ ਸਵਾਲ 'ਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਹਰ ਖਤਰੇ 'ਤੇ ਨਜ਼ਰ ਰੱਖਦੇ ਹਾਂ। ਇਹ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ। ਉਨ੍ਹਾਂ ਨੇ ਕਿਹਾ ਕਿ ਚੀਨ ਨਾਲ ਸਰਹੱਦ ਦੇ ਵਿਵਾਦ ਨੂੰ ਸੁਲਝਾਉਣ ਦੀ ਜ਼ਰੂਰਤ ਹੈ। ਅਸੀਂ ਸਰਹੱਦਾਂ 'ਤੇ ਸ਼ਾਂਤੀ ਅਤੇ ਸੁਰੱਖਿਆ ਨੂੰ ਕਾਇਮ ਰੱਖਣ 'ਚ ਸਫ਼ਲ ਰਹੇ ਹਨ।

DIsha

This news is Content Editor DIsha