9.5 ਏਕੜ ''ਚ ਬਣੇਗਾ ਨਵਾਂ ਸੰਸਦ ਭਵਨ, 2022 ''ਚ ਹੋਵੇਗਾ ਤਿਆਰ

12/30/2019 12:25:56 PM

ਨਵੀਂ ਦਿੱਲੀ— ਦੇਸ਼ ਦਾ ਨਵਾਂ ਸੰਸਦ ਭਵਨ 9.5 ਏਕੜ 'ਚ ਬਣ ਕੇ ਤਿਆਰ ਹੋਵੇਗਾ। ਸ਼ਹਿਰੀ ਵਿਕਾਸ ਅਤੇ ਆਵਾਸ ਮੰਤਰਾਲੇ ਦੀ ਯੋਜਨਾ ਤਹਿਤ ਰਾਸ਼ਟਰਪਤੀ ਭਵਨ ਤੋਂ ਲੈ ਕੇ ਇੰਡੀਆ ਗੇਟ ਵਿਚਾਲੇ 3 ਕਿਲੋਮੀਟਰ ਦੇ ਖੇਤਰ 'ਚ 100 ਏਕੜ ਤੋਂ ਵਧ ਜ਼ਮੀਨ ਨੂੰ ਸੰਸਦ ਭਵਨ, ਕੇਂਦਰੀ ਸਕੱਤਰੇਤ ਅਤੇ ਸੈਂਟਰਲ ਵਿਸਟਾ ਦੇ ਮੁੜ ਵਿਕਾਸ ਦੀ ਯੋਜਨਾ ਨੂੰ ਮੂਰਤ ਰੂਪ ਦਿੱਤਾ ਜਾਵੇਗਾ। ਮੰਤਰਾਲੇ ਨੇ ਯੋਜਨਾ ਦੇ ਡਿਜ਼ਾਈਨ ਲਈ ਗੁਜਰਾਤ ਦੀ ਆਰਕੀਟੈਕਟ ਕੰਸਲਟੈਂਸੀ ਕੰਪਨੀ 'ਐੱਚ. ਸੀ. ਪੀ. ਡਿਜ਼ਾਈਨ' ਦੀ ਚੋਣ ਕਰਨ ਮਗਰੋਂ ਤਿੰਨੋਂ ਯੋਜਨਾਵਾਂ ਲਈ ਜ਼ਮੀਨ 'ਤੇ ਮਾਰਕ ਲਾਉਣ ਦਾ ਕੰਮ ਪੂਰਾ ਕਰ ਲਿਆ ਹੈ। 

ਇਸ ਦੇ ਤਹਿਤ 9.5 ਏਕੜ ਜ਼ਮੀਨ ਸੰਸਦ ਭਵਨ ਦੀ ਨਵੀਂ ਇਮਾਰਤ ਲਈ, 76.7 ਏਕੜ ਜ਼ਮੀਨ ਕੇਂਦਰੀ ਸਕੱਤਰੇਤ ਅਤੇ 15 ਏਕੜ ਜ਼ਮੀਨ ਆਵਾਸ ਨਿਰਮਾਣ ਲਈ ਇਸਤੇਮਾਲ ਕੀਤੀ ਜਾਵੇਗੀ। ਇੱਥੇ ਦੱਸ ਦੇਈਏ ਕਿ ਦਿੱਲੀ ਵਿਚ ਜ਼ਮੀਨ ਦੇ ਮਾਮਲਿਆਂ ਦਾ ਪ੍ਰਬੰਧਨ ਕਰਨ ਵਾਲੀ ਕੇਂਦਰੀ ਏਜੰਸੀ ਦਿੱਲੀ ਵਿਕਾਸ ਅਥਾਰਿਟੀ (ਡੀ. ਡੀ. ਏ.) ਨੇ ਇਸ ਇਲਾਕੇ 'ਚ ਲੱਗਭਗ 100 ਏਕੜ ਜ਼ਮੀਨ ਨੂੰ 7 ਪਲਾਟਾਂ 'ਚ ਵੰਡ ਕੇ ਇਨ੍ਹਾਂ ਦੀ ਮੌਜੂਦਾ ਜ਼ਮੀਨ ਉਪਯੋਗਤਾ 'ਚ ਪ੍ਰਸਤਾਵਿਤ ਬਦਲਾਅ ਦੀ ਨੋਟੀਫਿਕੇਸ਼ਨ 21 ਦਸੰਬਰ ਨੂੰ ਜਾਰੀ ਕੀਤੀ ਹੈ। 

ਅਗਸਤ 2022 ਤਕ ਨਵਾਂ ਸੰਸਦ ਭਵਨ ਬਣਾਉਣ ਦਾ ਟੀਚਾ—
ਪ੍ਰਾਜੈਕਟ ਤਹਿਤ ਇਕ ਸਾਲ ਦੇ ਅੰਦਰ ਸੈਂਟਰਲ ਵਿਸਟਾ ਨੂੰ ਵਿਕਸਿਤ ਕਰਨ ਤੋਂ ਇਲਾਵਾ ਆਜ਼ਾਦੀ ਦੀ 75ਵੀਂ ਵਰ੍ਹੇਗੰਢ 'ਤੇ ਅਗਸਤ 2022 ਤਕ ਨਵੇਂ ਸੰਸਦ ਭਵਨ ਅਤੇ 2024 ਤਕ ਕੇਂਦਰੀ ਸਕੱਤਰੇਤ ਦਾ ਨਿਰਮਾਣ ਕੰਮ ਪੂਰਾ ਕਰਨ ਦਾ ਟੀਚਾ ਤੈਅ ਕੀਤਾ ਗਿਆ ਹੈ।

Tanu

This news is Content Editor Tanu