ਹੋਟਲਾਂ ਅਤੇ ਰੈਸਟੋਰੈਂਟਾਂ ਦੇ ਮੈਨਿਊ ਕਾਰਡ ਸੰਬੰਧੀ ਨਵੇਂ ਨਿਯਮ ਹੋਏ ਜਾਰੀ

12/15/2020 6:24:04 PM

ਨਵੀਂ ਦਿੱਲੀ — ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐੱਫ.ਐੱਸ.ਐੱਸ.ਏ.ਆਈ.) ਨੇ ਮੈਨਿਊ ਲੇਬਲਿੰਗ ਲਈ ਇਕ ਮਹੱਤਵਪੂਰਨ ਨਿਯਮ ਤਿਆਰ ਕੀਤਾ ਹੈ। ਜਿਸਦੇ ਤਹਿਤ ਹੁਣ ਰੈਸਟੋਰੈਂਟ ਦੇ ਮੈਨਿਊ ਕਾਰਡ ਵਿਚ ਭੋਜਨ ਦੇ nutrition value(ਪੋਸ਼ਣ ਸੰਬੰਧੀ ਮੁੱਲ) ਬਾਰੇ ਲਿਖਣਾ ਲਾਜ਼ਮੀ ਹੋ ਗਿਆ ਹੈ। ਇਹ ਤੁਹਾਨੂੰ ਇਹ ਜਾਣਨ ਵਿਚ ਸਹਾਇਤਾ ਕਰੇਗਾ ਕਿ ਜਿਹੜੇ ਭੋਜਨ ਦਾ ਤੁਸੀਂ ਆਰਡਰ ਦੇਣ ਵਾਲੇ ਹੋ ਉਸ ਭੋਜਨ ਵਿਚ ਕਿੰਨੀ ਕੈਲੋਰੀ ਹਨ। ਸਿਰਫ ਇੰਨਾ ਹੀ ਨਹੀਂ ਮੈਨਿਊ ਲੇਬਲ ਦਿੰਦੇ ਸਮੇਂ ਪੌਸ਼ਟਿਕ ਤੱਤਾਂ ਦੀ ਮਾਤਰਾ ਵੀ ਲਿਖਣੀ ਲਾਜ਼ਮੀ ਹੋਵੇਗੀ। ਭਾਰਤ ਸਰਕਾਰ ਨੇ ਇੱਕ ਨਵਾਂ ਲੇਬਲਿੰਗ ਅਤੇ ਡਿਸਪਲੇਅ ਨਿਯਮ ਜਾਰੀ ਕੀਤਾ ਹੈ। ਨਿਯਮਾਂ ਅਨੁਸਾਰ ਇਹ 10 ਤੋਂ ਵੱਧ ਚੇਨਾਂ ਵਾਲੇ ਰੈਸਟੋਰੈਂਟਾਂ 'ਤੇ ਲਾਗੂ ਹੋਵੇਗਾ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਲੰਬੇ ਸਮੇਂ ਤੋਂ ਲੈਬਲਿੰਗ ਨਿਯਮਾਂ 'ਚ ਸੋਧ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਹੁਣ ਇਨ੍ਹਾਂ ਨੂੰ ਨੋਟੀਫਾਈਡ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਨਿਵੇਕਲੀ ਬੀਮਾ ਪਾਲਸੀ: ਹੁਣ ਜਿੰਨੀ ਗੱਡੀ ਚੱਲੇਗੀ ਉਸੇ ਆਧਾਰ 'ਤੇ ਕਰ ਸਕੋਗੇ ਪ੍ਰੀਮੀਅਮ ਦਾ ਭੁਗਤਾਨ

10 ਤੋਂ ਵੱਧ ਸ਼ਾਖਾਵਾਂ ਵਾਲੇ ਰੈਸਟੋਰੈਂਟ 'ਤੇ ਲਾਗੂ ਹੋਵੇਗਾ ਇਹ ਨਿਯਮ

ਜ਼ਿਕਰਯੋਗ ਹੈ ਕਿ ਐਫ.ਐਸ.ਐਸ.ਏ.ਆਈ. ਦਾ ਇਹ ਨਵਾਂ ਨਿਯਮ 10 ਤੋਂ ਵੱਧ ਚੇਨਾਂ ਵਾਲੇ ਰੈਸਟੋਰੈਂਟਾਂ 'ਤੇ ਲਾਗੂ ਹੋਵੇਗਾ। ਇਸ ਦੇ ਅਨੁਸਾਰ ਕੇਂਦਰੀ ਲਾਇਸੰਸ ਲੈ ਕੇ ਜਾਂ ਦਸ ਤੋਂ ਵੱਧ ਥਾਵਾਂ 'ਤੇ ਰੈਸਟੋਰੈਂਟ ਚਲਾਉਣ ਵਾਲੀਆਂ ਕੰਪਨੀਆਂ ਲਈ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ ਕਿ ਉਹ ਆਪਣੇ ਮੈਨਿਊ ਕਾਰਡਾਂ ਵਿਚ ਕੈਲੋਰੀ ਦੀ ਜਾਣਕਾਰੀ ਪ੍ਰਦਾਨ ਕਰਨ। ਇਸ ਦੇ ਨਾਲ ਹੀ ਮੈਨਿਊ ਕਾਰਡ ਵਿਚ ਇਹ ਵੀ ਲਿਖਣਾ ਪਏਗਾ ਕਿ ਕਿਸੇ ਵਿਅਕਤੀ ਲਈ ਕਿੰਨੀ ਕੈਲੋਰੀ ਦੀ ਮਾਤਰਾ ਕਾਫ਼ੀ ਹੈ।

ਇਹ ਵੀ ਪੜ੍ਹੋ: OLA ਦੇਸ਼ 'ਚ ਲਗਾਏਗੀ ਦੁਨੀਆ ਦੀ ਸਭ ਤੋਂ ਵੱਡੀ ਈ-ਸਕੂਟਰ ਫੈਕਟਰੀ, ਹਜ਼ਾਰਾਂ ਲੋਕਾਂ ਨੂੰ ਮਿਲੇਗਾ ਰੁਜ਼ਗਾਰ

ਭਾਰਤ ਸਰਕਾਰ ਦੀ ਇਸ ਨੋਟੀਫਿਕੇਸ਼ਨ ਅਨੁਸਾਰ ਮੀਨੂ ਕਾਰਡ, ਡਿਸਪਲੇਅ ਬੋਰਡ ਜਾਂ ਬੁਕਲੇਟ 'ਚ ਖਾਣ ਵਾਲੀਆਂ ਆਈਟਮਾਂ ਦੇ ਨਾਲ ਉਸਦੇ ਪੋਸ਼ਣ ਸੰਬੰਧੀ ਮੁੱਲ ਬਾਰੇ ਜਾਣਕਾਰੀ ਦੇਣਾ ਜ਼ਰੂਰੀ ਹੋ ਗਿਆ ਹੈ। ਪੀਜ਼ਾ, ਬਰਗਰ ਵੇਚਣ ਵਾਲੀਆਂ ਫੂਡ ਚੇਨ ਜਿਵੇਂ ਪਿੱਜ਼ਾ ਹੱਟ, ਡੋਮਿਨੋਜ਼, ਮੈਕਡੋਨਲਡ ਆਦਿ ਨੂੰ ਵੀ ਉਨ੍ਹਾਂ ਦੀਆਂ ਖਾਣ ਵਾਲੀਆਂ ਚੀਜ਼ਾਂ ਦੀ ਕੈਲੋਰੀ ਬਾਰੇ ਦੱਸਣਾ ਹੋਵੇਗਾ। ਇਸਦੇ ਨਾਲ ਹੀ ਹੋਟਲ ਅਤੇ ਵੱਡੇ ਰੈਸਟੋਰੈਂਟਾਂ ਨੂੰ ਵੀ ਆਪਣੇ ਮੈਨਿਊ 'ਤੇ ਲਿਖਣਾ ਪਏਗਾ ਕਿ ਖਾਣ ਵਾਲੀਆਂ ਚੀਜ਼ਾਂ ਵਿਚ ਕਿੰਨੀ ਕੈਲੋਰੀ ਮੌਜੂਦ ਹਨ।

ਇਹ ਵੀ ਪੜ੍ਹੋ: ‘ਸ਼ੇਅਰ ਬਾਜ਼ਾਰ ’ਚ ਲਿਸਟ ਹੋਵੇਗੀ ਪੰਜਾਬ ਦੀ ਮਿਸਿਜ਼ ਬੈਕਟਰ ਫੂਡ’

ਨੋਟ - ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐੱਫ.ਐੱਸ.ਐੱਸ.ਏ.ਆਈ.) ਦੇ ਮੈਨਿਊ ਲੇਬਲਿੰਗ ਨਿਯਮਾਂ ਵਿਚ ਸੋਧ ਕਰਨ ਨਾਲ ਅਜਿਹੇ ਭੋਜਨ ਖਾਣ ਵਾਲੇ ਲੋਕਾਂ ਦੀ ਸਿਹਤ ਉੱਤੇ ਕੋਈ ਖ਼ਾਸ ਫਰਕ ਪਵੇਗਾ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।

Harinder Kaur

This news is Content Editor Harinder Kaur